ਇਜ਼ਰਾਇਲੀ ਫ਼ੌਜੀਆਂ ਨੇ 4 ਬੰਦੂਕਧਾਰੀ ਫਲਸਤੀਨੀਆਂ ਨੂੰ ਉਤਾਰਿਆ ਮੌਤ ਦੇ ਘਾਟ

Sunday, Sep 26, 2021 - 04:51 PM (IST)

ਯੇਰੂਸ਼ਲਮ (ਭਾਸ਼ਾ): ਵੈਸਟ ਬੈਂਕ ਵਿਚ ਅੱਤਵਾਦੀ ਸਮੂਹ ਹਮਸ ਦੇ ਖ਼ਿਲਾਫ਼ ਗ੍ਰਿਫ਼ਤਾਰੀ ਮੁਹਿੰਮ ਦੌਰਾਨ ਇਜ਼ਰਾਇਲੀ ਸੁਰੱਖਿਆ ਫ਼ੌਜਾਂ ਨਾਲ ਹੋਏ ਮੁਕਾਬਲੇ ਵਿਚ ਘੱਟ ਤੋਂ ਘੱਟ 4 ਬੰਦੂਕਧਾਰੀ ਫਲਸਤੀਨੀ ਮਾਰੇ ਗਏ ਹਨ। ਇਜ਼ਰਾਇਲੀ ਫ਼ੌਜ ਨੇ ਇਹ ਜਾਣਕਾਰੀ ਦਿੱਤੀ। ਐਤਵਾਰ ਨੂੰ ਹੋਈ ਹਿੰਸਾ ਹਾਲੀਆ ਹਫ਼ਤਿਆਂ ਵਿਚ ਵੈਸਟ ਬੈਂਕ ਵਿਚ ਇਜ਼ਰਾਇਲੀ ਫ਼ੌਜਾਂ ਅਤੇ ਫਲਸਤੀਨੀ ਅੱਤਵਾਦੀਆਂ ਵਿਚਾਲੇ ਹੋਈ ਸਭ ਤੋਂ ਖ਼ਤਰਨਾਕ ਹਿੰਸਾ ਹੈ। ਇਹ ਹਿੰਸਾ ਇਸ ਸਮੇਂ ਗਾਜਾ ਪੱਟੀ ਵਿਚ ਇਜ਼ਰਾਇਲ ਅਤੇ ਹਮਸ ਵਿਚਾਲੇ 11 ਦਿਨ ਤੱਕ ਚੱਲੇ ਯੁੱਧ ਦੇ ਬਾਅਦ ਵਧਦੇ ਤਣਾਅ ਦਰਮਿਆਨ ਹੋਈ ਹੈ।

ਇਜ਼ਰਾਇਲੀ ਫ਼ੌਜ ਦੇ ਬੁਲਾਰੇ ਨੇ ਇਕ ਬਿਆਨ ਵਿਚ ਕਿਹਾ ਕਿ ਚਾਰਾਂ ਦੀ ਮੌਤ ਵੈਸਟ ਬੈਂਕ ਦੇ ਪੰਜ ਵੱਖ-ਵੱਖ ਟਿਕਾਣਿਆਂ ਤੋਂ ਹਮਾਸ ਸੈੱਲ ਵਿਚ ਸ਼ਾਮਲ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਆਪਰੇਸ਼ਨ ਦੌਰਾਨ ਹੋਈ ਗੋਲੀਬਾਰੀ ਵਿਚ ਹੋਈ। ਪਹਿਲੀ ਘਟਨਾ ਅੱਧੀ ਰਾਤ ਤੋਂ ਬਾਅਦ ਉਦੋਂ ਵਾਪਰੀ ਜਦੋਂ ਇਜ਼ਰਾਈਲੀ ਫੌਜਾਂ ਨੇ ਵੈਸਟ ਬੈਂਕ ਦੇ ਜੇਨਿਨ ਖੇਤਰ 'ਤੇ ਛਾਪਾ ਮਾਰਿਆ। ਬੰਦੂਕਧਾਰੀਆਂ ਨੇ ਜੇਨਿਨ ਦੇ ਨੇੜੇ ਬੁਰਕੀਨ ਕਸਬੇ ਵਿਚ ਫ਼ੌਜੀਆਂ 'ਤੇ ਉਦੋਂ ਗੋਲੀਬਾਰੀ ਕੀਤੀ, ਜਦੋਂ ਫ਼ੌਜੀਆਂ ਨੇ ਉਸ ਇਮਾਰਤ ਨੂੰ ਘੇਰ ਲਿਆ ਸੀ ਜਿੱਥੇ ਸ਼ੱਕੀ ਲੁਕੇ ਹੋਏ ਸਨ। ਇਸ ਮਗਰੋਂ ਜਵਾਨਾਂ ਨੇ ਵੀ ਗੋਲੀਬਾਰੀ ਦਾ ਜਵਾਬ ਦਿੱਤਾ, ਜਿਸ ਵਿਚ 1 ਬੰਦੂਕਧਾਰੀ ਮਾਰਿਆ ਗਿਆ। ਇਸ ਤੋਂ ਇਲਾਵਾ ਇਜ਼ਰਾਈਲੀ ਫੌਜਾਂ ਨੇ ਰਾਮੱਲਾ ਸ਼ਹਿਰ ਦੇ ਨੇੜੇ 3 ਹੋਰ ਹਥਿਆਰਬੰਦ ਸ਼ੱਕੀ ਵਿਅਕਤੀਆਂ ਨੂੰ ਗੋਲੀਬਾਰੀ ਕਰਕੇ ਮਾਰ ਦਿੱਤਾ। 

 

ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਨੇ ਇਕ ਬਿਆਨ ਵਿਚ ਕਿਹਾ ਕਿ ਇਜ਼ਰਾਇਲੀ ਸੁਰੱਖਿਆ ਫ਼ੌਜਾਂ ਨੇ ਵੈਸਟ ਬੈਂਕ ਵਿਚ ਅੱਤਵਾਦੀ ਸੰਗਠਨ ਦੇ ਮੈਂਬਰਾਂ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਹੈ ਜੋ ਅੱਤਵਾਦੀ ਹਮਲੇ ਕਰਨ ਵਾਲੇ ਸਨ। ਉਨ੍ਹਾਂ ਕਿਹਾ ਕਿ ਫ਼ੌਜੀਆਂ ਨੇ ਉਹੀ ਕੀਤਾ ਜਿਸ ਦੀ ਉਨ੍ਹਾਂ ਤੋਂ ਉਮੀਦ ਸੀ ਅਤੇ ਸਰਕਾਰ ਨੇ ਉਨ੍ਹਾਂ ਨੂੰ ਪੂਰਾ ਸਮਰਥਨ ਦਿੱਤਾ ਹੈ।
 


cherry

Content Editor

Related News