ਇਹ ਹੈ ਸੋਨੇ ਤੇ ਹੀਰਿਆਂ ਨਾਲ ਬਣਿਆ ਦੁਨੀਆ ਦਾ ਸਭ ਤੋਂ ਮਹਿੰਗਾ ਮਾਸਕ

08/10/2020 6:29:22 PM

ਯੇਰੂਸ਼ਲਮ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਰੋਨਾਵਾਇਰਸ ਮਹਾਮਾਰੀ ਤੋਂ ਬਚਾਅ ਲਈ ਮਾਸਕ ਪਾਉਣਾ ਲਾਜਮੀ ਦੱਸਿਆ ਗਿਆ ਹੈ। ਇਸ ਲਈ ਕੇਂਦਰ ਸਰਕਾਰ ਤੋਂ ਲੈ ਕੇ ਰਾਜ ਸਰਕਾਰਾਂ ਅਤੇ ਪੁਲਸ ਵੀ ਲੋਕਾਂ ਨੂੰ ਜਨਤਕ ਥਾਵਾਂ 'ਤੇ ਮਾਸਕ ਪਾਉਣ ਦੀ ਅਪੀਲ ਕਰ ਹਹੀ ਹੈ। ਉਂਝ ਬਾਜ਼ਾਰ ਵਿਚ ਮਾਸਕ 10 ਰੁਪਏ ਤੋਂ ਲੈ ਕੇ ਹਜ਼ਾਰਾਂ ਰੁਪਏ ਤੱਕ ਮਿਲ ਰਹੇ ਹਨ। ਅੱਜ ਅਸੀਂ ਤੁਹਾਨੂੰ ਦੁਨੀਆ ਦੇ ਸਭ ਤੋਂ ਮਹਿੰਗੇ ਮਾਸਕ ਬਾਰੇ ਦੱਸਣ ਜਾ ਰਹੇ ਹਾਂ।

ਦੁਨੀਆ ਦੇ ਸਭ ਤੋਂ ਮਹਿੰਗੇ ਮਾਸਕ ਦੀ ਕੀਮਤ ਹਜ਼ਾਰਾਂ-ਲੱਖਾਂ ਵਿਚ ਨਹੀਂ ਸਗੋਂ ਕਰੋੜਾਂ ਵਿਚ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਮਾਸਕ ਦੀ ਕੀਮਤ ਪੂਰੇ 11 ਕਰੋੜ ਰੁਪਏ ਹੈ। ਇਕ ਇਜ਼ਰਾਇਲੀ ਜਿਊਲਰੀ ਕੰਪਨੀ ਇਸ ਮਾਸਕ ਨੂੰ ਬਣਾਉਣ 'ਤੇ ਕੰਮ ਕਰ ਰਹੀ ਹੈ। ਇਹ ਦੁਨੀਆ ਦਾ ਸਭ ਤੋਂ ਮਹਿੰਗਾ ਕੋਰੋਨਾਵਾਇਰਸ ਮਾਸਕ ਹੋਵੇਗਾ। ਇਹ ਮਾਸਕ ਹੀਰੇ ਅਤੇ ਸੋਨੇ ਦਾ ਬਣਿਆ ਹੋਇਆ ਹੈ, ਜਿਸ ਦੀ ਕੀਮਤ 1.5 ਮਿਲੀਅਨ ਡਾਲਰ ਮਤਲਬ ਲੱਗਭਗ 11 ਕਰੋੜ ਰੁਪਏ ਹੈ।

PunjabKesari

ਡਿਜ਼ਾਈਨਰ ਆਈਜੈਕ ਲੇਵੀ ਨੇ ਕਿਹਾ ਕਿ 18 ਕੈਰੇਟ ਸਫੇਦ ਸੋਨੇ ਦੇ ਮਾਸਕ ਨੂੰ 3,600 ਸਫੇਦ ਅਤੇ ਕਾਲੇ ਹੀਰਿਆਂ ਨਾਲ ਸਜਾਇਆ ਜਾਵੇਗਾ ਅਤੇ ਖਰੀਦਦਾਰ ਦੀ ਅਪੀਲ 'ਤੇ ਟੌਪ ਰੇਟੇਡ ਐੱਨ 99 ਫਿਲਟਰ ਨਾਲ ਲੈਸ ਕੀਤਾ ਜਾਵੇਗਾ। ਯਵੇਲ ਕੰਪਨੀ ਦੇ ਮਾਲਕ ਲੇਵੀ ਨੇ ਕਿਹਾ ਕਿ ਖਰੀਦਦਾਰ ਦੀਆਂ ਦੋ ਹੋਰ ਮੰਗੀਆ ਸਨ। ਪਹਿਲੀ ਇਹ ਸੀ ਕਿ ਇਹ ਸਾਲ ਦੇ ਅਖੀਰ ਤੱਕ ਪੂਰਾ ਹੋ ਜਾਵੇ ਅਤੇ ਦੂਜੀ ਇਹ ਦੁਨੀਆ ਦਾ ਸਭ ਤੋਂ ਮਹਿੰਗਾ ਮਾਸਕ ਬਣੇ। ਉਹਨਾਂ ਨੇ ਕਿਹਾ ਕਿ ਦੂਜੀ ਸ਼ਰਤ ਨੂੰ ਪੂਰਾ ਕਰਨਾ ਸਭ ਤੋਂ ਆਸਾਨ ਸੀ।

ਪੜ੍ਹੋ ਇਹ ਅਹਿਮ ਖਬਰ- ਰਾਸ਼ਟਰਪਤੀ ਅਰਦੌਣ ਦਾ ਦਾਅਵਾ, ਕੋਰੋਨਾ ਵੈਕਸੀਨ ਬਣਾਉਣ ਵਾਲਾ ਤੁਰਕੀ ਤੀਜਾ ਦੇਸ਼

ਭਾਵੇਂਕਿ ਉਹਨਾਂ ਨੇ ਖਰੀਦਦਾਰ ਦੀ ਪਛਾਣ ਉਜਾਗਰ ਕਰਨ ਤੋਂ ਇਨਕਾਰ ਕਰ ਦਿੱਤਾ। ਪਰ ਕਿਹਾ ਕਿ ਇਹ ਅਮਰੀਕਾ ਵਿਚ ਰਹਿਣ ਵਾਲਾ ਇਕ ਚੀਨੀ ਵਪਾਰੀ ਹੈ। ਯੇਰੂਸ਼ਲਮ ਦੇ ਨੇੜੇ ਆਪਣੇ ਕਾਰਖਾਨੇ ਵਿਚ ਇਕ ਇੰਟਰਵਿਊ ਵਿਚ, ਲੇਵੀ ਨੇ ਹੀਰਿਆਂ ਵਿਚ ਢਕੇ ਮਾਸਕ ਦੇ ਕਈ ਟੁੱਕੜੇ ਦਿਖਾਏ। ਲੇਵੀ ਨੇ ਕਿਹਾ,''ਪੈਸੇ ਨਾਲ ਸ਼ਾਇਦ ਸਭ ਕੁਝ ਨਹੀਂ ਖਰੀਦਿਆ ਜਾ ਸਕਦਾ ਪਰ ਪੈਸਿਆਂ ਨਾਲ ਇਹ ਬਹੁਤ ਮਹਿੰਗਾ ਕੋਰੋਨਾਵਾਇਰਸ ਮਾਸਕ ਖਰੀਦਿਆ ਜਾ ਸਕਦਾ ਹੈ। ਇਸ ਨੂੰ ਉਹ ਵਿਅਕਤੀ ਪਾਉਣਾ ਚਾਹੁੰਦਾ ਹੈ ਅਤੇ ਘੁੰਮਣਾ ਚਾਹੁੰਦਾ ਹੈ ਤਾਂ ਇਸ ਨਾਲ ਉਹ ਖੁਸ਼ ਹੋ ਜਾਵੇਗਾ।''


Vandana

Content Editor

Related News