ਇਜ਼ਰਾਈਲ ’ਚ ‘ਆਈਜ਼ਨਕੋਟ’ ਦੇ PM ਬਣਨ ਦਾ ਰਸਤਾ ਸਾਫ਼, ਅਰਬ ਪਾਰਟੀਆਂ ਨੇ ਦਿੱਤਾ ਸਮਰਥਨ

Friday, Nov 06, 2026 - 02:02 AM (IST)

ਇਜ਼ਰਾਈਲ ’ਚ ‘ਆਈਜ਼ਨਕੋਟ’ ਦੇ PM ਬਣਨ ਦਾ ਰਸਤਾ ਸਾਫ਼, ਅਰਬ ਪਾਰਟੀਆਂ ਨੇ ਦਿੱਤਾ ਸਮਰਥਨ

ਤੇਲ ਅਵੀਵ - ਇਜ਼ਰਾਈਲ ਵਿਚ ਸਾਬਕਾ ਫ਼ੌਜ ਮੁਖੀ ਅਤੇ ਵਿਰੋਧੀ ਨੇਤਾ ਗਾਦੀ ਆਈਜ਼ਨਕੋਟ ਦੇ ਪ੍ਰਧਾਨ ਮੰਤਰੀ ਬਣਨ ਦਾ ਰਸਤਾ ਲੱਗਭਗ ਸਾਫ਼ ਹੋ ਗਿਆ ਹੈ। ਰਾਸ਼ਟਰਪਤੀ ਇਸ਼ਾਕ ਹਰਜ਼ੋਗ ਨਾਲ ਦੋ ਦਿਨਾਂ ਦੀ ਗੱਲਬਾਤ ਤੋਂ ਬਾਅਦ 11 ਸੰਸਦ ਮੈਂਬਰਾਂ ਵਾਲੀ ਅਰਬ ਪਾਰਟੀਆਂ ਦੀ ਜੁਆਇੰਟ ਲਿਸਟ ਨੇ ਉਨ੍ਹਾਂ ਨੂੰ ਸਰਕਾਰ ਤੋਂ ਬਾਹਰੋਂ ਸਮਰਥਨ ਦਿੱਤਾ ਹੈ। ਇਸ ਨਾਲ ਉਨ੍ਹਾਂ ਕੋਲ 67 ਸੰਸਦ ਮੈਂਬਰਾਂ ਦਾ ਸਮਰਥਨ ਹਾਸਲ ਹੋ ਗਿਆ ਹੈ, ਜੋ ਬਹੁਮਤ ਤੋਂ 6 ਜ਼ਿਆਦਾ ਹੈ।

ਉੱਥੇ ਹੀ, ਮੌਜੂਦਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਸਮਰਥਨ ਵਿਚ ਹੁਣ ਸਿਰਫ਼ 46 ਸੰਸਦ ਮੈਂਬਰ ਰਹਿ ਗਏ ਹਨ। ਨੇਤਨਯਾਹੂ ਦੀ ਪੁਰਾਣੀ ਸਹਿਯੋਗੀ ਰੂੜ੍ਹੀਵਾਦੀ ਪਾਰਟੀ ਯੂਨਾਈਟਿਡ ਟੋਰਾ ਜੂਡਿਜ਼ਮ ਨੇ ਉਨ੍ਹਾਂ ਦਾ ਸਮਰਥਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅਸਲ ਵਿਚ, 27 ਅਕਤੂਬਰ ਨੂੰ ਹੋਈਆਂ ਚੋਣਾਂ ਵਿਚ ਕਿਸੇ ਵੀ ਗੱਠਜੋੜ ਨੂੰ ਬਹੁਮਤ ਨਹੀਂ ਮਿਲਿਆ ਸੀ। ਅਰਬ ਪਾਰਟੀਆਂ ਦੇ ਸਮਰਥਨ ਨਾਲ ਆਈਜ਼ਨਕੋਟ ਨੂੰ ਸਰਕਾਰ ਬਣਾਉਣ ਦਾ ਪਹਿਲਾ ਮੌਕਾ ਮਿਲਣ ਦੀ ਸੰਭਾਵਨਾ ਮਜ਼ਬੂਤ ਹੋਈ ਹੈ।
 


author

Inder Prajapati

Content Editor

Related News