ਇਜ਼ਰਾਈਲ ਨੇ ਸੀਰੀਆ ’ਤੇ ਕੀਤਾ ਮਿਜ਼ਾਈਲ ਹਮਲਾ

Thursday, Apr 08, 2021 - 10:22 PM (IST)

ਬੈਰੂਤ–ਇਜ਼ਰਾਈਲ ਨੇ ਵੀਰਵਾਰ ਤੜਕੇ ਸੀਰੀਆ ਦੀ ਰਾਜਧਾਨੀ ਦਮਿਸ਼ਕ ਨੇੜੇ ਅਤੇ ਦੱਖਣੀ ਉਪ ਨਗਰਾਂ 'ਚ ਮਿਜ਼ਾਈਲ ਹਮਲਾ ਕੀਤਾ। ਸੀਰੀਆ ਦੀ ਸਰਕਾਰੀ ਮੀਡੀਆ ਨੇ ਇਹ ਖਬਰ ਦਿੱਤੀ। ਹਾਲਾਂਕਿ ਖਬਰ 'ਚ ਤੁਰੰਤ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਸਰਕਾਰੀ ਸਮਾਚਾਰ ਏਜੰਸੀ 'ਸਨਾ' ਨੇ ਦੱਸਿਆ ਕਿ ਸੀਰੀਆਈ ਹਵਾਈ ਰੱਖਿਆ ਪ੍ਰਣਾਲੀ ਨੇ ਕੁਝ ਮਿਜ਼ਾਈਲਾਂ ਨੂੰ ਉਨ੍ਹਾਂ ਦੇ ਨਿਰਧਾਰਿਤ ਟੀਚੇ ਨੂੰ ਖਤਮ ਕਰਨ ਤੋਂ ਪਹਿਲਾਂ ਹੀ ਡਿੱਗਾ ਦਿੱਤਾ। 

ਇਹ ਵੀ ਪੜ੍ਹੋ-ਬ੍ਰਿਟੇਨ ’ਚ ਮਿਆਂਮਾਰ ਦੇ ਰਾਜਦੂਤ ਦਾ ਦਾਅਵਾ : ਸਹਿਕਰਮੀਆਂ ਨੇ ਦਫਤਰ ’ਚ ਨਹੀਂ ਹੋਣ ਦਿੱਤਾ ਦਾਖਲ

ਸਨਾ ਦੀ ਖਬਰ ਮੁਤਾਬਕ ਕੁਝ ਮਿਜ਼ਾਈਲਾਂ ਨੂੰ ਗੁਆਂਢੀ ਲਿਬਨਾਨ ਤੋਂ ਲੰਘ ਰਹੇ ਇਜ਼ਰਾਈਲੀ ਜੰਗੀ ਜਹਾਜ਼ਾਂ ਨੇ ਦਾਗਿਆ। ਬ੍ਰਿਟੇਨ ਦੀ ‘ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ’ ਨੇ ਦੱਸਿਆ ਕਿ ਇਜ਼ਰਾਈਲ ਨੇ ਦਮਿਸ਼ਕ ਨੇੜੇ ਫੌਜੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ। ਹਾਲਾਂਕਿ ਇਸ ਬਾਰੇ ਉਸ ਨੇ ਕੋਈ ਵਿਸਤਾਰਤ ਜਾਣਕਾਰੀ ਨਹੀਂ ਦਿੱਤੀ।

ਇਹ ਵੀ ਪੜ੍ਹੋ-'ਕੋਰੋਨਾ ਕਚਰਾ' ਦੁਨੀਆ ਲਈ ਬਣਿਆ ਨਵੀਂ ਮੁਸੀਬਤ

ਦੱਸ ਦੇਈਏ ਕਿ ਸੀਰੀਆਈ ਹਵਾਈ ਰੱਖਿਆ ਦੀ ਇਕ ਮਿਜ਼ਾਈਲ ਲੈਬਨਾਨ-ਸੀਰੀਆ ਸਰਹੱਦ 'ਤੇ ਡਿੱਗੀ, ਜਿਸ ਦੀ ਆਵਾਜ਼ ਦੱਖਣੀ ਲੈਬਨਾਨ ਤੱਕ ਸੁਣਾਈ ਦਿੱਤੀ। ਇਸਰਾਇਲ ਨੇ ਸੀਰੀਆ 'ਚ ਈਰਾਨ ਨਾਲ ਸੰਬੰਧਿਤ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਪਿਛਲੇ ਕਈ ਸਾਲਾਂ 'ਚ ਸੈਕੜਾਂ ਹਮਲੇ ਕੀਤੇ ਹਨ ਪਰ ਘਟ ਹੀ ਇਨਾਂ ਦੀ ਕੋਈ ਜ਼ਿੰਮੇਵਾਰੀ ਲੈਂਦਾ ਹੈ।

ਇਹ ਵੀ ਪੜ੍ਹੋ-ਮਿਆਂਮਾਰ 'ਚ ਹਥਿਆਰ ਤੇ ਬੰਬ ਲੈ ਕੇ ਸੁਰੱਖਿਆ ਬਲਾਂ ਨਾਲ ਭੀੜੇ ਪ੍ਰਦਰਸ਼ਨਕਾਰੀ, 11 ਲੋਕਾਂ ਨੇ ਗੁਆਈ ਜਾਨ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News