ਇਜ਼ਰਾਈਲ ਦੀ ਗਾਜ਼ਾ ''ਚ ਵੱਡੀ ਕਾਰਵਾਈ ! ਮਾਰ ਸੁੱਟਿਆ ਹਮਾਸ ਦਾ ਮੁਖੀ
Sunday, May 17, 2026 - 10:05 AM (IST)
ਇੰਟਰਨੈਸ਼ਨਲ ਡੈਸਕ- ਇਜ਼ਰਾਈਲੀ ਫੌਜ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਹਮਾਸ ਦੇ ਫੌਜ ਮੁਖੀ ਇਜ਼ੇਦੀਨ ਅਲ ਹੱਦਾਦ ਨੂੰ ਹਵਾਈ ਹਮਲੇ ਵਿਚ ਮਾਰ ਦਿੱਤਾ ਹੈ। ਇਜ਼ਰਾਈਲੀ ਡਿਫੈਂਸ ਫੋਰਸ ਵੱਲੋਂ ਦੱਸਿਆ ਗਿਆ ਕਿ ਹੱਦਾਦ ਉਨ੍ਹਾਂ ਹਮਾਸ ਕਮਾਂਡਰਾਂ ਵਿਚ ਸ਼ਾਮਲ ਸੀ, ਜਿਨ੍ਹਾਂ ਨੇ 7 ਅਕਤੂਬਰ ਦਾ ਪਲਾਨ ਬਣਾਇਆ ਸੀ। ਗਾਜ਼ਾ ਵਿਚ ਹਵਾਈ ਹਮਲੇ ਤੋਂ ਬਾਅਦ ਫੌਜ ਅਤੇ ਇਜ਼ਰਾਈਲ ਦੀ ਘਰੇਲੂ ਸੁਰੱਖਿਆ ਏਜੰਸੀ ਨੇ ਇਸ ਐਕਸ਼ਨ ਦੀ ਪੁਸ਼ਟੀ ਕੀਤੀ।
ਫੌਜ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਆਈ.ਡੀ.ਐੱਫ. ਅਤੇ ਆਈ.ਐੱਸ.ਏ. ਐਲਾਨ ਕਰਦੇ ਹਨ ਕਿ ਕੱਲ ਗਾਜ਼ਾ ਸ਼ਹਿਰ ਦੇ ਇਲਾਕੇ ਵਿਚ ਇਕ ਸਟੀਕ ਹਮਲੇ ਵਿਚ ਅੱਤਵਾਦੀ ਇਜ਼ੇਦੀਨ ਅਲ-ਹੱਦਾਦ ਨੂੰ ਮਾਰ ਸੁੱਟਿਆ ਗਿਆ।
ਇਜ਼ਰਾਈਲ ਵੱਲੋਂ ਆਏ ਇਸ ਬਿਆਨ ਤੋਂ ਬਾਅਦ ਹਮਾਸ ਦੇ ਅਧਿਕਾਰੀਆਂ ਨੇ ਵੀ ਇਸ ਦੀ ਪੁਸ਼ਟੀ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਹੱਦਾਦ ਸ਼ੁੱਕਰਵਾਰ ਨੂੰ ਇਕ ਰਿਹਾਇਸ਼ੀ ਅਪਾਰਟਮੈਂਟ ਵਿਚ ਮੌਜੂਦ ਸੀ, ਉਸੇ ਦੌਰਾਨ ਉੱਥੇ ਹੋਏ ਹਮਲੇ ਵਿਚ ਉਸ ਦੀ ਜਾਨ ਚਲੀ ਗਈ। ਹੱਦਾਦ ਦੀ ਮੌਤ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਉਸ ਦੇ ਜਨਾਜ਼ੇ ’ਚ ਸ਼ਾਮਲ ਹੋਏ, ਜਿਸ ਵਿਚ ਛੋਟੇ ਬੱਚੇ ਵੀ ਸ਼ਾਮਲ ਸਨ।
ਇਹ ਵੀ ਪੜ੍ਹੋ- ਨਹੀਂ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ ! PM ਮੋਦੀ ਦੇ UAE ਦੌਰੇ ਮਗਰੋਂ ਆਈ ਰਾਹਤ ਭਰੀ ਖ਼ਬਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
