ਇਜ਼ਰਾਇਲ ’ਚ ਕੋਰੋਨਾ ਵਾਇਰਸ ਦੇ ਜਨਵਰੀ ਤੋਂ ਬਾਅਦ ਸਾਹਮਣੇ ਆਏ ਸਭ ਤੋਂ ਵੱਧ ਮਾਮਲੇ

Tuesday, Aug 31, 2021 - 05:19 PM (IST)

ਯੇਰੂਸ਼ਲਮ (ਭਾਸ਼ਾ) : ਇਜ਼ਰਾਇਲ ਦੇ ਸਿਹਤ ਮੰਤਰਾਲਾ ਨੇ ਕਿਹਾ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦਾ ਡੈਲਟਾ ਵੈਰੀਐਂਟ ਫੈਲਣ ਨਾਲ ਰੋਜ਼ਾਨਾ ਮਾਮਲਿਆਂ ਨੇ ਨਵਾਂ ਰਿਕਾਰਡ ਬਣਾਇਆ ਹੈ। ਇਜ਼ਰਾਇਲ ਵਿਚ ਸੋਮਵਾਰ ਨੂੰ ਕੋਵਿਡ-19 ਦੇ 19,947 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਸਿਰਫ਼ 2 ਦਿਨ ਬਾਅਦ ਹੀ ਸਕੂਲ ਖੋਲ੍ਹੇ ਜਾਣੇ ਹਨ, ਜਿਨ੍ਹਾਂ ਵਿਚ 24 ਲੱਖ ਵਿਦਿਆਰਥੀਆਂ ਦੇ ਜਾਣ ਦੀ ਸੰਭਾਵਨਾ ਹੈ।

ਦੇਸ਼ ਵਿਚ ਇਸ ਸਾਲ 18 ਜਨਵਰੀ ਨੂੰ ਕੋਰੋਨਾ ਦੇ 10,118 ਨਵੇਂ ਮਾਮਲੇ ਆਏ ਸਨ। ਇਜ਼ਰਾਇਲ ਉਨ੍ਹਾਂ ਦੇਸ਼ਾਂ ਵਿਚ ਸ਼ਾਮਲ ਹੈ, ਜਿੱਥੇ ਸਭ ਤੋਂ ਤੇਜ਼ੀ ਨਾਲ ਟੀਕਾਕਰਨ ਹੋਇਆ ਸੀ। ਦੇਸ਼ ਵਿਚ ਯੋਗ ਜਨਸੰਖਿਆ ਨੂੰ ਕੋਵਿਡ ਰੋਕੂ ਟੀਕੇ ਦੀ ਤੀਜੀ ਖ਼ੁਰਾਕ ਲਗਾਈ ਜਾ ਰਹੀ ਹੈ। ਇੱਥੇ ਸਿਰਫ਼ ਬੰਦ ਸਥਾਨਾਂ ’ਤੇ ਹੀ ਮਾਸਕ ਲਗਾਉਣਾ ਲਾਜ਼ਮੀ ਹੈ। ਹਾਲਾਂਕਿ ਸਰਕਾਰ ਨੇ ਸੁਰੱਖਿਆ ਉਪਾਵਾਂ ਨੂੰ ਬਿਹਤਰ ਤਰੀਕੇ ਨਾਲ ਲਾਗੂ ਕਰਨ ਦਾ ਵਾਅਦਾ ਕੀਤਾ ਹੈ। ਦੇਸ਼ ਦੀ 93 ਲੱਖ ਆਬਾਦੀ ਵਿਚੋਂ ਕਰੀਬ 60 ਲੱਖ ਲੋਕਾਂ ਨੂੰ ਫਾਈਜ਼ਰ ਦੇ ਟੀਕੇ ਦੀ ਘੱਟ ਤੋਂ ਘੱਟ ਇਕ ਖ਼ੁਰਾਕ ਲਗਾ ਦਿੱਤੀ ਗਈ ਹੈ। ਕਰੀਬ 22 ਲੱਖ ਲੋਕਾਂ ਨੂੰ ਟੀਕੇ ਦੀ ਤੀਜੀ ਖ਼ੁਰਾਕ ਵੀ ਲਗਾ ਦਿੱਤੀ ਗਈ ਹੈ।
 


cherry

Content Editor

Related News