ਗਾਜ਼ਾ ਜੰਗ ’ਚ ਹਮਾਸ ਦਾ ਜ਼ਬਰਦਸਤ ਵਿਰੋਧ, ਇਜ਼ਰਾਈਲ ਨੇ ਹੁਣ ਤੱਕ 152 ਫੌਜੀ ਗੁਆਏ

Monday, Dec 25, 2023 - 01:31 PM (IST)

ਤੇਲ ਅਵੀਵ - ਮੱਧ ਅਤੇ ਦੱਖਣੀ ਗਾਜ਼ਾ ਵਿਚ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਲੜਾਈ ਵਿਚ 13 ਇਜ਼ਰਾਈਲੀ ਫੌਜੀ ਮਾਰੇ ਗਏ, ਜੋ ਇਸ ਗੱਲ ਦਾ ਸੰਕੇਤ ਹੈ ਕਿ ਕਿਵੇਂ ਹਮਾਸ ਅਜੇ ਵੀ ਇਜ਼ਰਾਈਲੀ ਫੌਜਾਂ ਦੇ ਅੱਗੇ ਵਧਣ ਖਿਲਾਫ ਸਖਤ ਵਿਰੋਧ ਕਰ ਰਿਹਾ ਹੈ, ਜਦ ਕਿ ਇਜ਼ਰਾਈਲ ਦਾ ਦਾਅਵਾ ਹੈ ਕਿ ਉਸ ਨੇ ਅੱਤਵਾਦੀ ਸਮੂਹ ਨੂੰ ਵੱਡਾ ਝਟਕਾ ਦਿੱਤਾ ਹੈ। ਜ਼ਮੀਨੀ ਹਮਲੇ ਦੀ ਸ਼ੁਰੂਆਤ ਤੋਂ ਬਾਅਦ ਹੁਣ ਤੱਕ ਮਾਰੇ ਗਏ ਇਜ਼ਰਾਈਲੀ ਫੌਜੀਆਂ ਦੀ ਗਿਣਤੀ 152 ਤੱਕ ਪਹੁੰਚ ਗਈ ਹੈ। ਸ਼ਨੀਵਾਰ ਰਾਤ ਨੂੰ ਤੇਲ ਅਵੀਵ ’ਚ ਹਜ਼ਾਰਾਂ ਲੋਕਾਂ ਨੇ ਭਾਰੀ ਮੀਂਹ ਦੌਰਾਨ ਪ੍ਰਦਰਸ਼ਨ ਕੀਤਾ ਅਤੇ ਨੇਤਨਯਾਹੂ ਨੂੰ ਉਨ੍ਹਾਂ ਦੇ ਉਪ ਨਾਮ ਨਾਲ ਬੁਲਾਉਂਦੇ ਹੋਏ ‘ਬੀਬੀ, ਬੀਬੀ, ਅਸੀਂ ਤੁਹਾਨੂੰ ਹੁਣ ਹੋਰ ਨਹੀਂ ਚਾਹੁੰਦੇ’ ਦੇ ਨਾਅਰੇ ਲਗਾਏ । ਨੇਤਨਯਾਹੂ ਨੇ ਫੌਜੀ ਅਤੇ ਨੀਤੀ ’ਚ ਅਸਫਲਤਾਵਾਂ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਲੜਾਈ ਖਤਮ ਹੋਣ ਤੋਂ ਬਾਅਦ ਸਖ਼ਤ ਸਵਾਲਾਂ ਦੇ ਜਵਾਬ ਦੇਣਗੇ।

ਇਹ ਖ਼ਬਰ ਵੀ ਪੜ੍ਹੋ : ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਕੁਲਵਿੰਦਰ ਬਿੱਲਾ ਤੇ ਬੰਟੀ ਬੈਂਸ ਨੇ ਟੇਕਿਆ ਮੱਥਾ

ਸ਼ਨੀਵਾਰ ਨੂੰ ਇਜ਼ਰਾਈਲੀ ਫੌਜ ਦੇ ਬੁਲਾਰੇ ਰੀਅਰ ਐਡਮਿਰਲ ਡੇਨੀਅਲ ਹਗਾਰੀ ਨੇ ਕਿਹਾ ਕਿ ਫੌਜ ਉੱਤਰੀ ਅਤੇ ਦੱਖਣੀ ਗਾਜ਼ਾ ਵਿਚ ਆਪਣੇ ਹਮਲੇ ਵਧਾ ਰਹੀ ਹੈ ਅਤੇ ਗਾਜ਼ਾ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਨ ਯੂਨਿਸ ਦੇ ਗੁੰਝਲਦਾਰ ਖੇਤਰਾਂ ਵਿਚ ਲੜ ਰਹੀ ਹੈ। ਇਜ਼ਰਾਈਲ ਦਾ ਮੰਨਣਾ ਹੈ ਕਿ ਹਮਾਸ ਦੇ ਨੇਤਾ ਇਥੇ ਲੁਕੇ ਹੋਏ ਹਨ।

ਇਹ ਖ਼ਬਰ ਵੀ ਪੜ੍ਹੋ - ਸੁੱਖ ਖਰੌੜ ਨਵਜੰਮੇ ਪੁੱਤ ਨੂੰ ਲੈ ਕੇ ਪਹੁੰਚੇ ਗੁਰੂ ਘਰ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੀਤਾ ਯਾਦ

ਇਜ਼ਰਾਈਲੀ ਬਲਾਂ ਨੇ ਗਾਜ਼ਾ ਵਿਚ ਜੰਗ ਦੀ ਸ਼ੁਰੂਆਤ ਤੋਂ ਬਾਅਦ ਲਗਭਗ 2,450 ਲੋੜੀਂਦੇ ਅੱਤਵਾਦੀਆਂ ਨੂੰ ਪੂਰੇ ਯਹੂਦੀਆ, ਸਾਮਰੀਆ ਅਤੇ ਜਾਰਡਨ ਘਾਟੀ ਖੇਤਰ ’ਚੋਂ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿਚ ਲਗਭਗ 1,210 ਅੱਤਵਾਦੀ ਸੰਗਠਨ ਹਮਾਸ ਨਾਲ ਜੁੜੇ ਹੋਏ ਹਨ। ਇਜ਼ਰਾਈਲ ਦੀ ਫੌਜ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਪਿਛਲੇ ਹਫਤੇ ਗਾਜ਼ਾ ’ਚ ਸੈਂਕੜੇ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਅਤੇ 200 ਤੋਂ ਜ਼ਿਆਦਾ ਨੂੰ ਪੁੱਛਗਿੱਛ ਲਈ ਇਜ਼ਰਾਈਲ ਭੇਜਿਆ। ਫੌਜ ਨੇ ਕਿਹਾ ਕਿ ਹਮਾਸ ਅਤੇ ਇਸਲਾਮਿਕ ਜੇਹਾਦ ਨਾਲ ਸਬੰਧਾਂ ਦੇ ਦੋਸ਼ ’ਚ ਹੁਣ ਤੱਕ 700 ਤੋਂ ਵੱਧ ਲੋਕਾਂ ਨੂੰ ਇਜ਼ਰਾਈਲੀ ਜੇਲਾਂ ’ਚ ਬੰਦ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News