ਬੰਧਕਾਂ ਦੀ ਰਿਹਾਈ ''ਤੇ ਸਮਝੌਤਾ ਹੋਇਆ ਤਾਂ ਰਮਜ਼ਾਨ ਦੌਰਾਨ ਗਾਜ਼ਾ ''ਤੇ ਹਮਲੇ ਰੋਕਣ ਲਈ ਤਿਆਰ ਇਜ਼ਰਾਈਲ : ਬਾਈਡੇਨ
Tuesday, Feb 27, 2024 - 02:37 PM (IST)
ਤੇਲ ਅਵੀਵ (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਹੈ ਕਿ ਜੇਕਰ ਹਮਾਸ ਵੱਲੋਂ ਬੰਧਕ ਬਣਾਏ ਗਏ ਲੋਕਾਂ ਦੀ ਰਿਹਾਈ ਬਾਰੇ ਕੋਈ ਸਮਝੌਤਾ ਹੋ ਜਾਂਦਾ ਹੈ ਤਾਂ ਇਜ਼ਰਾਈਲ ਰਮਜ਼ਾਨ ਦੌਰਾਨ ਗਾਜ਼ਾ ਵਿੱਚ ਅੱਤਵਾਦੀਆਂ ਵਿਰੁੱਧ ਹਮਲੇ ਰੋਕਣ ਲਈ ਤਿਆਰ ਹੈ। ਅਮਰੀਕਾ, ਮਿਸਰ ਅਤੇ ਕਤਰ ਦੇ ਵਾਰਤਾਕਾਰ ਇੱਕ ਅਜਿਹਾ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਤਹਿਤ ਫਲਸਤੀਨੀ ਕੈਦੀਆਂ ਦੀ ਰਿਹਾਈ ਅਤੇ 6 ਹਫ਼ਤਿਆਂ ਦੀ ਜੰਗਬੰਦੀ ਦੇ ਬਦਲੇ ਵਿਚ ਹਮਾਸ ਕੁਝ ਬੰਧਕਾਂ ਨੂੰ ਰਿਹਾਅ ਕਰੇਗਾ।
ਇਹ ਵੀ ਪੜ੍ਹੋ: ਕੈਨੇਡਾ 'ਚ ਲਾਪਤਾ ਹੋਈ 28 ਸਾਲਾ ਪੰਜਾਬਣ, ਚਿੰਤਾ 'ਚ ਪਏ ਮਾਪੇ, ਪੁਲਸ ਨੇ ਲੋਕਾਂ ਤੋਂ ਮੰਗੀ ਮਦਦ
ਇਸ ਅਸਥਾਈ ਜੰਗਬੰਦੀ ਦੌਰਾਨ, ਬਾਕੀ ਬੰਧਕਾਂ ਦੀ ਰਿਹਾਈ 'ਤੇ ਗੱਲਬਾਤ ਜਾਰੀ ਰਹੇਗੀ। ਜੇਕਰ ਆਉਣ ਵਾਲੇ ਦਿਨਾਂ ਵਿੱਚ ਕੋਈ ਸਮਝੌਤਾ ਹੋ ਜਾਂਦਾ ਹੈ ਤਾਂ ਇਸ ਜੰਗਬੰਦੀ ਦੀ ਮਿਆਦ ਵਿੱਚ ਰਮਜ਼ਾਨ ਵੀ ਸ਼ਾਮਲ ਹੋਵੇਗਾ। ਰਮਜ਼ਾਨ ਦਾ ਮਹੀਨਾ 10 ਮਾਰਚ ਦੇ ਆਸ-ਪਾਸ ਸ਼ੁਰੂ ਹੁੰਦਾ ਹੈ। ਬਾਈਡੇਨ ਨੇ 'ਐੱਨ.ਬੀ.ਸੀ.' ਦੇ 'ਲੇਟ ਨਾਈਟ ਵਿਦ ਸੇਠ ਮੇਅਰਜ਼' ਪ੍ਰੋਗਰਾਮ ਲਈ ਇੱਕ ਇੰਟਰਵਿਊ ਵਿੱਚ ਕਿਹਾ, 'ਰਮਜ਼ਾਨ ਆ ਰਿਹਾ ਹੈ ਅਤੇ ਇਜ਼ਰਾਈਲੀਆਂ ਨੇ ਇੱਕ ਸਮਝੌਤਾ ਕੀਤਾ ਹੈ ਕਿ ਉਹ ਰਮਜ਼ਾਨ ਦੌਰਾਨ ਵੀ ਗਤੀਵਿਧੀਆਂ (ਜੰਗ) ਵਿੱਚ ਸ਼ਾਮਲ ਨਹੀਂ ਹੋਣਗੇ, ਤਾਂ ਜੋ ਸਾਨੂੰ ਸਾਰੇ ਬੰਧਕਾਂ ਨੂੰ ਬਾਹਰ ਕੱਢਣ ਦਾ ਸਮਾਂ ਮਿਲ ਸਕੇ।'
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।