ਸਿਹਤਮੰਦ ਲੋਕਾਂ ਨੂੰ ਦੱਸਿਆ ਕੋਰੋਨਾ ਪਾਜ਼ੀਟਿਵ, ਇਜ਼ਰਾਇਲ ਸਰਕਾਰ ਨੇ ਬੰਦ ਕੀਤੀ ਲੈਬ

Monday, Apr 20, 2020 - 12:59 PM (IST)

ਸਿਹਤਮੰਦ ਲੋਕਾਂ ਨੂੰ ਦੱਸਿਆ ਕੋਰੋਨਾ ਪਾਜ਼ੀਟਿਵ, ਇਜ਼ਰਾਇਲ ਸਰਕਾਰ ਨੇ ਬੰਦ ਕੀਤੀ ਲੈਬ

ਯੇਰੂਸ਼ਲਮ- ਇਜ਼ਰਾਇਲ ਦੇ ਸਿਹਤ ਮੰਤਰਾਲੇ ਨੇ ਕੋਰੋਨਾ ਵਾਇਰਸ ਟੈਸਟ ਕਰਨ ਵਾਲੀ ਇਕ ਲੈਬ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਮੱਧ ਇਜ਼ਰਾਇਲ ਵਿਚ ਵੇਈਜ਼ਮੈਨ ਇੰਸਟੀਚਿਊਟ ਆਫ ਸਾਇੰਸ ਵਿਚ ਸਥਿਤ ਲੈਬ ਨੇ 19 ਗਲਤ ਟੈਸਟ ਕੀਤੇ ਹਨ। ਇਸ ਲੈਬ ਨੇ 10 ਅਪ੍ਰੈਲ ਨੂੰ ਕੰਮ ਕਰਨਾ ਸ਼ੁਰੂ ਕੀਤਾ ਸੀ। 

17 ਅਪ੍ਰੈਲ ਨੂੰ ਦੱਖਣੀ ਇਜ਼ਰਾਇਲ ਦੇ ਆਸੁਟਾ ਹਸਪਤਾਲ ਨੇ ਕਿਹਾ ਕਿ ਜਿਹੜੇ ਮਰੀਜ਼ਾਂ ਨੂੰ ਵੇਈਜ਼ਮੈਨ ਇੰਸਟੀਚਿਊਟ ਆਫ ਸਾਇੰਸ ਲੈਬ ਵਿਚ ਪਾਜ਼ੀਟਿਵ ਪਾਏ ਜਾਣ ਦੇ ਬਾਅਦ ਕੋਵਿਡ-19 ਵਾਰਡ ਵਿਚ ਭਰਤੀ ਕੀਤਾ ਗਿਆ ਸੀ, ਉਹ ਅਸਲ ਵਿਚ ਸਿਹਤਮੰਦ ਸਨ।

ਇਸ ਤਰ੍ਹਾਂ ਦੇ ਮਾਮਲੇ ਇਜ਼ਰਾਇਲ ਦੇ ਦੋ ਹੋਰ ਹਸਪਤਾਲਾਂ ਵਿਚ ਪਾਏ ਗਏ ਸਨ। ਸੰਸਥਾ ਨੇ ਜ਼ਿੰਮੇਵਾਰੀ ਨਾ ਚੁੱਕਣ ਲਈ ਮੰਤਰਾਲੇ ਨੂੰ ਵੀ ਦੋਸ਼ੀ ਠਹਿਰਾਇਆ। ਜਾਂਚ ਵਿਚ ਪਾਇਆ ਗਿਆ ਕਿ ਵੇਈਜ਼ਮੈਨ ਇੰਸਟੀਚਿਊਟ ਆਫ ਸਾਇੰਸ ਲੈਬ ਵਿਚ ਕੋਵਿਡ-19 ਨਾਲ ਸਿਹਤਮੰਦ ਲੋਕਾਂ ਦਾ ਟੈਸਟ ਗਲਤ ਤਰੀਕੇ ਨਾਲ ਕੀਤਾ ਗਿਆ ਸੀ। 

ਮੰਤਰਾਲੇ ਦੇ ਬਿਆਨ ਮੁਤਾਬਕ ਲੈਬ ਨੂੰ ਉਸ ਦੀਆਂ ਮੰਗਾਂ ਮੁਤਾਬਕ ਸਾਰੀਆਂ ਚੀਜ਼ਾਂ ਕਰਨ ਮਗਰੋਂ ਹੀ ਖੋਲ੍ਹਿਆ ਜਾ ਸਕਦਾ ਹੈ। ਜਾਣਕਾਰੀ ਲਈ ਦੱਸ ਦਈਏ ਕਿ ਫਿਲਹਾਲ, ਇਜ਼ਰਾਇਲ ਵਿਚ 13,491 ਕੋਰੋਨਾ ਵਾਇਰਸ ਦੇ ਮਾਮਲੇ ਹਨ। ਉੱਥੇ ਹੀ ਵਾਇਰਸ ਕਾਰਨ ਹੁਣ ਤੱਕ 170 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। 
 


author

Lalita Mam

Content Editor

Related News