ਗਾਜ਼ਾ ''ਚ ਇਜ਼ਰਾਈਲੀ ਹਮਲੇ, 23 ਲੋਕਾਂ ਦੀ ਮੌਤ
Wednesday, Apr 23, 2025 - 06:20 PM (IST)

ਦੇਰ ਅਲ ਬਲਾਹ (ਏ.ਪੀ.)- ਗਾਜ਼ਾ ਸ਼ਹਿਰ ਦੇ ਇੱਕ ਸਕੂਲ 'ਤੇ ਰਾਤ ਨੂੰ ਹੋਏ ਇਜ਼ਰਾਈਲੀ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ 23 ਹੋ ਗਈ ਹੈ। ਸਿਹਤ ਵਿਭਾਗ ਦੇ ਇੱਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਲੋਕਾਂ ਨੇ ਉਸ ਸਕੂਲ ਵਿੱਚ ਪਨਾਹ ਲਈ ਸੀ ਜਿਸ 'ਤੇ ਇਜ਼ਰਾਈਲ ਨੇ ਹਮਲਾ ਕੀਤਾ ਸੀ। ਗਾਜ਼ਾ ਸਿਹਤ ਮੰਤਰਾਲੇ ਦੇ ਰਿਕਾਰਡਾਂ ਦੇ ਇੰਚਾਰਜ ਅਧਿਕਾਰੀ ਜ਼ਹਰ ਅਲ-ਵਾਹਿਦੀ ਨੇ ਕਿਹਾ ਕਿ ਜ਼ਖਮੀਆਂ ਨੂੰ ਨੇੜਲੇ ਸ਼ਿਫਾ ਹਸਪਤਾਲ ਲਿਜਾਇਆ ਗਿਆ। ਇਜ਼ਰਾਈਲੀ ਫੌਜ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ।
ਪੜ੍ਹੋ ਇਹ ਅਹਿਮ ਖ਼ਬਰ- ਭਾਰਤ ਦੇ ਬਦਲੇ ਦੇ ਡਰੋਂ Pak ਨੇ Air Force ਨੂੰ ਕਰ'ਤਾ Alert (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।