ਇਜ਼ਰਾਈਲ ਤੋਂ ਪਰਤੇ ਨੌਜਵਾਨਾਂ ਨੇ ਕੀਤੇ ਸਨਸਨੀਖੇਜ਼ ਖ਼ੁਲਾਸੇ ; ''12-12 ਘੰਟੇ ਕਰਵਾਇਆ ਕੰਮ...''
Friday, Dec 20, 2024 - 06:15 AM (IST)
ਤੇਲ ਅਵੀਵ/ਨਵੀਂ ਦਿੱਲੀ (ਏਜੰਸੀਆਂ)- ਭਾਰਤ ਤੋਂ ਜਿਨ੍ਹਾਂ ਨੌਜਵਾਨਾਂ ਨੂੰ ਇਜ਼ਰਾਈਲ ’ਚ ਕੰਮ ਲਈ ਲਿਜਾਇਆ ਜਾਂਦਾ ਹੈ, ਉਨ੍ਹਾਂ ਵਿਚੋਂ ਕੁਝ ਨੂੰ ਚੀਨੀ ਕੰਪਨੀਆਂ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ, ਜੋ ਉਨ੍ਹਾਂ ਕੋਲੋਂ ਰੋਜ਼ਾਨਾ 12-12 ਘੰਟੇ ਕੰਮ ਕਰਵਾਉਂਦੀਆਂ ਹਨ।
ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲੇ ਦੇ ਪਿੰਡ ਨਈ ਬਸਤੀ ਸਾਲੇ ਨਗਰ ਦਾ ਪ੍ਰਦੀਪ ਸਿੰਘ ਸਤੰਬਰ ਵਿਚ ਹੀ ਇਜ਼ਰਾਈਲ ਤੋਂ ਵਾਪਸ ਆਇਆ। ਉਹ 4 ਜੂਨ, 2024 ਨੂੰ ਕੰਮ ਲਈ ਇਜ਼ਰਾਈਲ ਗਿਆ ਸੀ। ਪ੍ਰਦੀਪ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਉਹ 4 ਮਹੀਨੇ ਉੱਥੇ ਰਹਿਣ ਤੋਂ ਬਾਅਦ ਵਾਪਸ ਆਇਆ ਹੈ।
ਇਹ ਵੀ ਪੜ੍ਹੋ- ''12 ਘੰਟਿਆਂ 'ਚ ਦੇ 75 ਲੱਖ, ਨਹੀਂ ਤਾਂ ਕੱਟ ਦਿਆਂਗੇ ਉੱਪਰ ਦੀ ਟਿਕਟ...''
ਉਸ ਦੇ ਨਾਲ ਕੁਝ ਹੋਰ ਭਾਰਤੀ ਵੀ ਸਨ। ਇਹ ਲੋਕ ਇਜ਼ਰਾਈਲ ਦੇ ਪੇਟਾ ਤਿਕਵਾ ਸ਼ਹਿਰ ਵਿਚ ਸਨ। ਉਥੇ ਉਸ ਨੂੰ ਚੀਨ ਦੀ ਇਕ ਕੰਪਨੀ ਵਿਚ ਸ਼ਟਰਿੰਗ ਅਤੇ ਸਰੀਏ ਦਾ ਕੰਮ ਦਿੱਤਾ ਗਿਆ ਸੀ, ਜਦਕਿ ਉਸ ਨੇ ਪਲਸਤਰ ਦੇ ਕੰਮ ਲਈ ਅਪਲਾਈ ਕੀਤਾ ਸੀ। ਪ੍ਰਦੀਪ ਨੇ ਦੱਸਿਆ ਕਿ ਸਾਨੂੰ ਰੋਜ਼ਾਨਾ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤਕ ਕੁੱਲ 12-12 ਘੰਟੇ ਕੰਮ ਕਰਨਾ ਪੈਂਦਾ ਸੀ। ਅੱਧਾ ਘੰਟਾ ਲੰਚ ਲਈ ਦਿੱਤਾ ਜਾਂਦਾ ਸੀ। ਲਗਾਤਾਰ ਕੰਮ ਕਰਨ ਕਾਰਨ ਸਾਡੀ ਹਾਲਤ ਵਿਗੜ ਜਾਂਦੀ ਸੀ।
ਇਸੇ ਇਲਾਕੇ ਦਾ ਦਿਵਾਕਰ ਸਿੰਘ ਵੀ ਇਜ਼ਰਾਈਲ ਤੋਂ ਕੰਮ ਕਰ ਕੇ ਵਾਪਸ ਆਇਆ ਹੈ। ਉਸ ਨੇ ਦੱਸਿਆ ਕਿ ਮੈਂ ਆਇਰਨ ਬੈਂਡਿੰਗ ਕੈਟਾਗਰੀ ਵਿਚ ਇੰਟਰਵਿਊ ਦਿੱਤੀ ਸੀ ਪਰ ਉੱਥੇ ਮੈਨੂੰ ਕਈ ਵਾਰ ਸਫਾਈ ਦੇ ਕੰਮ ’ਚ ਲਾਇਆ ਗਿਆ। ਦਿਨ ਵਿਚ 12 ਘੰਟੇ ਕੰਮ ਕਰਨਾ ਪੈਂਦਾ ਸੀ। ਖਾਣਾ ਤਾਂ ਕੰਪਨੀ ਵਲੋਂ ਦਿੱਤਾ ਜਾਂਦਾ ਸੀ ਪਰ ਖਾਣੇ ਦੇ ਪੈਸੇ ਤਨਖਾਹ ਵਿਚੋਂ ਕੱਟ ਲਏ ਜਾਂਦੇ ਸਨ।
ਇਹ ਵੀ ਪੜ੍ਹੋ- ਅਮਰੀਕਾ ਤੋਂ ਆਈ ਬੇਹੱਦ ਮੰਦਭਾਗੀ ਖ਼ਬਰ, ਦੋਸਤ ਦੀ B'Day ਪਾਰਟੀ 'ਤੇ ਜਾ ਰਹੇ 2 ਮੁੰਡਿਆਂ ਦੀ ਹੋਈ ਦਰਦਨਾਕ ਮੌ/ਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e