ਹਮਾਸ ਹਮਲੇ ਸਬੰਧੀ ਜਾਂਚ ਲਈ ਰਾਜ਼ੀ ਹੋਈ ਇਜ਼ਰਾਈਲੀ ਸਰਕਾਰ, ਸੁਤੰਤਰ ਜਾਂਚ ਕਮਿਸ਼ਨ ਦਾ ਕੀਤਾ ਗਠਨ

Tuesday, Nov 18, 2025 - 09:39 AM (IST)

ਹਮਾਸ ਹਮਲੇ ਸਬੰਧੀ ਜਾਂਚ ਲਈ ਰਾਜ਼ੀ ਹੋਈ ਇਜ਼ਰਾਈਲੀ ਸਰਕਾਰ, ਸੁਤੰਤਰ ਜਾਂਚ ਕਮਿਸ਼ਨ ਦਾ ਕੀਤਾ ਗਠਨ

ਇੰਟਰਨੈਸ਼ਨਲ ਡੈਸਕ- ਇਜ਼ਰਾਈਲ ਸਰਕਾਰ 7 ਅਕਤੂਬਰ 2023 ਨੂੰ ਗਾਜ਼ਾ ਵਿਚ ਹੋਏ ਹਮਾਸ ਹਮਲੇ ਨਾਲ ਸਬੰਧਤ ਸਰਕਾਰੀ ਅਸਫਲਤਾਵਾਂ ਦੀ ਜਾਂਚ ਸ਼ੁਰੂ ਕਰਨ ਲਈ ਸਹਿਮਤ ਹੋ ਗਈ ਹੈ। ਹਮਾਸ ਦੇ ਹਮਲੇ ਤੋਂ ਬਾਅਦ ਗਾਜ਼ਾ ਵਿਚ ਯੁੱਧ ਸ਼ੁਰੂ ਹੋ ਗਿਆ ਸੀ। 

ਹਾਲਾਂਕਿ ਜਾਂਚ ਦੀ ਸੁਤੰਤਰਤਾ ਬਾਰੇ ਉੱਠੇ ਸਵਾਲਾਂ ਵਿਚਾਲੇ ਸੋਮਵਾਰ ਨੂੰ ਇਹ ਦੋਸ਼ ਲੱਗੇ ਕਿ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਇਜ਼ਰਾਈਲ ਦੇ ਇਤਿਹਾਸ ਦੇ ਸਭ ਤੋਂ ਘਾਤਕ ਹਮਲੇ ਲਈ ਨਿੱਜੀ ਜ਼ਿੰਮੇਵਾਰੀ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਸਨ।

ਇਹ ਵੀ ਪੜ੍ਹੋ- ਹੋਰ ਵਧੇਗਾ ਜੰਗ ਦਾ ਸੇਕ ! ਯੂਕ੍ਰੇਨ ਨੇ ਫਰਾਂਸ ਤੋਂ 100 ਰਾਫੇਲ ਖਰੀਦਣ ਦੀ ਜਤਾਈ ਇੱਛਾ

ਇਜ਼ਰਾਈਲ ਨੇ ਇਕ ਸੇਵਾਮੁਕਤ ਜੱਜ ਦੀ ਅਗਵਾਈ ’ਚ ਇਕ ਸੁਤੰਤਰ ਜਾਂਚ ਕਮਿਸ਼ਨ ਗਠਿਤ ਕੀਤਾ ਹੈ। ਨੇਤਨਯਾਹੂ ਨੇ 7 ਅਕਤੂਬਰ ਦੀਆਂ ਅਸਫਲਤਾਵਾਂ ਦੀ ਜਾਂਚ ਦੀ ਮੰਗ ਦਾ ਵਿਰੋਧ ਕੀਤਾ ਸੀ ਅਤੇ ਸਿਰਫ ਇਹ ਕਿਹਾ ਸੀ ਕਿ ਉਹ ਯੁੱਧ ਖਤਮ ਹੋਣ ਤੋਂ ਬਾਅਦ ਸਾਰੇ ਸਵਾਲਾਂ ਦੇ ਜਵਾਬ ਦੇਣਗੇ। 

ਉਨ੍ਹਾਂ ਐਤਵਾਰ ਦੇ ਫੈਸਲੇ ’ਚ ਕਿਹਾ ਕਿ 10 ਅਕਤੂਬਰ ਨੂੰ ਲਾਗੂ ਹੋਈ ਜੰਗਬੰਦੀ ਸਰਕਾਰ ਨੂੰ ਜਾਂਚ ਸ਼ੁਰੂ ਕਰਨ ਦੀ ਆਗਿਆ ਦਿੰਦੀ ਹੈ। ਨੇਤਨਯਾਹੂ ਦੀ ਕੈਬਨਿਟ ਨੇ ਇਕ ‘ਸਰਕਾਰੀ ਕਮੇਟੀ’ ਦੇ ਗਠਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨੇਤਨਯਾਹੂ ਜਾਂਚ ਟੀਮ ਦੇ ਗਠਨ ਦੀ ਨਿਗਰਾਨੀ ਕਰਨਗੇ, ਜਿਸ ਨਾਲ ਉਹ ਅਸਲ ’ਚ ਜਾਂਚ ਦੇ ਮੁਖੀ ਬਣ ਜਾਣਗੇ।

ਇਹ ਵੀ ਪੜ੍ਹੋ- 1 ਕਰੋੜ ਤਨਖ਼ਾਹ, ਫ਼ਿਰ ਵੀ ਕੰਮ ਕਰਨ ਲਈ ਰਾਜ਼ੀ ਨਹੀਂ ਹੋ ਰਹੇ ਲੋਕ ! ਅਮਰੀਕਾ 'ਚ ਖੜ੍ਹਾ ਹੋਇਆ ਨਵਾਂ ਸੰਕਟ


author

Harpreet SIngh

Content Editor

Related News