ਪਾਕਿਸਤਾਨ ਵਿਚ ਅਜੇ ਵੀ ਪੋਲੀਓ ਹੋਣਾ ਸ਼ਰਮ ਦੀ ਗੱਲ : ਇਮਰਾਨ

12/14/2019 1:19:11 AM

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਸ਼ਰਮ ਦੀ ਗੱਲ ਹੈ ਕਿ ਸਾਡਾ ਦੇਸ਼ ਉਨ੍ਹਾਂ ਦੋ ਦੇਸ਼ਾਂ ਵਿਚੋਂ ਇਕ ਹੈ, ਜਿਥੇ ਅਜੇ ਵੀ ਪੋਲੀਓ ਮੌਜੂਦ ਹੈ। ਖਾਨ ਨੇ ਇਸਲਾਮਾਬਾਦ ਵਿਚ ਦੇਸ਼ਵਿਆਪੀ ਪੋਲੀਓ ਖਾਤਮਾ ਮੁਹਿੰਮ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਪਰਿਵਾਰਾਂ ਨੂੰ ਅੱਗੇ ਆ ਕੇ ਆਪਣੇ ਬੱਚਿਆਂ ਨੂੰ ਪੋਲੀਓ ਦਾ ਟੀਕਾ ਲਗਵਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਸ਼ਰਮ ਦੀ ਗੱਲ ਹੈ ਕਿ ਪਾਕਿਸਤਾਨ ਦੁਨੀਆ ਦੇ ਉਨ੍ਹਾਂ ਦੋ ਦੇਸ਼ਾਂ ਵਿਚੋਂ ਇਕ ਹੈ ਜਿਥੇ ਪੋਲੀਓ ਅਜੇ ਵੀ ਮੌਜੂਦ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ ਸਿਰਫ ਪਾਕਿਸਤਾਨ, ਅਫਗਾਨਿਸਤਾਨ ਅਤੇ ਨਾਈਜਰ ਹੀ ਅਜਿਹੇ ਦੇਸ਼ ਹਨ, ਜੋ ਅਜੇ ਤੱਕ ਪੋਲੀਓ 'ਤੇ ਕਾਬੂ ਨਹੀਂ ਪਾ ਸਕੇ ਹਨ।


Sunny Mehra

Content Editor

Related News