ਭਾਰਤੀਆਂ ਲਈ ਯੂਰਪ ਦਾ ਵੀਜ਼ਾ ਹਾਸਲ ਕਰਨਾ ਹੋਇਆ ਔਖਾ

Saturday, Nov 23, 2024 - 02:11 PM (IST)

ਭਾਰਤੀਆਂ ਲਈ ਯੂਰਪ ਦਾ ਵੀਜ਼ਾ ਹਾਸਲ ਕਰਨਾ ਹੋਇਆ ਔਖਾ

ਇੰਟਰਨੈਸ਼ਨਲ ਡੈਸਕ- ਭਾਰਤੀ ਯਾਤਰੀਆਂ ਲਈ ਯੂਰਪ ਦੇ 29 ਦੇਸ਼ਾਂ ਦਾ ਸ਼ੇਂਗੇਨ ਵੀਜ਼ਾ ਲੈਣਾ ਦਿਨੋਂ-ਦਿਨ ਮੁਸ਼ਕਲ ਹੁੰਦਾ ਜਾ ਰਿਹਾ ਹੈ। 2013 ਅਤੇ 2023 ਦੇ ਵਿਚਕਾਰ, ਸ਼ੇਂਗੇਨ ਜ਼ੋਨ ਵਿੱਚ ਵੀਜ਼ਾ ਅਰਜ਼ੀਆਂ ਨੂੰ ਰੱਦ ਕਰਨ ਦੀ ਦਰ 5 ਫ਼ੀਸਦੀ ਤੋਂ ਵਧ ਕੇ 16 ਫ਼ੀਸਦੀ ਹੋ ਗਈ ਹੈ। ਇਸ ਵਧਦੀ ਮੁਸ਼ਕਲ ਕਾਰਨ ਭਾਰਤੀ ਯਾਤਰੀਆਂ ਨੂੰ ਆਪਣੀ ਯਾਤਰਾ ਯੋਜਨਾਵਾਂ ਵਿੱਚ ਕਈ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ੈਂਗੇਨ ਵੀਜ਼ਾ ਲਈ ਆਮ ਫੀਸ 6000 ਰੁਪਏ ਹੈ, ਪਰ ਭਾਰਤੀਆਂ ਨੂੰ 1900 ਰੁਪਏ ਦਾ ਵਾਧੂ ਭੁਗਤਾਨ ਕਰਨਾ ਪੈਂਦਾ ਹੈ। ਜਦੋਂ ਕਿ ਬ੍ਰਿਟਿਸ਼ ਵੀਜ਼ਾ 12,700 ਰੁਪਏ ਅਤੇ ਅਮਰੀਕੀ ਵੀਜ਼ਾ 15,600 ਰੁਪਏ ਵਿੱਚ ਮਿਲਦਾ ਹੈ। ਫੀਸਾਂ ਤੋਂ ਇਲਾਵਾ, ਐਪਲੀਕੇਸ਼ਨ ਪ੍ਰੋਸੈਸਿੰਗ ਪ੍ਰਕਿਰਿਆ ਨਾਲ ਸਬੰਧਤ ਕੁਝ ਸਹੂਲਤਾਂ ਲਈ ਵੱਖਰੇ ਖਰਚੇ ਹਨ - ਜਿਵੇਂ ਕਿ ਵੀਜ਼ਾ ਬਿਨੈਕਾਰਾਂ ਲਈ ਆਰਾਮ ਕਰਨ ਲਈ ਇੱਕ ਵਿਸ਼ੇਸ਼ ਲੌਂਜ ਲਈ 3300 ਰੁਪਏ, ਆਮ ਕੰਮਕਾਜੀ ਘੰਟਿਆਂ ਤੋਂ ਬਾਅਦ 2500 ਰੁਪਏ ਅਤੇ ਘਰ ਤੋਂ ਕੰਮ ਕਰਨ ਲਈ 16000 ਰੁਪਏ ਦੇਣੇ ਪੈਂਦੇ ਹਨ।

ਇਹ ਵੀ ਪੜ੍ਹੋ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ 'ਚ ਹਿੰਸਾ 'ਚ 18 ਲੋਕਾਂ ਦੀ ਮੌਤ

ਵੀਜ਼ਾ ਕਾਰੋਬਾਰ ਤੋਂ ਕੁਝ ਨਿੱਜੀ ਕੰਪਨੀਆਂ ਪਹਿਲਾਂ ਹੀ ਲਾਭ ਉਠਾ ਰਹੀਆਂ ਹਨ। VFS ਗਲੋਬਲ, TLS ਕੰਟੈਕਟ  ਅਤੇ BLS ਇੰਟਰਨੈਸ਼ਨਲ ਦਾ 70 ਫ਼ੀਸਦੀ ਬਾਜ਼ਾਰ 'ਤੇ ਕਬਜ਼ਾ ਹੈ। ਨਿਵੇਸ਼ ਫਰਮ ਨੁਵਾਮਾ ਸਮੂਹ ਦੇ ਅਨੁਸਾਰ, ਵੀਜ਼ਾ ਆਊਟਸੋਰਸਿੰਗ ਉਦਯੋਗ ਹਰ ਸਾਲ 9 ਫ਼ੀਸਦੀ ਸਾਲਾਨਾ ਦੀ ਨਾਲ ਵਧ ਰਿਹਾ ਹੈ ਅਤੇ 2030 ਤੱਕ ਇਸਦੀ ਕੀਮਤ 42,000 ਕਰੋੜ ਰੁਪਏ ਹੋਣ ਦੀ ਉਮੀਦ ਹੈ। ਯੂਰਪ ਜਾਣ ਵਾਲੇ ਯਾਤਰੀਆਂ ਨੂੰ ਕਈ ਦਸਤਾਵੇਜ਼ੀ ਪ੍ਰਕਿਰਿਆਵਾਂ ਜਿਵੇਂ ਬੈਂਕ ਸਟੇਟਮੈਂਟ, ਪੇ ਸਲਿੱਪ, ਟੈਕਸ ਰਿਟਰਨ ਆਦਿ ਵਿੱਚੋਂ ਲੰਘਣਾ ਪੈਂਦਾ ਹੈ। ਅਪਲਾਈ ਕਰਨ ਤੋਂ ਬਾਅਦ ਵੀ ਕਈ ਵਾਰ ਅਰਜ਼ੀਆਂ ਰੱਦ ਹੋ ਜਾਂਦੀਆਂ ਹਨ, ਜਿਸ ਕਾਰਨ ਸਮੇਂ ਅਤੇ ਪੈਸੇ ਦੋਵਾਂ ਦੀ ਬਰਬਾਦੀ ਹੁੰਦੀ ਹੈ। ਖਾਸ ਗੱਲ ਇਹ ਹੈ ਕਿ ਅਮੀਰ ਦੇਸ਼ਾਂ ਨੂੰ ਯੂਰਪ ਜਾਣ ਲਈ ਵੀਜ਼ਾ 'ਚ ਛੋਟ ਹੈ ਪਰ ਇਸ ਦਾ ਬੋਝ ਵਿਕਾਸਸ਼ੀਲ ਦੇਸ਼ਾਂ 'ਤੇ ਪਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਭਾਰਤੀ-ਅਮਰੀਕੀਆਂ ਨੇ ਕਿਸਾਨਾਂ ਲਈ AI ਅਧਾਰਿਤ ਤਿਆਰ ਕੀਤਾ ਐਪ, ਜਾਣੋ ਕੀ ਹੈ ਖ਼ਾਸੀਅਤ

ਅਮੀਰ ਦੇਸ਼ਾਂ ਦੇ ਨਾਗਰਿਕਾਂ ਨੂੰ ਕਈ ਦੇਸ਼ਾਂ ਵਿੱਚ ਵੀਜ਼ੇ ਦੀ ਲੋੜ ਨਹੀਂ ਹੁੰਦੀ ਹੈ, ਪਰ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਦੇ ਯਾਤਰੀਆਂ ਨੂੰ ਭਾਰੀ ਫੀਸਾਂ ਅਤੇ ਇੱਕ ਲੰਬੀ ਪ੍ਰਕਿਰਿਆ ਦਾ ਸਾਹਮਣਾ ਕਰਨਾ ਪੈਂਦਾ ਹੈ। EU ਨੇ 2023 ਵਿੱਚ ਵੀਜ਼ਾ ਫੀਸ ਤੋਂ 7600 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਵਧਦੀ ਆਮਦਨ ਦੇ ਨਾਲ, ਵੀਜ਼ਾ ਪ੍ਰਕਿਰਿਆ ਹੁਣ ਸਿਰਫ਼ ਇੱਕ ਯਾਤਰਾ ਪਰਮਿਟ ਨਹੀਂ ਬਲਕਿ ਸਰਕਾਰੀ ਮਾਲੀਏ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਗਈ ਹੈ। ਲੰਮੀ ਵੀਜ਼ਾ ਪ੍ਰਕਿਰਿਆ ਅਤੇ ਸਖ਼ਤ ਨਿਯਮ ਭਾਰਤ ਤੋਂ ਵਿਦੇਸ਼ ਯਾਤਰਾ ਨੂੰ ਹੋਰ ਮੁਸ਼ਕਲ ਬਣਾ ਰਹੇ ਹਨ। ਯੂਰਪੀਅਨ ਅਤੇ ਅਮਰੀਕੀ ਵੀਜ਼ਾ ਪ੍ਰਕਿਰਿਆ ਵਿੱਚ ਭਾਰਤੀ ਯਾਤਰੀਆਂ ਨੂੰ ਦਰਪੇਸ਼ ਇਹ ਮੁਸ਼ਕਲਾਂ ਨਾ ਸਿਰਫ ਯਾਤਰਾ ਯੋਜਨਾਵਾਂ ਨੂੰ ਪ੍ਰਭਾਵਤ ਕਰਦੀਆਂ ਹਨ ਸਗੋਂ ਸਮੇਂ ਅਤੇ ਪੈਸੇ ਦੀ ਬਰਬਾਦੀ ਦਾ ਕਾਰਨ ਬਣਦੀਆਂ ਹਨ। ਇਹ ਸਰਕਾਰਾਂ ਅਤੇ ਆਊਟਸੋਰਸਿੰਗ ਕੰਪਨੀਆਂ ਲਈ ਆਮਦਨ ਦਾ ਸਾਧਨ ਬਣ ਗਿਆ ਹੈ, ਪਰ ਯਾਤਰੀਆਂ ਲਈ ਇਹ ਵੱਡੀ ਚੁਣੌਤੀ ਹੈ।

ਇਹ ਵੀ ਪੜ੍ਹੋ: ਅਮਰੀਕਾ 'ਚ ਜਨਮਦਿਨ ਮਨਾਉਂਦੇ BIRTHDAY BOY ਦੇ ਵੱਜੀ ਗੋਲੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

cherry

Content Editor

Related News