''ਕਾਫਿਰ'' ਬਣਨ ਤੋਂ ਚੰਗਾ ਹੈ ''ਗੁਲਾਮ'' ਬਣੀਆਂ ਰਹਿਣ ਔਰਤਾਂ
Tuesday, Jun 12, 2018 - 04:56 AM (IST)

ਵਾਸ਼ਿੰਗਟਨ — ਕੋਈ ਵੀ ਵਿਅਕਤੀ ਭਾਂਵੇ ਹੀ ਅਮਰੀਕਾ ਦੇ ਖੁਲ੍ਹੇ ਸਮਾਜ 'ਚ ਰਹਿ ਲਵੇ, ਪਰ ਉਹ ਆਪਣੀ ਸੋਚ ਅਤੇ ਪੁਰਾਣੇ ਰਿਵਾਜ਼ਾਂ ਤੋਂ ਕਦੇ ਮੁਕਤ ਨਹੀਂ ਹੋ ਸਕਦਾ। ਇਕ ਇਸਲਾਮਕ ਸਕਾਲਰ ਸਈਦ ਮੁਹੰਮਦ ਬਾਕਰ ਅਲ-ਕਾਜ਼ਵਿਨੀ ਦਾ ਮੰਨਣਾ ਹੈ ਕਿ 'ਕਾਫਿਰ' ਬਣਨ ਤੋਂ ਚੰਗਾ ਹੈ ਕਿ ਮੁਸਲਿਮ ਔਰਤਾਂ ਗੁਲਾਮ ਬਣ ਕੇ ਰਹਿਣ। ਬਾਕਰ ਦਾ ਇਹ ਬਿਆਨ ਇਕ ਵੀਡੀਓ 'ਚ ਸਾਹਮਣੇ ਆਇਆ ਹੈ, ਜੋ ਕਾਫੀ ਵਾਇਰਲ ਹੋ ਰਹੀ ਹੈ।
ਇਸ ਵੀਡੀਓ ਨੂੰ ਆਇਸ਼ਾ ਮੁਰਤਾਦ ਨਾਂ ਦੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤਾ ਗਿਆ ਹੈ। ਇਸ ਤੋਂ ਬਾਅਦ ਪਾਕਿਸਤਾਨੀ ਮੂਲ ਦੇ ਕੈਨੇਡੀਆਈ ਲੇਖਕ ਤਾਰੇਕ ਫਤਿਹ ਨੇ ਵੀ ਇਸ ਨੂੰ ਸ਼ੇਅਰ ਕੀਤਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਫਤਿਹ ਲਿਖਦੇ ਹਨ ਕਿ ਇਸ ਇਸਲਾਮਕ ਮੌਲਾਨਾ ਨੇ ਈਸਾਈਆਂ ਅਤੇ ਗੈਰ-ਮੁਸਲਿਮਾਂ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਇਹ ਮੌਲਾਨਾ ਗੈਰ ਮੁਸਲਿਮ ਔਰਤਾਂ ਨੂੰ ਤਾਂ ਸੈਕਸ ਗੁਲਾਮ ਬਣਾਉਣ ਦੇ ਪੱਖ 'ਚ ਹੈ ਨਾਲ ਹੀ ਉਸ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਧਰਮ ਬਦਲਾ ਕੇ ਇਸਲਾਮ 'ਚ ਲਿਆਇਆ ਜਾਵੇ। ਪਰ ਦੂਜੇ ਪਾਸੇ ਮੁੱਲਾ ਕਹਿੰਦਾ ਹੈ ਕਿ ਕਾਫਿਰ ਬਣਨ ਤੋਂ ਚੰਗਾ ਹੈ ਕਿ ਮੁਸਲਿਮ ਔਰਤਾਂ ਗੁਲਾਮ ਬਣੀਆਂ ਰਹਿਣ।
Slavery is better than being a Kafir.
— Aisha Murtad (@UmmAlMumineen) May 28, 2018
Welcome to 2018.
pic.twitter.com/775yDmZuzk
ਵੀਡੀਓ 'ਚ ਇਸਲਾਮਕ ਸਕਾਲਰ ਸਈਦ ਮੁਹੰਮਦ ਕਹਿੰਦਾ ਹੈ ਕਿ ਇਸਲਾਮ ਕਾਫਿਰ ਹੋਣਾ ਸਭ ਤੋਂ ਵੱਡੀ ਬੀਮਾਰੀ ਮੰਨਦਾ ਹੈ। ਇਸ ਤੋਂ ਇਲਾਵਾ ਇਸਲਾਮਕ ਸਕਾਲਰ ਨੇ ਆਪਣੇ ਇਕ ਹੋਰ ਸੰਬੋਧਨ 'ਚ ਇਹ ਵੀ ਕਿਹਾ ਹੈ ਕਿ ਦਫਤਰ 'ਚ ਮਰਦਾਂ ਵੱਲੋਂ ਔਰਤਾਂ ਦਾ ਉਤਪੀੜਣ ਹੋਣ ਜਿਹੀਆਂ ਘਟਨਾਵਾਂ ਹੁੰਦੀਆਂ ਹਨ, ਕਿਉਂਕਿ ਇਹ ਮਰਦਾਂ ਦੇ ਬਾਇਓਲਾਜ਼ਿਕਲ ਸਿਸਟਮ 'ਚ ਹੈ। ਮੌਲਾਨਾ ਦਾ ਇਹ ਵੀ ਮੰਨਣਾ ਹੈ ਕਿ ਕਿਸੇ ਵੀ ਦਫਤਰ 'ਚ ਜਦੋਂ ਮਹਿਲਾ ਕਰਮਚਾਰੀ ਅਤੇ ਮਰਦ ਕਰਮਚਾਰੀ ਇਕ-ਦੂਜੇ ਨਾਲ ਭਰੋਸੇਯੋਗ ਹੋ ਜਾਂਦੇ ਹਨ ਤਾਂ ਉਤਪੀੜਣ ਜਿਹੀਆਂ ਘਟਨਾਵਾਂ ਹੁੰਦੀਆਂ ਹਨ। ਇਸ ਦਾ ਇਕ ਹੀ ਹੱਲ ਹੈ ਔਰਤਾਂ ਅਤੇ ਮਰਦਾਂ ਨੂੰ ਇਕੱਠੇ ਕੰਮ ਨਹੀਂ ਕਰਨਾ ਚਾਹੀਦਾ, ਦੋਹਾਂ ਦੇ ਲਈ ਅਲਗ-ਅਲਗ ਦਫਤਰ ਹੋਣੇ ਚਾਹੀਦੇ ਹਨ।