ਇਜ਼ਰਾਈਲ ਦੀ ਤੇਲ ਰਿਫਾਈਨਰੀ ''ਤੇ ਹਮਲਾ ! ਟੈਂਕਰ ''ਚੋਂ ਉੱਠੀਆਂ ਅੱਗ ਦੀਆਂ ਲਪਟਾਂ

Monday, Mar 30, 2026 - 03:15 PM (IST)

ਇਜ਼ਰਾਈਲ ਦੀ ਤੇਲ ਰਿਫਾਈਨਰੀ ''ਤੇ ਹਮਲਾ ! ਟੈਂਕਰ ''ਚੋਂ ਉੱਠੀਆਂ ਅੱਗ ਦੀਆਂ ਲਪਟਾਂ

ਇੰਟਰਨੈਸ਼ਨਲ ਡੈਸਕ- ਇਰਾਨ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੀ ਜੰਗ ਹੁਣ ਦੋਵਾਂ ਦੇਸ਼ਾਂ ਦੇ ਪਾਵਰ ਪਲਾਂਟਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਸੋਮਵਾਰ ਨੂੰ ਉੱਤਰੀ ਇਜ਼ਰਾਈਲੀ ਸ਼ਹਿਰ ਹਾਇਫਾ ਵਿੱਚ ਸਥਿਤ ਇੱਕ ਤੇਲ ਰਿਫਾਇਨਰੀ ਵਿੱਚ ਭਿਆਨਕ ਅੱਗ ਲੱਗਣ ਦੀ ਖ਼ਬਰ ਹੈ। ਇਹ ਇੱਕ ਮਹੀਨੇ ਦੇ ਅੰਦਰ ਇਸੇ ਰਿਫਾਇਨਰੀ 'ਤੇ ਹੋਇਆ ਦੂਜਾ ਵੱਡਾ ਹਮਲਾ ਹੈ। ਰਿਫਾਇਨਰੀ ਦੇ ਇੱਕ ਵੱਡੇ ਤੇਲ ਟੈਂਕ ਵਿੱਚੋਂ ਅੱਗ ਦੀਆਂ ਲਪਟਾਂ ਅਤੇ ਕਾਲਾ ਧੂੰਆਂ ਨਿਕਲਦਾ ਦੇਖਿਆ ਗਿਆ।

ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਸਿੱਧਾ ਮਿਜ਼ਾਈਲ ਹਮਲਾ ਸੀ ਜਾਂ ਇਜ਼ਰਾਈਲੀ ਹਵਾਈ ਰੱਖਿਆ ਪ੍ਰਣਾਲੀ ਦੁਆਰਾ ਤਬਾਹ ਕੀਤੀ ਗਈ ਮਿਜ਼ਾਈਲ ਦਾ ਮਲਬਾ। ਫਿਲਹਾਲ ਇਜ਼ਰਾਈਲ ਦੀਆਂ ਫਾਇਰ ਅਤੇ ਰੈਸਕਿਊ ਸੇਵਾਵਾਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ ਹੈ।

ਇਹ ਵੀ ਪੜ੍ਹੋ- ਲੱਗ ਗਿਆ Lockdown ! ਵਿਆਹਾਂ 'ਤੇ ਰੋਕ, ਸਕੂਲ ਵੀ ਬੰਦ, ਸ਼ਹਿਬਾਜ਼ ਸਰਕਾਰ ਨੇ ਕਰ'ਤਾ ਐਲਾਨ

ਜ਼ਿਕਰਯੋਗ ਹੈ ਕਿ ਇਜ਼ਰਾਈਲ ਕੋਲ ਤੇਲ ਸਾਫ਼ ਕਰਨ ਲਈ ਸਿਰਫ਼ ਦੋ ਮੁੱਖ ਰਿਫਾਇਨਰੀਆਂ ਹਨ। ਹਾਇਫਾ ਰਿਫਾਇਨਰੀ ਦੇ ਨੁਕਸਾਨੇ ਜਾਣ ਨਾਲ ਦੇਸ਼ ਵਿੱਚ ਤੇਲ-ਗੈਸ ਦੀ ਸਪਲਾਈ 'ਤੇ ਮਾੜਾ ਅਸਰ ਪੈ ਸਕਦਾ ਹੈ। ਇਹ ਹਮਲਾ ਉਦੋਂ ਹੋਇਆ ਹੈ ਜਦੋਂ ਇਜ਼ਰਾਈਲ ਅਤੇ ਅਮਰੀਕਾ ਨੇ ਵੀ ਇਰਾਨ ਦੇ ਸਭ ਤੋਂ ਵੱਡੇ 'ਸਾਊਥ ਪਾਰਸ' ਕੁਦਰਤੀ ਗੈਸ ਖੇਤਰ ਅਤੇ ਹੋਰ ਪੈਟਰੋ ਕੈਮੀਕਲ ਸਾਈਟਾਂ ਨੂੰ ਨਿਸ਼ਾਨਾ ਬਣਾਇਆ ਹੈ।

ਇਹ ਵੀ ਪੜ੍ਹੋ- ਜੰਗ ਵਿਚਾਲੇ ਆਪਣੇ ਹੀ ਦੇਸ਼ 'ਚ ਘਿਰ ਗਏ ਟਰੰਪ ਸਾਬ੍ਹ ! ਸੜਕਾਂ 'ਤੇ ਉਤਰੇ 80 ਲੱਖ ਤੋਂ ਵੱਧ ਲੋਕ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News