ਇਜ਼ਰਾਇਲ ਨੇ ਫਲਸਤੀਨੀ ਮੰਤਰੀ ਨੂੰ ਲਿਆ ਹਿਰਾਸਤ ਵਿਚ

Sunday, Jun 30, 2019 - 06:38 PM (IST)

ਇਜ਼ਰਾਇਲ ਨੇ ਫਲਸਤੀਨੀ ਮੰਤਰੀ ਨੂੰ ਲਿਆ ਹਿਰਾਸਤ ਵਿਚ

ਯੇਰੂਸ਼ਲਮ (ਏ.ਐਫ.ਪੀ.)- ਇਜ਼ਰਾਇਲੀ ਪੁਲਸ ਯੇਰੂਸ਼ਲਮ ਮਾਮਲਿਆਂ ਦੇ ਫਲਸਤੀਨੀ ਮੰਤਰੀ ਫਦੀ ਅਲ-ਹਦਾਮੀ ਨੂੰ ਹਿਰਾਸਤ ਵਿਚ ਲੈ ਕੇ ਉਨ੍ਹਾਂ ਕੋਲੋਂ ਪੁੱਛਗਿਛ ਕਰ ਰਹੀ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇਜ਼ਰਾਇਲੀ ਪੁਲਸ ਦੇ ਬੁਲਾਰੇ ਮਿਕੀ ਰੋਸੇਨਫਿਲਡ ਨੇ ਐਤਵਾਰ ਨੂੰ ਦੱਸਿਆ ਕਿ ਯੇਰੂਸ਼ਲਮ ਵਿਚ (ਸ਼ੱਕੀ) ਗਤੀਵਿਧੀਆਂ ਨੂੰ ਲੈ ਕੇ ਅਲ-ਹਦਾਮੀ ਨੂੰ ਹਿਰਾਸਤ ਵਿਚ ਲਿਆ ਗਿਆ ਅਤੇ ਉਨ੍ਹਾਂ ਕੋਲੋਂ ਪੁਛਗਿਛ ਕੀਤੀ ਜਾ ਰਹੀ ਹੈ। ਚਿਲੀ ਦੇ ਰਾਸ਼ਟਰਪਤੀ ਦੇ ਨਾਲ ਯੇਰੂਸ਼ਲਮ ਸਥਿਤ ਅਲ-ਅਕਸਾ ਮਸਜਿਦ ਜਾਣ ਨੂੰ ਲੈ ਕੇ ਉਨ੍ਹਾਂ ਨੂੰ ਹਿਰਾਸਤ ਵਿਚ ਲਿਆ ਗਿਆ।

ਫਲਸਤੀਨੀ ਮੰਤਰੀ ਮੰਗਲਵਾਰ ਨੂੰ ਚਿਲੀ ਦੇ ਰਾਸ਼ਟਰਪਤੀ ਸਬੈਸਟੀਅਨ ਪਿਨੇਰਾ ਦੇ ਨਾਲ ਅਲ-ਹਦਾਮੀ ਅਲ-ਅਕਸਾ ਗਏ ਸਨ। ਇਜ਼ਰਾਇਲ ਇਸ ਤੋਂ ਬਹੁਤ ਨਾਰਾਜ਼ ਹੈ ਅਤੇ ਉਸ ਦਾ ਕਹਿਣਾ ਹੈ ਕਿ ਇਹ ਰਾਸ਼ਟਰ ਮੁਖੀ ਦੀਆਂ ਯਾਤਰਾਵਾਂ ਨੂੰ ਲੈ ਕੇ ਚਿਲੀ ਦੇ ਨਾਲ ਕੀਤੇ ਗਏ ਕਰਾਰ ਦੀ ਉਲੰਘਣਾ ਹੈ। ਵੈਸਟਰਨ ਵਾਲ 'ਤੇ ਸਥਿਤ ਅਲ-ਅਕਸਾ ਯਹੂਦੀ ਟੈਂਪਲ ਮਾਉਂਟ ਦੇ ਰੂਪ ਵਿਚ ਜਾਣਦੇ ਹਨ। ਇਹ ਇਜ਼ਰਾਇਲ-ਫਲਸਤੀਨ ਵਿਚਾਲੇ ਵਿਵਾਦ ਦਾ ਸਭ ਤੋਂ ਸੰਵੇਦਨਸ਼ੀਲ ਮੁੱਦਾ ਹੈ। ਚਿਲੀ ਨੇ ਬਾਅਦ ਵਿਚ ਕਿਹਾ ਕਿ ਪਿਨੇਰਾ ਦੀ ਯਾਤਰਾ ਨਿੱਜੀ ਸੀ ਅਤੇ ਅਲ-ਹਦਾਮੀ ਦੀ ਮੌਜੂਦਗੀ ਅਧਿਕਾਰਤ ਪ੍ਰੋਟੋਕਾਲ ਦਾ ਹਿੱਸਾ ਨਹੀਂ ਹੈ।


author

Sunny Mehra

Content Editor

Related News