ਫਰਿਜ਼ਨੋ ਪੁਲਸ ਮੁਖੀ ਮਿੰਡੀ ਕਾਸਟੋ ਨੇ ਨੈਣਦੀਪ ਸਿੰਘ ਚੰਨ ਤੋਂ ਮੰਗੀ ਮੁਆਫ਼ੀ
Wednesday, Oct 28, 2026 - 11:06 AM (IST)
ਫਰਿਜ਼ਨੋ (ਕੈਲੀਫੋਰਨੀਆ) ਗੁਰਿੰਦਰਜੀਤ ਨੀਟਾ ਮਾਛੀਕੇ : ਫਰਿਜ਼ਨੋ ਸਿਟੀ ਕੌਂਸਲ ਦੀ ਚੋਣ ਲੜ ਰਹੇ ਪੰਜਾਬੀ ਮੂਲ ਦੇ ਉਮੀਦਵਾਰ ਨੈਣਦੀਪ ਸਿੰਘ ਚੰਨ ਦੀ ਗ੍ਰਿਫ਼ਤਾਰੀ ਨਾਲ ਜੁੜੇ ਮਾਮਲੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ। ਸਾਹਮਣੇ ਆਈ ਜਾਣਕਾਰੀ ਅਨੁਸਾਰ ਫਰਿਜ਼ਨੋ ਪੁਲਸ ਮੁਖੀ ਮਿੰਡੀ ਕਾਸਟੋ ਨੇ ਮੰਗਲਵਾਰ ਰਾਤ ਐਲਾਨ ਕੀਤਾ ਕਿ ਨੈਣਦੀਪ ਸਿੰਘ ਚੰਨ ਦੀ ਟੌਕਸੀਕੋਲੋਜੀ ਰਿਪੋਰਟ ਵਿੱਚ ਕਿਸੇ ਵੀ ਨਸ਼ੀਲੇ ਪਦਾਰਥ ਦੀ ਮੌਜੂਦਗੀ ਨਹੀਂ ਪਾਈ ਗਈ।

ਜਾਣਕਾਰੀ ਮੁਤਾਬਕ ਪੁਲਸ ਮੁਖੀ ਮਿੰਡੀ ਕਾਸਟੋ ਨੇ ਦੱਸਿਆ ਕਿ ਉਨ੍ਹਾਂ ਨੇ ਨੈਣਦੀਪ ਸਿੰਘ ਚੰਨ ਨਾਲ ਖ਼ੁਦ ਫ਼ੋਨ 'ਤੇ ਗੱਲਬਾਤ ਕਰਕੇ ਗ੍ਰਿਫ਼ਤਾਰੀ ਕਾਰਨ ਉਨ੍ਹਾਂ ਨੂੰ ਹੋਈ ਪ੍ਰੇਸ਼ਾਨੀ ਅਤੇ ਅਸੁਵਿਧਾ ਲਈ ਮੁਆਫ਼ੀ ਮੰਗੀ ਹੈ।ਇਸ ਦੇ ਨਾਲ ਹੀ ਪੁਲਸ ਮੁਖੀ ਨੇ ਇਹ ਵੀ ਐਲਾਨ ਕੀਤਾ ਕਿ ਪੁਲਸ ਵਿਭਾਗ ਵੱਲੋਂ ਨੈਣਦੀਪ ਸਿੰਘ ਚੰਨ ਦੀ ਗੱਡੀ ਨੂੰ ਟੋਅ ਕਰਨ ਅਤੇ ਜ਼ਬਤ ਕਰਕੇ ਰੱਖਣ ਦੇ ਸਬੰਧ ਵਿੱਚ ਲਏ ਗਏ ਖਰਚੇ ਵੀ ਵਾਪਸ ਕੀਤੇ ਜਾਣਗੇ। ਇਸ ਘਟਨਾਕ੍ਰਮ ਤੋਂ ਬਾਅਦ ਨੈਣਦੀਪ ਸਿੰਘ ਚੰਨ ਦੀ ਗ੍ਰਿਫ਼ਤਾਰੀ ਅਤੇ ਇਸ ਨਾਲ ਜੁੜੀ ਪੁਲਸ ਕਾਰਵਾਈ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਈ ਹੈ। ਨਸ਼ੀਲੇ ਪਦਾਰਥਾਂ ਦੀ ਜਾਂਚ ਰਿਪੋਰਟ ਨੈਗੇਟਿਵ ਆਉਣ ਅਤੇ ਪੁਲਸ ਮੁਖੀ ਵੱਲੋਂ ਮੁਆਫ਼ੀ ਮੰਗਣ ਦੀ ਖ਼ਬਰ ਨੂੰ ਇਸ ਮਾਮਲੇ ਵਿੱਚ ਅਹਿਮ ਘਟਨਾਕ੍ਰਮ ਵਜੋਂ ਦੇਖਿਆ ਜਾ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ- "ਆਓ ਇਸ ਦੇਸ਼ ਨੂੰ 51ਵਾਂ ਰਾਜ ਬਣਾਈਏ" ! ਡੋਨਾਲਡ ਟਰੰਪ ਦਾ ਵੱਡਾ ਬਿਆਨ
ਤਾਜ਼ਾ ਜਾਣਕਾਰੀ: ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਫਰਿਜ਼ਨੋ ਦੇ ਮੇਅਰ ਜੈਰੀ ਡਾਇਰ ਨੇ ਵੀ ਨੈਣਦੀਪ ਸਿੰਘ ਤੋਂ ਮੁਆਫ਼ੀ ਮੰਗੀ ਹੈ। ਪੁਲਸ ਮੁਖੀ ਨੇ ਕਿਹਾ ਹੈ ਕਿ ਇਸ ਘਟਨਾ ਨੂੰ ਉਨ੍ਹਾਂ ਦੇ ਰਿਕਾਰਡ ਵਿੱਚ ਗ੍ਰਿਫ਼ਤਾਰੀ ਵਜੋਂ ਦਰਜ ਨਹੀਂ ਰੱਖਿਆ ਜਾਵੇਗਾ। ਦੂਜੇ ਪਾਸੇ ਨੈਣਦੀਪ ਸਿੰਘ ਨੇ ਮੁਆਫ਼ੀ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਘਟਨਾ ਕਾਰਨ ਉਨ੍ਹਾਂ ਦੇ ਅਕਸ ਨੂੰ ਪਹੁੰਚੇ ਨੁਕਸਾਨ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
