'ਵੈਕਸੀਨ ਪਾਸਪੋਰਟ' ਲਾਂਚ ਕਰਨ 'ਚ ਅਮਰੀਕਾ ਦੇ ਇਸ ਸੂਬੇ ਨੇ ਮਾਰੀ ਬਾਜ਼ੀ, ਮਿਲਣਗੇ ਇਹ ਫਾਇਦੇ

04/02/2021 3:35:16 AM

ਨਿਊਯਾਰਕ - ਦੁਨੀਆ ਭਰ ਵਿਚ ਲੋਕ ਕੋਰੋਨਾ ਮਹਾਮਾਰੀ ਦੇ ਡਰ ਕਾਰਣ ਨਾ ਹੀ ਕਿਤੇ ਜ਼ਿਆਦਾ ਘੁੰਮਣ ਗਏ ਅਤੇ ਨਾ ਹੀ ਕਿਸੇ ਵੱਡੇ ਪ੍ਰੋਗਰਾਮ ਵਿਚ ਸ਼ਾਮਲ ਹੋਏ। ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਕਈ ਮੁਲਕਾਂ ਵੱਲੋਂ ਵੈਕਸੀਨ ਲਾਈ ਜਾ ਰਹੀ ਹੈ। ਉਥੇ ਹੀ ਅਮਰੀਕਾ ਦੇ ਨਿਊਯਾਰਕ ਸੂਬੇ ਵੱਲੋਂ ਇਕ ਅਨੋਖੀ ਪਹਿਲ ਕੀਤੀ ਗਈ ਹੈ। ਨਿਊਯਾਰਕ ਅਮਰੀਕਾ ਦਾ ਪਹਿਲਾ ਅਜਿਹਾ ਸੂਬਾ ਬਣ ਗਿਆ ਹੈ ਜਿਸੇ 'ਵੈਕਸੀਨ ਪਾਸਪੋਰਟ' ਲਾਂਚ ਕਰ ਦਿੱਤਾ ਹੈ। ਇਸ ਵੈਕਸੀਨ ਪਾਸਪੋਰਟ ਦੀ ਵਰਤੋਂ ਕਿਸੇ ਜਾਂ ਕੁਝ ਥਾਵਾਂ 'ਤੇ ਜਾਣ ਲਈ ਕੀਤੀ ਜਾਵੇਗੀ।

ਇਹ ਵੀ ਪੜੋ - ਚੀਨੀ ਵਿਅਕਤੀ ਨੇ 900 ਡਿਗਰੀ Temp. 'ਤੇ ਤਪਣ ਵਾਲੀ ਭੱਠੀ 'ਚ ਮਾਰੀ ਛਾਲ, ਹੋਇਆ ਧਮਾਕਾ

PunjabKesari

'ਦਿ ਹਿੱਲ' ਦੀ ਖਬਰ ਮੁਤਾਬਕ ਇਕ ਐਕਸੈਲੀਅਰ ਪਾਸ ਵਿਚ ਕਿਹਾ ਗਿਆ ਕਿ ਪਾਸਪੋਰਟ ਇਕ ਫੋਨ ਐਪ 'ਤੇ ਇਕ ਕਿਊ. ਆਰ. ਕੋਡ ਦੇ ਰੂਪ ਵਿਚ ਉਪਲੱਬਧ ਹੋਵੇਗਾ। ਇਸ ਨਾਲ ਇਹ ਪਤਾ ਲੱਗ ਜਾਵੇਗਾ ਕਿ ਸਕੈਨ ਵਾਲਾ ਵਿਅਕਤੀ ਕੋਰੋਨਾ ਵੈਕਸੀਨ ਲੈ ਚੁੱਕਿਆ ਹੈ। ਗਵਰਨਰ ਐਂਡ੍ਰਿਊ ਕਿਊਮੋ ਵੱਲੋਂ ਇਸ ਦਾ ਅਧਿਕਾਰਤ ਐਲਾਨ ਸ਼ੁੱਕਰਵਾਰ ਨੂੰ ਕੀਤੇ ਜਾਣ ਦੀ ਉਮੀਦ ਹੈ। ਜਾਣਕਾਰੀ ਮੁਤਾਬਕ ਪਾਸਪੋਰਟ ਦੀ ਵਰਤੋਂ ਮਨੋਰੰਜਨ ਵਾਲੀਆਂ ਥਾਵਾਂ 'ਤੇ ਕੀਤੀ ਜਾਵੇਗੀ ਅਤੇ ਵਿਆਹਾਂ ਵਰਗੇ ਪ੍ਰੋਗਰਾਮਾਂ ਵਿਚ ਲੋਕਾਂ ਦੀ ਗਿਣਤੀ ਨੂੰ ਵਧਾਉਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਡੈਨਮਾਰਕ ਸਣੇ ਕਈ ਮੁਲਕਾਂ ਨੇ ਵੈਕਸੀਨ ਪਾਸਪੋਰਟ ਨੂੰ ਲਾਗੂ ਕਰਨ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜੋ ਚੀਨ ਨੇ ਬਣਾਇਆ 'ਪਣਡੁੱਬੀਆਂ ਦਾ ਦੇਵਤਾ', ਇਨ੍ਹਾਂ ਮਿਜ਼ਾਈਲਾਂ ਨਾਲ ਦੁਨੀਆ 'ਚ ਮਚਾ ਸਕਦੈ ਤਬਾਹੀ

PunjabKesari

ਖਬਰ ਮੁਤਾਬਕ ਵੈਕਸੀਨ ਪਾਸਪੋਰਟ ਦੀ ਐਪਲੀਕੇਸ਼ਨ ਨੂੰ ਸੂਬੇ ਵੱਲੋਂ ਫੰਡ ਦਿੱਤਾ ਜਾ ਰਿਹਾ ਹੈ ਅਤੇ ਆਈ. ਬੀ. ਐੱਮ. ਦੇ ਡਿਜੀਟਲ ਹੈਲਥ ਪਾਸ ਪਲੇਟਫਾਰਮ 'ਤੇ ਬਣਾਇਆ ਗਿਆ ਹੈ। ਦੱਸ ਦਈਏ ਕਿ ਅਮਰੀਕਾ ਵਿਚ ਇਕ ਦਿਨ ਵਿਚ ਕਰੀਬ 2 ਮਿਲੀਅਨ ਲੋਕਾਂ ਕੋਰੋਨਾ ਵੈਕਸੀਨ ਲਾਈ ਜਾ ਰਹੀ ਹੈ ਤਾਂ ਜੋ ਰਾਸ਼ਟਰਪਤੀ ਜੋ ਬਾਈਡੇਨ ਵੱਲੋਂ ਜਾਰੀ ਕੀਤੇ ਗਏ ਨਵੇਂ ਟੀਚੇ ਨੂੰ ਪੂਰਾ ਕੀਤਾ ਜਾ ਸਕੇ (ਉਨ੍ਹਾਂ ਆਪਣੇ ਕਾਰਜਕਾਲ ਦੇ 100 ਦਿਨਾਂ ਵਿਚ 200 ਮਿਲੀਅਨ ਲੋਕਾਂ ਨੂੰ ਵੈਕਸੀਨ ਲਾਉਣ ਦਾ ਟੀਚਾ ਰੱਖਿਆ ਹੈ)। ਇਹ ਸਪੱਸ਼ਟ ਨਹੀਂ ਹੈ ਕਿ ਵੈਕਸੀਨ ਪਾਸਪੋਰਟ ਦੇਸ਼ ਭਰ ਵਿਚ ਵਿਕਸਤ ਕੀਤੇ ਜਾਣਗੇ ਜਾਂ ਬਹੁਤੇ ਅਮਰੀਕੀ ਲੋਕ ਇਸ ਨੂੰ ਸਵੀਕਾਰ ਕਰਨਗੇ ਕਿਉਂਕਿ ਕਈ ਲੋਕ ਅਜੇ ਵੀ ਕੋਰੋਨਾ ਦੀ ਵੈਕਸੀਨ ਲੁਆਉਣ ਲਈ ਰਾਜ਼ੀ ਨਹੀਂ ਹਨ।

ਇਹ ਵੀ ਪੜੋ ਸਾਊਦੀ ਅਰਬ ਨੇ ਤੇਲ ਉਤਪਾਦਨ 'ਤੇ ਅਜਿਹਾ ਕੀ ਕਿਹਾ ਕਿ ਭਾਰਤ ਭੜਕ ਗਿਆ

PunjabKesari

ਦੱਸ ਦਈਏ ਕਿ ਕੋਰੋਨਾ ਦੀ ਨਵੀਂ ਲਹਿਰ ਨੂੰ ਦੇਖਦੇ ਹੋਏ ਰਾਸ਼ਟਰਪਤੀ ਜੋ ਬਾਈਡੇਨ ਵੱਲੋਂ ਪੂਰੇ ਮੁਲਕ ਵਿਚ ਲੋਕਾਂ ਨੂੰ ਮਾਸਕ ਪਾਉਣ ਲਈ ਕਿਹਾ ਸੀ ਅਤੇ ਕੋਰੋਨਾ ਤੋਂ ਬਚਾਅ ਕਰਨ ਦੀ ਸਲਾਹ ਦਿੱਤੀ ਸੀ। ਉਥੇ ਪੂਰੇ ਮੁਲਕ ਵਿਚ ਹੁਣ ਤੱਕ ਕੋਰੋਨਾ ਦੇ 31,172,072 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 565,308 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 23,674,406 ਲੋਕ ਸਿਹਤਯਾਬ ਹੋ ਚੁੱਕੇ ਹਨ।

ਇਹ ਵੀ ਪੜੋ ਅਮਰੀਕੀ ਰਿਪੋਰਟ 'ਚ ਭਾਰਤ ਦੀ ਤਰੀਫ ਵੀ ਤੇ ਆਲੋਚਨਾ ਵੀ, ਜੰਮੂ ਸਣੇ ਇਨ੍ਹਾਂ ਮੁੱਦਿਆਂ ਦਾ ਹੋਇਆ ਜ਼ਿਕਰ


Khushdeep Jassi

Content Editor

Related News