‘ਨੇਤਜ਼ਾਹ ਯੇਹੂਦਾ’ ਬਟਾਲੀਅਨ ’ਤੇ ਪਾਬੰਦੀ ਲਾਵੇਗਾ US, ਇਜ਼ਰਾਈਲ ਨੇ ਕਿਹਾ -ਲਕਸ਼ਮਣ ਰੇਖਾ ਪਾਰ ਨਾ ਕਰੋ
Monday, Apr 22, 2024 - 11:13 AM (IST)
ਨਿਊਯਾਰਕ/ਤੇਲ ਅਵੀਵ (ਏਜੰਸੀਆਂ)- ਇਕ ਅਮਰੀਕੀ ਨਿਊਜ਼ ਵੈੱਬਸਾਈਟ ’ਤੇ ਇਹ ਦਾਅਵਾ ਕੀਤਾ ਹੈ ਕਿ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਆਉਣ ਵਾਲੇ ਦਿਨਾਂ ’ਚ ਇਜ਼ਰਾਈਲੀ ਰੱਖਿਆ ਬਲਾਂ ਦੀ ਇਕ ਵਿਵਾਦਤ ਫੌਜੀ ਵਿੰਗ ਅਤਿ-ਰੂੜੀਵਾਦੀ ‘ਨੇਤਜ਼ਾਹ ਯੇਹੂਦਾ’ ਬਟਾਲੀਅਨ ਖਿਲਾਫ ਪਾਬੰਦੀ ਲਗਾਉਣ ਦਾ ਐਲਾਨ ਕਰਨਗੇ। ਇਸ ਫੌਜੀ ਵਿੰਗ ’ਚ ਵੈਸਟ ਬੈਂਕ ਦੇ ਉਨ੍ਹਾਂ ਕੱਟੜਪੰਥੀ ਨੌਜਵਾਨਾਂ ਨੂੰ ਭਰਤੀ ਕੀਤਾ ਗਿਆ ਹੈ, ਜਿਨ੍ਹਾਂ ਨੂੰ ਆਈ. ਡੀ. ਐੱਫ. ਦੇ ਹੋਰ ਵਿੰਗਾਂ ’ਚ ਸਵੀਕਾਰ ਨਹੀਂ ਕੀਤਾ ਜਾਂਦਾ ਹੈ। ਅਮਰੀਕੀ ਪਾਬੰਦੀਆਂ ਇਸ ਬਟਾਲੀਅਨ ਅਤੇ ਇਸ ਦੇ ਮੈਂਬਰਾਂ ਨੂੰ ਅਮਰੀਕੀ ਫੌਜੀ ਸਹਾਇਤਾ ਅਤੇ ਸਿਖਲਾਈ ਪ੍ਰਾਪਤ ਕਰਨ ਤੋਂ ਰੋਕਣਗੀਆਂ। ਇਹ ਪਾਬੰਦੀਆਂ ਉਨ੍ਹਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ’ਤੇ ਅਧਾਰਤ ਹਨ, ਜੋ 7 ਅਕਤੂਬਰ ਨੂੰ ਇਜ਼ਰਾਈਲ ’ਤੇ ਹਮਾਸ ਦੇ ਹਮਲੇ ਤੋਂ ਪਹਿਲਾਂ ਵੈਸਟ ਬੈਂਕ ’ਚ ਦਰਜ ਕੀਤੀਆਂ ਗਈਆਂ ਸਨ।
ਇਹ ਵੀ ਪੜ੍ਹੋ: US 'ਚ ਭਾਰਤੀਆਂ ਦਾ ਦਬਦਬਾ, ਸਾਲ 2022 'ਚ 66 ਹਜ਼ਾਰ ਲੋਕਾਂ ਨੂੰ ਮਿਲੀ ਅਮਰੀਕੀ ਨਾਗਰਿਕਤਾ
ਇਜ਼ਰਾਈਲ ਦੇ ਰਾਸ਼ਟਰੀ ਰੱਖਿਆ ਮੰਤਰੀ ਇਤਾਮਾਰ ਬੇਨ-ਗਿਵਰ ਨੇ ਅਮਰੀਕਾ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਨੇਤਜ਼ਾਹ ਯੇਹੂਦਾ ਬਟਾਲੀਅਨ ਦੇ ਖਿਲਾਫ ਕੋਈ ਪਾਬੰਦੀਆਂ ਲਾਈ ਗਈ ਤਾਂ ਇਹ ‘ਰੈੱਡ ਲਾਈਨ’ ਯਾਨੀ ਕਿ ਲਛਮਣ ਰੇਖਾ ਨੂੰ ਪਾਰ ਕਰਨ ਵਰਗਾ ਹੋਵੇਗਾ। ਉਨ੍ਹਾਂ ਕਿਹਾ ਕਿ ਰੱਖਿਆ ਮੰਤਰੀ ਯੋਵ ਗੈਲੈਂਟ ਨੂੰ ਤੁਰੰਤ ਨੇਤਜ਼ਾਹ ਯੇਹੂਦਾ ਦਾ ਸਮਰਥਨ ਕਰਨਾ ਚਾਹੀਦਾ ਹੈ। ਓਧਰ, ਗਾਜ਼ਾ ਦੇ ਦੱਖਣੀ ਸ਼ਹਿਰ ਰਾਫਾਹ ’ਚ ਪੂਰੀ ਰਾਤ ਕੀਤੇ ਗਏ ਇਜ਼ਰਾਇਲੀ ਹਮਲਿਆਂ ’ਚ 18 ਬੱਚਿਆਂ ਸਮੇਤ 22 ਲੋਕਾਂ ਦੀ ਮੌਤ ਹੋ ਗਈ। ਇਜ਼ਰਾਈਲ ਨੇ ਰਾਫਾਹ ’ਤੇ ਹਵਾਈ ਹਮਲੇ ਤੇਜ਼ ਕਰ ਦਿੱਤੇ ਹਨ। ਗਾਜ਼ਾ ਦੀ 23 ਲੱਖ ਦੀ ਆਬਾਦੀ ’ਚੋਂ ਅੱਧੇ ਤੋਂ ਵੱਧ ਲੋਕਾਂ ਨੇ ਕਿਤੇ ਹੋਰ ਰਹਿਣ ਲਈ ਸ਼ਰਨ ਮੰਗੀ ਹੈ।
ਇਹ ਵੀ ਪੜ੍ਹੋ: ਦੁਨੀਆ ਦੇ ਕਈ ਖੇਤਰਾਂ ’ਚ ਇਕੋ ਸਮੇਂ ਬਹੁਤ ਜ਼ਿਆਦਾ ਗਰਮੀ ਵਧਣਾ ਖ਼ਤਰੇ ਦਾ ਸੰਕੇਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।