ਜੰਗਬੰਦੀ ਤੋਂ ਮਗਰੋਂ ਮੁੜ ਹੋਵੇਗੀ ਜੰਗ, ਇਜ਼ਰਾਈਲ ਦੇ PM ਵਲੋਂ ਹਮਾਸ ਲੀਡਰਸ਼ਿਪ ਦਾ ਸਫਾਇਆ ਕਰਨ ਦੇ ਹੁਕਮ
Friday, Nov 24, 2023 - 01:39 PM (IST)
ਇਜ਼ਰਾਈਲ (ਬਿਊਰੋ) - ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਜੰਗ ’ਤੇ ਆਪਣੇ ਵਿਸ਼ੇਸ਼ ਮੰਤਰੀ ਮੰਡਲ ਦੇ ਦੋ ਮੰਤਰੀਆਂ ਦੇ ਨਾਲ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੰਗਬੰਦੀ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਜੰਗ ਮੁੜ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਇਜ਼ਰਾਈਲ ਦਾ ਟੀਚਾ ਹਮਾਸ ਦੇ ਸਾਰੇ ਫੌਜੀ ਟਿਕਾਣਿਆਂ ਨੂੰ ਤਬਾਹ ਕਰਨਾ ਅਤੇ ਗਾਜ਼ਾ ਵਿਚ ਬੰਧਕ ਬਣਾਏ ਗਏ 240 ਲੋਕਾਂ ਨੂੰ ਆਜ਼ਾਦ ਕਰਨਾ ਹੈ। ਸਾਡੀਆਂ ਕੋਸ਼ਿਸ਼ਾਂ ਉਦੋਂ ਤੱਕ ਜਾਰੀ ਰਹਿਣਗੀਆਂ ਜਦੋਂ ਤੱਕ ਸਾਰੇ ਟੀਚੇ ਪ੍ਰਾਪਤ ਨਹੀਂ ਹੋ ਜਾਂਦੇ।
ਇਹ ਖ਼ਬਰ ਵੀ ਪੜ੍ਹੋ - ਯੂਕ੍ਰੇਨੀ ਫੌਜ ਦੀ ਗੋਲੀਬਾਰੀ ’ਚ ਪ੍ਰਸਿੱਧ ਅਦਾਕਾਰਾ ਦੀ ਮੌਤ
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਦੇਸ਼ ਦੀ ਖੁਫੀਆ ਏਜੰਸੀ ‘ਮੋਸਾਦ’ ਨੂੰ ਹਮਾਸ ਦੀ ਜਲਾਵਤਨ ਲੀਡਰਸ਼ਿਪ ਦਾ ਸਫਾਇਆ ਕਰਨ ਦਾ ਨਿਰਦੇਸ਼ ਦਿੱਤਾ ਹੈ ਕਿ ਉਨ੍ਹਾਂ ਨੂੰ ਲੱਭ ਕੇ ਖਤਮ ਕਰੋ, ਫਿਰ ਚਾਹੇ ਉਹ ਕਿਤੇ ਵੀ ਹੋਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।