ਇਜ਼ਰਾਈਲੀ ਫੌਜ ਦੇ ਗਾਜ਼ਾ ’ਚ 426 ਟਿਕਾਣਿਆਂ ’ਤੇ ਹਮਲੇ, 29 ਸਥਾਨ ਆਜ਼ਾਦ ਕਰਵਾਏ

Monday, Oct 09, 2023 - 01:49 PM (IST)

ਤੇਲ ਅਵੀਵ (ਏਜੰਸੀਆਂ)- ਇਜ਼ਰਾਈਲ ’ਤੇ ਹਮਾਸ ਦੇ ਕੱਟੜਪੰਥੀਆਂ ਵਲੋਂ ਕੀਤੇ ਗਏ ਅਚਾਨਕ ਹਮਲੇ ਤੋਂ ਇਕ ਦਿਨ ਬਾਅਦ ਐਤਵਾਰ ਨੂੰ ਲਿਬਨਾਨ ਦਾ ਅੱਤਵਾਦੀ ਸਮੂਹ ਹਿਜ਼ਬੁੱਲਾ ਵੀ ਜੰਗ ’ਚ ਡੱਟ ਗਿਆ ਹੈ। ਹਿਜ਼ਬੁੱਲਾ ਨੇ ਇਕ ਵਿਵਾਦਿਤ ਇਲਾਕੇ ’ਚ ਤਿੰਨ ਇਜ਼ਰਾਈਲੀ ਟਿਕਾਣਿਆਂ ’ਤੇ ਹਮਲਾ ਕਰ ਦਿੱਤਾ, ਜਿਸ ਨਾਲ ਸੰਘਰਸ਼ ਦੇ ਵਿਆਪਕ ਪੱਧਰ ਤੱਕ ਫੈਲਣ ਦਾ ਖਦਸ਼ਾ ਵਧ ਗਿਆ ਹੈ। ਹਮਾਸ ਦੇ ਕੱਟੜਪੰਥੀਆਂ ਨੇ ਸ਼ਨੀਵਾਰ ਨੂੰ ਇਕ ਪ੍ਰਮੁੱਖ ਯਹੂਦੀ ਛੁੱਟੀ ਵਾਲੇ ਦਿਨ ਇਜ਼ਰਾਈਲ ’ਤੇ ਅਚਾਨਕ ਹਮਲਾ ਕੀਤਾ। ਇਹ ਇਜ਼ਰਾਈਲ ’ਚ ਹਾਲ ਦੇ ਦਹਾਕਿਆਂ ’ਚ ਸਭ ਤੋਂ ਭਿਆਨਕ ਹਮਲਿਆਂ ’ਚੋਂ ਇਕ ਹੈ।

ਇਹ ਵੀ ਪੜ੍ਹੋ: ਇਜ਼ਰਾਈਲ 'ਚ ਹਮਾਸ ਦੇ ਹਮਲਿਆਂ 'ਚ ਮਾਰੇ ਗਏ 10 ਨੇਪਾਲੀ ਨਾਗਰਿਕ

PunjabKesari

ਇਕ ਪਾਸੇ ਇਜ਼ਰਾਈਲੀ ਫੌਜ ਅਤੇ ਪੁਲਸ ਦੇਸ਼ ’ਚ ਦਾਖਲ ਹੋਏ ਹਮਾਸ ਦੇ ਅੱਤਵਾਦੀਆਂ ਨਾਲ ਆਹਮੋ-ਸਾਹਮਣੀ ਲੜਾਈ ਲੜ ਰਹੇ ਹਨ, ਉਥੇ ਹੀ ਦੂਜੇ ਪਾਸੇ ਇਜ਼ਰਾਈਲੀ ਹਵਾਈ ਫੌਜ ਗਾਜ਼ਾ ਪੱਟੀ ’ਚ ਹਮਾਸ ਦੇ ਟਿਕਾਣਿਆਂ ’ਤੇ ਭਿਆਨਕ ਹਮਲੇ ਕਰ ਕੇ ਉਨ੍ਹਾਂ ਨੂੰ ਢਹਿ-ਢੇਰੀ ਕਰ ਰਹੀ ਹੈ। ਐਤਵਾਰ ਨੂੰ ਇਜ਼ਰਾਈਲੀ ਫੌਜ ਨੇ ਕਿਹਾ ਕਿ ਉਸ ਦੇ ਫੌਜੀ 8 ਥਾਵਾਂ ’ਤੇ ਹਮਾਸ ਦੇ ਅੱਤਵਾਦੀਆਂ ਨਾਲ ਲੜ ਰਹੇ ਹਨ। ਆਈ. ਡੀ. ਐੱਫ. ਨੇ ਐਤਵਾਰ ਨੂੰ ਹਮਾਸ ਦੇ ਘੁਸਪੈਠੀਆਂ ਤੋਂ 29 ਥਾਵਾਂ ਦਾ ਕੰਟਰੋਲ ਖੋਹ ਲਿਆ ਹੈ। ਇਜ਼ਰਾਈਲੀ ਫੌਜ ਨੇ ਗਾਜ਼ਾ ’ਚ 426 ਟਿਕਾਣਿਆਂ ’ਤੇ ਹਮਲੇ ਕੀਤੇ ਅਤੇ ਭਿਆਨਕ ਧਮਾਕਿਆਂ ਨਾਲ ਕਈ ਰਿਹਾਇਸ਼ੀ ਇਮਾਰਤਾਂ ਨੂੰ ਤਬਾਹ ਕਰ ਦਿੱਤਾ। ਹਮਾਸ ਨੇ ਇਜ਼ਰਾਈਲ ਦੇ 4 ਹੈਲੀਕਾਪਟਰ ਤਬਾਹ ਕਰ ਦਿੱਤੇ। ਇਜ਼ਰਾਈਲੀ ਫੌਜ ਨੇ ਦੱਸਿਆ ਕਿ ਹਮਾਸ ਨੇ 3,500 ਤੋਂ ਵੱਧ ਰਾਕੇਟ ਦਾਗੇ।

ਇਹ ਵੀ ਪੜ੍ਹੋ: ਚੋਣ ਕਮਿਸ਼ਨ ਅੱਜ ਕਰੇਗਾ 5 ਰਾਜਾਂ 'ਚ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ

PunjabKesari

ਇਜ਼ਰਾਈਲ ਦੇ ਰੀਅਰ ਐਡਮਿਰਲ ਡੇਨੀਅਲ ਹੇਗਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਜ਼ਰਾਈਲ ਰੱਖਿਆ ਫੋਰਸਾਂ ਨੇ ਗਾਜ਼ਾ ਦੇ ਅੰਦਰ 400 ਤੋਂ ਵੱਧ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ ਅਤੇ ਦਰਜਨਾਂ ਨੂੰ ਬੰਦੀ ਬਣਾ ਲਿਆ ਹੈ। ਹਗਾਰੀ ਨੇ ਕਿਹਾ ਕਿ ਫੋਰਸਾਂ ਅਜੇ ਵੀ ਸੇਡਰੋਟ, ਜ਼ਿਕਿਮ, ਰੀਮ ਅਤੇ ਸੂਫਾ ’ਚ ਅੱਤਵਾਦੀਆਂ ਦੀ ਭਾਲ ਕਰ ਰਹੀਆਂ ਹਨ। ਤੇਲ ਬਰਗਮੈਨ ਦੇ ਹਸਪਤਾਲ ਦੇ ਇਕ ਸੀਨੀਅਰ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਐਤਵਾਰ ਸਵੇਰ ਤੋਂ ਪਹਿਲਾਂ ਅੱਤਵਾਦੀਆਂ ਨੇ ਗਾਜ਼ਾ ਤੋਂ ਹੋਰ ਰਾਕੇਟ ਦਾਗੇ ਅਤੇ ਇਜ਼ਰਾਈਲ ਦੇ ਤੱਟਵਰਤੀ ਸ਼ਹਿਰ ਅਸ਼ਕੇਲੋਨ ’ਚ ਇਕ ਹਸਪਤਾਲ ਨੂੰ ਨਿਸ਼ਾਨਾ ਬਣਾਇਆ। ਪੂਰੇ ਇਜ਼ਰਾਈਲ ’ਚ ਸਕੂਲ ਬੰਦ ਕਰ ਦਿੱਤੇ ਗਏ ਹਨ।

ਇਹ ਵੀ ਪੜ੍ਹੋ: ਇਜ਼ਰਾਈਲ 'ਤੇ ਹਮਾਸ ਦੇ ਹਮਲੇ ਨਾਲ ਕੱਚੇ ਤੇਲ 'ਚ ਉਬਾਲ, ਵੱਧ ਸਕਦੀਆਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

PunjabKesari

ਹਮਾਸ ਨੇ ਸ਼ਨੀਵਾਰ ਨੂੰ ਦੱਖਣੀ ਇਜ਼ਰਾਈਲ ਵਿਚ ਹਵਾਈ ਹਮਲੇ ਕੀਤੇ, ਜਿਸ ਵਿਚ ਹੁਣ ਤੱਕ ਦੋਹਾਂ ਧਿਰਾਂ ਦੇ ਮ੍ਰਿਤਕਾਂ ਦੀ ਗਿਣਤੀ 1,100 ਦੇ ਪਾਰ ਚਲੀ ਗਈ ਹੈ ਅਤੇ ਹਜ਼ਾਰਾਂ ਲੋਕ ਜ਼ਖ਼ਮੀ ਹੋਏ ਹਨ। ਇਜ਼ਰਾਈਲੀ ਟੈਲੀਵਿਜ਼ਨ ਨੇ ਬੰਧਕ ਜਾਂ ਲਾਪਤਾ ਇਜ਼ਰਾਈਲੀਆਂ ਦੇ ਰਿਸ਼ਤੇਦਾਰਾਂ ਦੀਆਂ ਕਈ ਵੀਡੀਓ ਪ੍ਰਸਾਰਿਤ ਕੀਤੀਆਂ ਜੋ ਆਪਣੇ ਅਜ਼ੀਜ਼ਾਂ ਦੀ ਜਾਨ ਖਤਰੇ ’ਚ ਹੋਣ ਦਰਮਿਆਨ ਮਦਦ ਦੀ ਗੁਹਾਰ ਲਾਉਂਦੇ ਦਿਸੇ। ਗਾਜ਼ਾ ’ਚ ਸਰਹੱਦ ਦੇ ਨੇੜੇ ਇਜ਼ਰਾਈਲੀ ਹਮਲਿਆਂ ਤੋਂ ਬਚਣ ਲਈ ਸਥਾਨਕ ਵਾਸੀ ਆਪਣੇ ਘਰ ਛੱਡ ਕੇ ਦੌੜ ਗਏ।

PunjabKesari

ਇਹ ਵੀ ਪੜ੍ਹੋ: ਕੈਨੇਡੀਅਨ PM ਟਰੂਡੋ ਨੇ UAE ਦੇ ਰਾਸ਼ਟਰਪਤੀ ਨਾਲ ਭਾਰਤ-ਕੈਨੇਡਾ ਵਿਵਾਦ 'ਤੇ ਕੀਤੀ ਚਰਚਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News