ਭਾਰਤ ਦੇ ਸੁਤੰਤਰਤਾ ਦਿਵਸ ''ਤੇ ਇਜ਼ਰਾਈਲ ਦੇ ਸ਼ਹਿਰ ''ਚ ਭਾਰਤੀ-ਯਹੂਦੀ ਸੱਭਿਆਚਾਰਕ ਚੌਕ ਦਾ ਕੀਤਾ ਗਿਆ ਉਦਘਾਟਨ

Wednesday, Aug 16, 2023 - 09:54 AM (IST)

ਭਾਰਤ ਦੇ ਸੁਤੰਤਰਤਾ ਦਿਵਸ ''ਤੇ ਇਜ਼ਰਾਈਲ ਦੇ ਸ਼ਹਿਰ ''ਚ ਭਾਰਤੀ-ਯਹੂਦੀ ਸੱਭਿਆਚਾਰਕ ਚੌਕ ਦਾ ਕੀਤਾ ਗਿਆ ਉਦਘਾਟਨ

ਈਲਾਤ/ਇਜ਼ਰਾਈਲ (ਭਾਸ਼ਾ)- ਭਾਰਤ ਦੇ 77ਵੇਂ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਇਜ਼ਰਾਈਲ ਦੇ ਈਲਾਤ ਸ਼ਹਿਰ ਵਿੱਚ ਭਾਰਤੀ-ਯਹੂਦੀ ਸੱਭਿਆਚਾਰਕ ਚੌਕ ਦਾ ਉਦਘਾਟਨ ਕੀਤਾ ਗਿਆ, ਜੋ ਦੋਵਾਂ ਦੇਸ਼ਾਂ ਦਰਮਿਆਨ "ਸਦੀਆਂ ਦੀ ਸਾਂਝੀ ਵਿਰਾਸਤ ਅਤੇ ਕਦਰਾਂ-ਕੀਮਤਾਂ" 'ਤੇ ਵਿਕਸਤ "ਸਭਿਆਚਾਰਕ ਸਬੰਧਾਂ" ਨੂੰ ਸਮਰਪਿਤ ਹੈ।" ਚੌਕ ਦਾ ਉਦਘਾਟਨ ਕਰਨ ਤੋਂ ਬਾਅਦ ਇਲਾਤ ਦੇ ਮੇਅਰ ਐਲੀ ਲਾਂਕਰੀ ਨੇ ਕਿਹਾ ਕਿ ਇਹ ਚੌਕ ਭਾਰਤ ਅਤੇ ਇਜ਼ਰਾਈਲ ਵਿਚਕਾਰ ਪਿਆਰ, ਦੋਸਤੀ, ਆਪਸੀ ਦੇਖਭਾਲ ਅਤੇ ਡੂੰਘੇ ਸਬੰਧਾਂ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤੀ-ਯਹੂਦੀ ਭਾਈਚਾਰੇ ਅਤੇ ਈਲਾਤ ਸ਼ਹਿਰ ਵਿਚਕਾਰ ਸਬੰਧ ਨੂੰ ਵੀ ਦਰਸਾਉਂਦਾ ਹੈ। ਇਸ ਚੌਕ ਦੀ ਕੰਧ 'ਤੇ ਇਕ ਸੰਦੇਸ਼ ਲਿਖਿਆ ਹੈ, "ਭਾਰਤ-ਇਜ਼ਰਾਈਲ ਦੀ ਦੋਸਤੀ ਦੋਵਾਂ ਦੇਸ਼ਾਂ ਵਿਚਕਾਰ ਵਿਸ਼ਵਾਸ ਅਤੇ ਦੋਸਤੀ ਦੇ ਸਭਿਅਤਾਤਮਕ ਬੰਧਨ ਦੀ ਗਵਾਹੀ ਹੈ ,ਜੋ ਸਦੀਆਂ ਦੀ ਸਾਂਝੀ ਵਿਰਾਸਤ, ਕਦਰਾਂ-ਕੀਮਤਾਂ ਅਤੇ ਉਨ੍ਹਾਂ ਦੇ ਲੋਕਾਂ ਦੀਆਂ ਇੱਛਾਵਾਂ ਦੀ ਬੁਨਿਆਦ 'ਤੇ ਬਣਿਆ ਹੈ।" ਇਸ ਵਿਚ ਕਿਹਾ ਗਿਆ ਹੈ, “ਇਹ ਦੋਸਤੀ ਭਾਰਤ ਅਤੇ ਇਜ਼ਰਾਈਲ ਦੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰੇ…।” ਚੌਂਕ ਦੀ ਕੰਧ ਦੇ ਦੋਵੇਂ ਪਾਸੇ ਭਾਰਤ ਅਤੇ ਇਜ਼ਰਾਈਲ ਦੇ ਝੰਡੇ ਲਗਾਏ ਗਏ ਹਨ ਅਤੇ ਕੰਧ ਦੇ ਇੱਕ ਪਾਸੇ ਮਹਾਰਾਸ਼ਟਰ ਖੇਤਰ ਦੇ ‘ਬੇਨੇ ਇਜ਼ਰਾਈਲ’ ਭਾਈਚਾਰੇ ਦੇ "ਮਲੀਦਾ" ਸਮਾਰੋਹ ਦੇ ਪ੍ਰਤੀਕ ਦੀ ਚਿੱਤਰਕਾਰੀ ਹੈ। 

ਭਾਰਤੀ-ਯਹੂਦੀ ਭਾਈਚਾਰੇ ਦੀਆਂ ਪਰੰਪਰਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ, 'ਮਲੀਦਾ' ਨੂੰ ਹੁਣ ਅਧਿਕਾਰਤ ਰਾਸ਼ਟਰੀ ਛੁੱਟੀ ਵਜੋਂ ਮਾਨਤਾ ਦਿੱਤੀ ਗਈ ਹੈ। ਇਹ ਮੰਨਿਆ ਜਾਂਦਾ ਹੈ ਕਿ ਭਾਈਚਾਰੇ ਦੇ ਪੂਰਵਜ 175 ਈਸਾ ਪੂਰਵ (ਮੌਜੂਦਾ ਯੁੱਗ ਤੋਂ ਪਹਿਲਾਂ) ਵਿੱਚ ਤੂ-ਬਾਸ਼ਵਤ ਦੇ ਮੌਕੇ 'ਤੇ ਭਾਰਤ ਪਹੁੰਚੇ ਸਨ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦਾ ਜਹਾਜ਼ ਭਾਰਤ ਦੇ ਤੱਟ 'ਤੇ ਡੁੱਬ ਗਿਆ ਸੀ ਪਰ 7 ਪੁਰਸ਼ਾਂ ਅਤੇ ਕਈ ਔਰਤਾਂ ਨੂੰ ਬਚਾਅ ਲਿਆ ਗਿਆ ਸੀ। ਸ਼ਹਿਰ ਵਿੱਚ ਭਾਰਤੀ ਭਾਈਚਾਰੇ ਦੇ ਇੱਕ ਨੇਤਾ ਇਸਾਕ ਸੁਲੇਮਾਨ ਨੇ ਇਸ ਸਾਈਟ ਨੂੰ ਇੱਕ "ਯਾਦਗਾਰ" ਦੱਸਿਆ ਜੋ ਭਾਰਤ ਅਤੇ ਇਜ਼ਰਾਈਲ ਵਿਚਕਾਰ ਲੰਬੇ ਸਮੇਂ ਤੋਂ ਚੱਲੀ ਆ ਰਹੀ ਦੋਸਤੀ ਦਾ ਪ੍ਰਤੀਕ ਹੈ। ਇਸ ਚੌਕ ਦੀ ਸਥਾਪਨਾ ਵਿੱਚ ਸੁਲੇਮਾਨ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਨੇ ਸਮਾਗਮ ਵਿਚ ਦੱਸਿਆ ਕਿ ਈਲਾਤ ਵਿੱਚ 120 ਦੇ ਕਰੀਬ ਭਾਰਤੀ-ਯਹੂਦੀ ਪਰਿਵਾਰ ਅਤੇ ਹੋਰ ਕਈ ਭਾਰਤੀ ਪਰਿਵਾਰ ਰਹਿੰਦੇ ਹਨ। ਸਮਾਗਮ ਵਿੱਚ ਮੌਜੂਦ ਭਾਰਤੀ ਦੂਤਘਰ ਦੇ ਇੱਕ ਅਧਿਕਾਰੀ ਨੇ ਕਿਹਾ, "ਯਹੂਦੀ ਭਾਈਚਾਰੇ ਦੇ 85,000 ਮੈਂਬਰ ਅਕਾਦਮਿਕ, ਵਿਗਿਆਨ, ਵਪਾਰ, ਰੱਖਿਆ ਅਤੇ ਹੋਰ ਕਈ ਖੇਤਰਾਂ ਵਿੱਚ ਆਪਣੀਆਂ ਪ੍ਰਾਪਤੀਆਂ ਨਾਲ ਭਾਰਤ ਅਤੇ ਇਜ਼ਰਾਈਲ ਦੋਵਾਂ ਦਾ ਝੰਡਾ ਉੱਚਾ ਲਹਿਰਾ ਰਹੇ ਹਨ।" ਭਾਰਤੀ ਭਾਈਚਾਰੇ ਦੇ ਮੈਂਬਰਾਂ, ਡਿਪਟੀ ਮੇਅਰ ਸਟਾਸ ਬਿਲਕਿਨ ਅਤੇ ਈਲਾਤ ਮਿਉਂਸਪਲ ਦੇ ਅਧਿਕਾਰੀਆਂ ਨੇ ਮੰਗਲਵਾਰ ਸ਼ਾਮ ਨੂੰ ਆਯੋਜਿਤ ਇਸ ਸਮਾਰੋਹ ਵਿੱਚ ਹਿੱਸਾ ਲਿਆ।
 


author

cherry

Content Editor

Related News