ਇਜ਼ਰਾਈਲ ਦਾ ਹਿਜ਼ਬੁੱਲਾ ’ਤੇ ਸਭ ਤੋਂ ਭਿਆਨਕ ਹਮਲਾ, 200 ਲੜਾਕੇ ਢੇਰ
Friday, Nov 15, 2024 - 02:34 AM (IST)
ਯੇਰੂਸ਼ਲਮ - ਇਜ਼ਰਾਈਲੀ ਰੱਖਿਆ ਫੋਰਸਾਂ ਨੇ ਵੀਰਵਾਰ ਨੂੰ ਕਿਹਾ ਕਿ ਇਕ ਹਫ਼ਤੇ ਤੋਂ ਜਾਰੀ ਹਵਾਈ ਹਮਲਿਆਂ ’ਚ ਹਿਜ਼ਬੁੱਲਾ ਦੇ 200 ਲੜਾਕੇ ਮਾਰੇ ਗਏ ਅਤੇ 140 ਰਾਕੇਟ ਲਾਂਚਰ ਤਬਾਹ ਕਰ ਦਿੱਤੇ ਗਏ। ਮਰਨ ਵਾਲਿਆਂ ’ਚ ਬਟਾਲੀਅਨ ਆਪ੍ਰੇਸ਼ਨ ਪ੍ਰਮੁੱਖ ਅਤੇ ਹਿਜ਼ਬੁੱਲਾ ਦੀ ਰਾਡਵਾਨ ਫੋਰਸ ’ਚ ਐਂਟੀ-ਟੈਂਕ ਹਥਿਆਰਾਂ ਦੇ ਬਟਾਲੀਅਨ ਪ੍ਰਮੁੱਖ ਵੀ ਸ਼ਾਮਲ ਸਨ। ਇਨ੍ਹਾਂ ਹਮਲਿਆਂ ਨਾਲ ਹਿਜ਼ਬੁੱਲਾ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਲਿਬਨਾਨੀ ਮੀਡੀਆ ਨੇ ਬੈਰੂਤ ਦੇ ਦਹੀਆਹ ਵਿਚ ਨਵੇਂ ਹਵਾਈ ਹਮਲਿਆਂ ਦੀ ਸੂਚਨਾ ਦਿੱਤੀ।
ਇਸ ਵਿਚ ਕਿਹਾ ਗਿਆ ਹੈ ਕਿ ਨੇੜੇ ਸਥਿਤ ਸਮੂਹ ਦੇ ਜ਼ਿਆਦਾਤਰ ਹਥਿਆਰਾਂ ਦੇ ਭੰਡਾਰ ਅਤੇ ਉਤਪਾਦਨ ਕੇਂਦਰਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ। ਇਸ ਦਰਮਿਆਨ ਲਿਬਨਾਨ ਦੇ ਸਿਹਤ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਪਿਛਲੇ 24 ਘੰਟਿਆਂ ਵਿਚ ਲਿਬਨਾਨ ਦੇ ਵੱਖ-ਵੱਖ ਖੇਤਰਾਂ ਵਿਚ ਇਜ਼ਰਾਈਲੀ ਹਵਾਈ ਹਮਲਿਆਂ ਵਿਚ 78 ਲੋਕਾਂ ਦੀ ਮੌਤ ਹੋ ਗਈ, ਜਦਕਿ 122 ਹੋਰ ਜ਼ਖਮੀ ਹੋ ਗਏ ਹਨ।