ਪੋਲੈਂਡ ਵਿਚ ਲੈਂਡਿੰਗ ਦੌਰਾਨ ਇਜ਼ਰਾਇਲੀ ਪੀ.ਐਮ ਦਾ ਜਹਾਜ਼ ਕ੍ਰੈਸ਼

02/15/2019 6:40:51 PM

ਪੋਲੈਂਡ (ਏਜੰਸੀ)- ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਜਹਾਜ਼ ਕਲ ਰਾਤ ਪੋਲੈਂਡ ਵਿਚ ਟੇਕ-ਆਫ ਦੇ ਅੱਗੇ ਇਕ ਮਾਮੂਲੀ ਦੁਰਘਟਨਾ ਵਿਚ ਨੁਕਸਾਨ ਹੋ ਗਿਆ ਸੀ। ਇਸ ਦੁਰਘਟਨਾ ਵਿਚ ਇਜ਼ਰਾਇਲ ਦੇ ਪੀ.ਐਮ. ਨੇਤਨਯਾਹੂ ਵਾਲ-ਵਾਲ ਬੱਚ ਗਏ ਹਨ।

ਦੱਸ ਦਈਏ ਕਿ ਜਦੋਂ ਜਹਾਜ਼ ਪੋਲੈਂਡ ਦੇ ਵਾਰਸਾ ਹਵਾਈ ਅੱਡੇ ਦੇ ਰਨਵੇ 'ਤੇ ਉਤਰ ਰਿਹਾ ਸੀ ਤਾਂ ਅਚਾਨਕ ਇਹ ਦੁਰਘਟਨਾਗ੍ਰਸਤ ਹੋ ਗਿਆ। ਇਸ ਜਹਾਜ਼ ਵਿਚ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਜਹਾਜ਼ ਦਾ ਚਾਰਟਡ ਦਸਤਾ ਸਵਾਰਸੀ। ਹਾਲਾਂਕਿ ਇਸ ਹਾਦਸੇ ਵਿਚ ਕੋਈ ਨੁਕਸਾਨ ਨਹੀਂ ਹੋਇਆ ਅਤੇ ਸਾਰੇ ਯਾਤਰੀ ਸੁਰੱਖਿਅਤ ਕੱਢ ਲਏ ਗਏ ਹਨ।

ਇਸ ਹਾਦਸੇ ਤੋਂ ਬਾਅਦ ਦੁਰਘਟਨਾਗ੍ਰਸਤ ਜਹਾਜ਼ ਦੀਆਂ ਤਸਵੀਰਾਂ ਵਿਚ ਵੱਡੇ-ਵੱਡੇ ਟੁਕੜੇ ਦਿਖਾਈ ਦਿੱਤੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਇਥੇ ਦੋ ਦਿਨਾ ਦੌਰੇ 'ਤੇ ਆਏ ਸਨ। ਇਥੇ ਉਨ੍ਹਾਂ ਦੀ ਸੁਰੱਖਿਆ ਲਈ ਹਾਈ-ਪ੍ਰੋਫਾਈਲ ਇੰਤਜ਼ਾਮ ਕੀਤੇ ਸਨ।


Sunny Mehra

Content Editor

Related News