ਅਮਰੀਕੀ ਸ਼ਟਡਾਊਨ ਨੇ ਬਣਾਇਆ ਰਿਕਾਰਡ ! ਸਭ ਤੋਂ ਲੰਬੇ ਸਮੇਂ ਤੱਕ ਠੱਪ ਹੋਈ ਸਰਕਾਰ, ਪੂਰੇ ਦੇਸ਼ ਦਾ ਬੁਰਾ ਹਾਲ

Wednesday, Nov 05, 2025 - 04:30 PM (IST)

ਅਮਰੀਕੀ ਸ਼ਟਡਾਊਨ ਨੇ ਬਣਾਇਆ ਰਿਕਾਰਡ ! ਸਭ ਤੋਂ ਲੰਬੇ ਸਮੇਂ ਤੱਕ ਠੱਪ ਹੋਈ ਸਰਕਾਰ, ਪੂਰੇ ਦੇਸ਼ ਦਾ ਬੁਰਾ ਹਾਲ

ਵਾਸ਼ਿੰਗਟਨ- ਅਮਰੀਕਾ ਦੀ ਫੈਡਰਲ ਸਰਕਾਰ ਬੁੱਧਵਾਰ ਨੂੰ 36ਵੇਂ ਦਿਨ ਵੀ ਠੱਪ ਰਹੀ, ਜੋ ਦੇਸ਼ ਦੇ ਇਤਿਹਾਸ 'ਚ ਹੁਣ ਤੱਕ ਇਸ ਤਰ੍ਹਾਂ ਦੇ ਸਭ ਤੋਂ ਲੰਬੇ ਗਤੀਰੋਧ ਦਾ ਰਿਕਾਰਡ ਹੈ। ਕਾਂਗਰਸ ਵਲੋਂ ਬਜਟ ਨੂੰ ਮਨਜ਼ੂਰੀ ਨਹੀਂ ਦਿੱਤੇ ਜਾਣ ਕਾਰਨ ਫੈਡਰਲ ਪ੍ਰੋਗਰਾਮਾਂ 'ਚ ਕਟੌਤੀ, ਉਡਾਣ 'ਚ ਦੇਰੀ ਅਤੇ ਦੇਸ਼ ਭਰ 'ਚ ਫੈਡਰਲ ਕਰਮਚਾਰੀਆਂ ਦੀ ਤਨਖਾਹ ਭੁਗਤਾਨ ਠੱਪ ਪੈ ਗਈ ਹੈ ਅਤੇ ਇਸ ਨਾਲ ਲੱਖਾਂ ਅਮਰੀਕੀਆਂ ਦਾ ਜੀਵਨ ਪ੍ਰਭਾਵਿਤ ਹੋ ਗਿਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਡੈਮੋਕ੍ਰੇਟਸ ਨਾਲ ਉਨ੍ਹਾਂ ਦੀਆਂ ਮੰਗਾਂ 'ਤੇ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। 

ਇਹ ਵੀ ਪੜ੍ਹੋ : ਵਿਆਹਾਂ ਦੇ ਸੀਜ਼ਨ 'ਚ 10, 20, 50 ਦੇ ਨਵੇਂ ਨੋਟਾਂ ਦੀ ਲੋੜ ! ਬਿਨਾਂ ਕਿਸੇ ਸਿਫਾਰਿਸ਼ ਤੋਂ ਇੰਝ ਕਰੋ ਹਾਸਲ

ਵਿਰੋਧੀ ਧਿਰ ਡੈਮੋਕ੍ਰੇਟ ਪਾਰਟੀ ਸਿਹਤ ਬੀਮਾ ਸਬਸਿਡੀ ਨੂੰ ਖ਼ਤਮ ਕਰਨ ਦੀ ਯੋਜਨਾ ਨੂੰ ਠੰਡੇ ਬਸਤੇ 'ਚ ਪਾਉਣ ਦੀ ਮੰਗ ਕਰ ਰਹੀ ਹੈ ਅਤੇ ਜਦੋਂ ਤੱਕ ਇਹ ਪੂਰਾ ਨਹੀਂ ਹੁੰਦਾ ਕਾਂਗਰਸ (ਸੰਸਦ) 'ਚ ਬਜਟ ਨੂੰ ਸਮਰਥਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਟਰੰਪ ਦੇ ਪਹਿਲੇ ਕਾਰਜਕਾਲ 'ਚ ਫੈਡਰਲ ਸਰਕਾਰ ਦੇ ਠੱਪ ਹੋਣ ਦਾ ਪਿਛਲਾ ਰਿਕਾਰਡ ਬਣਿਆ ਸੀ। ਉਸ ਸਮੇਂ ਮੈਕਸੀਕੋ ਦੀ ਸਰਹੱਦ 'ਤੇ ਸੁਰੱਖਿਆ ਦੀਵਾਰ ਲਈ ਪੈਸੇ ਮੁਹੱਈਆ ਕਰਵਾਉਣ ਨੂੰ ਲੈ ਕੇ ਗਤੀਰੋਧ ਬਣਿਆ ਸੀ ਅਤੇ ਫੈਡਰਲ ਸਰਕਾਰ ਕਰੀਬ 35 ਦਿਨਾਂ ਤੱਕ ਠੱਪ ਰਹੀ ਸੀ। ਰਿਪਬਲਿਕਨ ਸੀਨੇਟਰ ਬੁੱਧਵਾਰ ਨੂੰ ਇਸ ਸੰਕਟ 'ਤੇ ਚਰਚਾ ਲਈ ਨਾਸ਼ਤੇ 'ਤੇ ਮਿਲਣ ਵਾਲੇ ਹਨ ਪਰ ਡੈਮੋਕ੍ਰੇਟਸ ਨਾਲ ਕੋਈ ਗੱਲਬਾਤ ਤੈਅ ਨਹੀਂ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News