ਇਜ਼ਰਾਈਲ ਵੱਲੋਂ ਬਣਾਈ ਰਾਈਫਲ ਖ਼ੁਦ ਹੀ ਕਰੇਗੀ ਸ਼ਿਕਾਰ, ਬਦਲ ਜਾਵੇਗਾ ਜੰਗ ਲੜਨ ਦਾ ਢੰਗ (ਵੀਡੀਓ)

Tuesday, Dec 21, 2021 - 10:31 AM (IST)

ਇਜ਼ਰਾਈਲ ਵੱਲੋਂ ਬਣਾਈ ਰਾਈਫਲ ਖ਼ੁਦ ਹੀ ਕਰੇਗੀ ਸ਼ਿਕਾਰ, ਬਦਲ ਜਾਵੇਗਾ ਜੰਗ ਲੜਨ ਦਾ ਢੰਗ (ਵੀਡੀਓ)

ਤੇਲ ਅਵੀਵ- ਇਕ ਤੋਂ ਵੱਧ ਕੇ ਇਕ ਅਤਿਆਧੁਨਿਕ ਹਥਿਆਰ ਬਣਾਉਣ ਵਾਲੇ ਇਜ਼ਰਾਈਲ ਨੇ ਹੁਣ ਇਕ ਅਜਿਹੀ ਰਾਈਫਲ ਬਣਾਈ ਹੈ ਜੋ ਦੁਸ਼ਮਣ ਫੌਜੀਆਂ ਦੇ ਦੌੜਦੇ ਸਮੇਂ ਵੀ ਉਨ੍ਹਾਂ ਦੀ ਖੁਦ ਹੀ ਪਛਾਣ ਕਰ ਲਵੇਗੀ। ਇਹੀ ਨਹੀਂ, ਇਹ ਰਾਈਫਲ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਨਿਸ਼ਾਨਾ ਲਗਾ ਕੇ ਆਪਣੇ ਦੁਸ਼ਮਣ ਦਾ ਕੰਮ ਖ਼ਤਮ ਕਰ ਦੇਵੇਗੀ। ਇਸ ਤਰ੍ਹਾਂ ਨਾਲ ਇਜ਼ਰਾਈਲ ਨੇ ਅਸਾਲਟ ਰਾਈਫਲ ਨੂੰ ਡਿਜੀਟਲੀ ਨੈੱਟਵਰਕ ਲੜਾਕੂ ਮਸ਼ੀਨ ਵਿਚ ਬਦਲ ਦਿੱਤਾ ਹੈ। ਰੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿਚ ਇਹ ਰਾਈਫਲ ਜੰਗ ਦਾ ਨਕਸ਼ਾ ਹੀ ਬਦਲ ਸਕਦੀ ਹੈ।

ਇਹ ਵੀ ਪੜ੍ਹੋ : ਬ੍ਰਿਟੇਨ ’ਚ ਓਮੀਕਰੋਨ ਨਾਲ 12 ਦੀ ਮੌਤ, ਕ੍ਰਿਸਮਸ ’ਤੇ ਲਾਕਡਾਊਨ ਲਗਾਉਣ ਦੀ ਤਿਆਰੀ ’ਚ ਸਰਕਾਰ

ਇਜ਼ਰਾਈਲ ਦੀ ਡਿਫੈਂਸ ਇਲੈਕਟ੍ਰੋਨਿਕਸ ਕੰਪਨੀ ਇਲਬਿਟ ਨੇ AI ਨਾਲ ਚੱਲਣ ਵਾਲੀ ਇਸ ਅਸਾਲਟ ਰਾਈਫਲ ਨੂੰ ਬਣਾਇਆ ਹੈ। ਇਸ ਦਾ ਨਾਂ ARCAS ਵੈਪਨ ਸਿਸਟਮ ਹੈ, ਜੋ ਦੁਸ਼ਮਣ ਨੂੰ ਭੱਜਦੇ ਹੋਏ ਵੀ ਪਛਾਣ ਲਵੇਗੀ ਅਤੇ ਨਿਸ਼ਾਨਾ ਬਣਾ ਕੇ ਉਸ 'ਤੇ ਹਮਲਾ ਕਰ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਬੇਮਿਸਾਲ ਸਮਰੱਥਾ ਕਾਰਨ ਇਹ ਰਾਈਫਲ ਆਉਣ ਵਾਲੇ ਸਮੇਂ ਵਿਚ ਸ਼ਹਿਰੀ ਯੁੱਧ ਦੌਰਾਨ ਇਕ ਮਹੱਤਵਪੂਰਨ ਹਥਿਆਰ ਸਾਬਤ ਹੋ ਸਕਦੀ ਹੈ।

ਇਹ ਸਿਸਟਮ ਆਪਣੀਆਂ ਖਿੱਚੀਆਂ ਗਈਆਂ ਤਸਵੀਰਾਂ ਨੂੰ ਦੇਖਣ ਦੀ ਇਜਾਜ਼ਤ ਦਿੰਦਾ ਹੈ। ਇਸ ਤੋਂ ਇਲਾਵਾ ਹਥਿਆਰਾਂ ਅਤੇ ਇਸ ਦੀਆਂ ਗੋਲੀਆਂ ਦੀ ਸਥਿਤੀ 'ਤੇ ਲਾਈਵ ਅਪਡੇਟ ਪ੍ਰਦਾਨ ਕਰਦਾ ਹੈ। ਇਸ ਦੀਆਂ ਤਸਵੀਰਾਂ ਹੈਲਮੇਟ 'ਤੇ ਲੱਗੇ ਕੈਮਰੇ 'ਚ ਦਿਖਾਈ ਦਿੰਦੀਆਂ ਹਨ, ਜਿਸ ਨਾਲ ਫੌਜੀ ਲਈ ਜੰਗ ਦੌਰਾਨ ਫੈਸਲਾ ਲੈਣਾ ਆਸਾਨ ਹੋ ਜਾਂਦਾ ਹੈ। ਇਲਬਿਟ ਦਾ ਕਹਿਣਾ ਹੈ ਕਿ ARCAS ਇਕ ਤਰ੍ਹਾਂ ਨਾਲ 'ਫ਼ੌਜੀਆਂ ਦੇ ਸਮਾਰਟਫੋਨ' ਵਰਗਾ ਹੈ। ਇਸ ਨੂੰ ਕਿਸੇ ਵੀ ਅਸਾਲਟ ਰਾਈਫਲ ਵਿਚ ਫਿੱਟ ਕੀਤਾ ਜਾ ਸਕਦਾ ਹੈ, ਜਿਵੇਂ ਕਿ M-16 ਜਾਂ ਇਜ਼ਰਾਈਲੀ ਟਵੋਰ ਰਾਈਫਲ।

ਇਹ ਵੀ ਪੜ੍ਹੋ : ਸਾਵਧਾਨ! ਕੋਰੋਨਾ ਦੇ ਡੈਲਟਾ ਵੇਰੀਐਂਟ ਤੋਂ ਵੀ ਜ਼ਿਆਦਾ ਭਿਆਨਕ ਹੋ ਸਕਦੈ ਓਮੀਕਰੋਨ

ਇਸ ਦੇ ਲਈ AI ਵੱਲੋਂ ਸੰਚਾਲਿਤ ਕੰਪਿਊਟਰ ਨੂੰ ਰਾਈਫਲ 'ਚ ਲਗਾਇਆ ਜਾਂਦਾ ਹੈ। ਇਸ ਵਿਚ ਕਈ ਅਤਿ-ਆਧੁਨਿਕ ਸਾਫ਼ਟਵੇਅਰਾਂ ਦੀ ਵਰਤੋਂ ਕੀਤੀ ਗਈ ਹੈ, ਜਿਸ ਨਾਲ ਇਸਨੂੰ ਚਲਾਉਣਾ ਆਸਾਨ ਹੋ ਜਾਂਦਾ ਹੈ। ਇਸ ਰਾਈਫਲ ਨਾਲ ਆਪਣੇ ਦੁਸ਼ਮਣ ਅਤੇ ਦੋਸਤ ਦੀ ਪਛਾਣ ਕੀਤੀ ਜਾ ਸਕਦੀ ਹੈ। ਇਸ ਸਿਸਟਮ 'ਚ ਲਗਾਇਆ ਗਿਆ ਕੈਮਰਾ ਦਿਨ ਅਤੇ ਰਾਤ ਦੋਵਾਂ 'ਚ ਕੰਮ ਕਰ ਸਕਦਾ ਹੈ। ਇਥੋਂ ਤੱਕ ਕਿ ਸੁਰੰਗ ਦੇ ਅੰਦਰ ਵੀ ਇਹ ਕੈਮਰਾ ਸੁਚਾਰੂ ਢੰਗ ਨਾਲ ਕੰਮ ਕਰ ਸਕਦਾ ਹੈ। ਇਸ ਦੇ ਕੈਮਰੇ ਦੇ ਲੈਂਸ ਨੂੰ ਬਦਲਿਆ ਜਾ ਸਕਦਾ ਹੈ ਤਾਂ ਕਿ ਇਸ ਨੂੰ ਇਮਾਰਤ ਦੇ ਕੋਨੇ ਤੋਂ ਵੀ ਚਲਾਇਆ ਜਾ ਸਕੇ।

ਇਹ ਵੀ ਪੜ੍ਹੋ : ਓਮੀਕਰੋਨ ਦਾ ਖ਼ੌਫ: ਅਮਰੀਕਾ ਅਤੇ ਕੈਨੇਡਾ ਦੀ ਯਾਤਰਾ ਕਰਨ ’ਤੇ ਪਾਬੰਦੀ ਲਗਾਏਗਾ ਇਜ਼ਰਾਇਲ

ਇਸ ਨਾਲ ਫ਼ੌਜੀਆਂ ਲਈ ਬਿਨਾਂ ਗੋਲੀਆਂ ਦਾ ਸ਼ਿਕਾਰ ਹੋਏ ਦੁਸ਼ਮਣ ਦਾ ਕੰਮ ਖ਼ਤਮ ਕਰਨਾ ਆਸਾਨ ਹੋ ਜਾਵੇਗਾ। ਇਸ ਹਥਿਆਰ ਸਿਸਟਮ ਵਾਈਫਾਈ ਨਾਲ ਲੈਸ ਹੋ ਸਕਦਾ ਹੈ ਅਤੇ ਲੜਾਈ ਦੇ ਮੈਦਾਨ ਦੀਆਂ ਸਾਰੀਆਂ ਤਸਵੀਰਾਂ ਆਪਣੇ ਫ਼ੌਜੀਆਂ ਨੂੰ ਭੇਜ ਸਕਦਾ ਹੈ। ਇਹ ਸਿਸਟਮ ਦੁਸ਼ਮਣ ਦੇ ਸਰੀਰ ਦੇ ਇਕ ਹਿੱਸੇ ਨੂੰ ਵੀ ਪਛਾਣ ਸਕਦਾ ਹੈ, ਜੋ ਉਸ ਦੇ ਸਾਹਮਣੇ ਥੋੜ੍ਹੇ ਸਮੇਂ ਲਈ ਹੀ ਆਉਂਦੇ ਹਨ। ਇਹ ਹਥਿਆਰ ਅਤੇ ਗੋਲੀਆਂ ਬਚਾਉਂਦਾ ਹੈ ਅਤੇ ਇਸ ਕਾਰਨ ਦੁਨੀਆ ਦੇ ਕਈ ਦੇਸ਼ਾਂ ਨੇ ਇਸ ਹਥਿਆਰ ਵਿਚ ਆਪਣੀ ਦਿਲਚਸਪੀ ਦਿਖਾਈ ਹੈ। ਇਸ ਪੂਰੇ ਸਿਸਟਮ ਦਾ ਵਜ਼ਨ 150 ਗ੍ਰਾਮ ਹੈ, ਜਿਸ ਨਾਲ ਫ਼ੌਜੀਆਂ ਲਈ ਇਸ ਨੂੰ ਚੁੱਕਣਾ ਆਸਾਨ ਹੋ ਜਾਵੇਗਾ। ਇਸ ਨੂੰ ਹਟਾਉਣਾ ਵੀ ਬਹੁਤ ਆਸਾਨ ਹੈ।

ਇਹ ਵੀ ਪੜ੍ਹੋ : ਪੰਜਾਬ ਦੀ ਕੁਸ਼ਪਿੰਦਰ ਕੌਰ ਬਣੀ ਕੌਂਸਲਰ, ਆਸਟਰੇਲੀਆ ਦੇ ਸੰਵਿਧਾਨਕ ਅਹੁਦੇ ‘ਤੇ ਪਹੁੰਚਣ ਵਾਲੀ ਪਹਿਲੀ ਪੰਜਾਬਣ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News