3 ਲੱਖ ਤੋਂ ਵਧੇਰੇ ਲੋਕਾਂ ਦਾ ਅਮਰੀਕਾ ਵਸਣ ਦਾ ਸੁਪਨਾ ਟੁੱਟਿਆ ! ਟਰੰਪ ਪ੍ਰਸ਼ਾਸਨ ਦੀ ਸਖ਼ਤ ਕਾਰਵਾਈ

Sunday, Nov 01, 2026 - 09:32 AM (IST)

3 ਲੱਖ ਤੋਂ ਵਧੇਰੇ ਲੋਕਾਂ ਦਾ ਅਮਰੀਕਾ ਵਸਣ ਦਾ ਸੁਪਨਾ ਟੁੱਟਿਆ ! ਟਰੰਪ ਪ੍ਰਸ਼ਾਸਨ ਦੀ ਸਖ਼ਤ ਕਾਰਵਾਈ

ਵਾਸ਼ਿੰਗਟਨ (ਆਈਏਐਨਐਸ): ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਪ੍ਰਵਾਸੀਆਂ 'ਤੇ ਸਖ਼ਤ ਕਾਰਵਾਈ ਕੀਤੀ ਹੈ। ਵਿਭਾਗ ਨੇ ਟਰੰਪ ਪ੍ਰਸ਼ਾਸਨ ਦੁਆਰਾ ਵਿਦੇਸ਼ੀ ਨਾਗਰਿਕਾਂ ਦੇ ਵੀਜ਼ਿਆਂ ਦੀ ਕੀਤੀ ਜਾ ਰਹੀ ਵਿਆਪਕ ਜਾਂਚ ਦੇ ਤਹਿਤ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਕਰਦਿਆਂ 3,000,000 ਤੋਂ ਵੱਧ ਵੀਜ਼ੇ ਰੱਦ ਕਰ ਦਿੱਤੇ ਹਨ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੀ ਅਗਵਾਈ ਹੇਠ ਹੋਈ ਇਸ ਕਾਰਵਾਈ ਨੂੰ ਅਮਰੀਕੀ ਇਤਿਹਾਸ ਵਿੱਚ ਵੀਜ਼ਾ ਰੱਦ ਕਰਨ ਦੀ ਸਭ ਤੋਂ ਵੱਡੀ ਗਿਣਤੀ ਦੱਸਿਆ ਗਿਆ ਹੈ।

PunjabKesari

ਵਿਦੇਸ਼ ਵਿਭਾਗ ਨੇ ਆਪਣੇ ਅਧਿਕਾਰਤ 'ਐਕਸ' (X) ਅਕਾਊਂਟ 'ਤੇ ਜਾਰੀ ਬਿਆਨ ਵਿੱਚ ਦੱਸਿਆ ਕਿ ਜ਼ਿਆਦਾਤਰ ਵੀਜ਼ੇ ਅਪਰਾਧਿਕ ਗਤੀਵਿਧੀਆਂ, ਜਨਤਕ ਸੁਰੱਖਿਆ ਦੀਆਂ ਚਿੰਤਾਵਾਂ, ਇਮੀਗ੍ਰੇਸ਼ਨ ਉਲੰਘਣਾਵਾਂ, ਧੋਖਾਧੜੀ ਅਤੇ ਅਯੋਗਤਾ ਦੇ ਮਾਮਲਿਆਂ ਕਾਰਨ ਰੱਦ ਕੀਤੇ ਗਏ ਹਨ।ਅਮਰੀਕਾ ਵਿੱਚ ਬੱਚੇ ਨੂੰ ਜਨਮ ਦੇ ਕੇ ਨਾਗਰਿਕਤਾ ਦਿਵਾਉਣ ਦੇ ਮਕਸਦ ਨਾਲ ਆਉਣ ਵਾਲੇ ਲੋਕਾਂ 'ਤੇ ਸਖ਼ਤ ਕਾਰਵਾਈ ਕਰਦਿਆਂ 4,000 ਤੋਂ ਵੱਧ ਵੀਜ਼ੇ ਰੱਦ ਕੀਤੇ ਗਏ ਹਨ, ਜਿਨ੍ਹਾਂ ਵਿੱਚ 700 ਤੋਂ ਵੱਧ ਵੀਜ਼ੇ ਚੀਨੀ ਨਾਗਰਿਕਾਂ ਦੇ ਸਨ। ਬਿਊਰੋ ਆਫ਼ ਕਾਂਸਲਰ ਅਫ਼ੇਅਰਜ਼ ਦੁਆਰਾ ਸਾਲ 2025 ਵਿੱਚ ਵਾਸ਼ਿੰਗਟਨ ਡੀ.ਸੀ. ਵਿੱਚ ਸਥਾਪਿਤ 'ਕੰਟੀਨਿਊਅਸ ਵੈਟਿੰਗ ਸੈਂਟਰ'ਨੇ 23,000 ਤੋਂ ਵੱਧ ਵੀਜ਼ੇ ਰੱਦ ਕੀਤੇ ਹਨ। ਵਿਦੇਸ਼ ਵਿਭਾਗ ਦੇ ਅੰਕੜਿਆਂ ਅਨੁਸਾਰ ਵੈਟਿੰਗ ਸੈਂਟਰ ਦੁਆਰਾ ਰੱਦ ਕੀਤੇ ਗਏ 23,000 ਵੀਜ਼ਿਆਂ ਵਿੱਚੋਂ ਜ਼ਿਆਦਾਤਰ ਮਾਮਲੇ ਅਪਰਾਧਿਕ ਅਤੇ ਜਨਤਕ ਸੁਰੱਖਿਆ ਨਾਲ ਜੁੜੇ ਸਨ। ਇਨ੍ਹਾਂ ਵਿਚ 25 ਫੀਸਦੀ ਵੀਜ਼ੇ ਕੁੱਟਮਾਰ ਅਤੇ ਸਬੰਧਤ ਅਪਰਾਧਾਂ ਲਈ ਰੱਦ ਕੀਤੇ ਗਏ, 22 ਫੀਸਦੀ ਵੀਜ਼ੇ ਸ਼ਰਾਬ ਪੀ ਕੇ ਵਾਹਨ ਚਲਾਉਣ (DUI) ਦੇ ਦੋਸ਼ਾਂ ਹੇਠ ਰੱਦ ਕੀਤੇ ਗਏ, 7 ਫੀਸਦੀ ਵੀਜ਼ੇ ਚੋਰੀ ਦੇ ਮਾਮਲਿਆਂ ਕਾਰਨ ਰੱਦ ਕੀਤੇ ਗਏ ਅਤੇ 7 ਫੀਸਦੀ ਵੀਜ਼ੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਜਾਂ ਵੰਡ ਕਾਰਨ ਰੱਦ ਕੀਤੇ ਗਏ।

"ਵੀਜ਼ਾ ਵਿਸ਼ੇਸ਼ ਅਧਿਕਾਰ ਹੈ, ਅਧਿਕਾਰ ਨਹੀਂ"

ਅਮਰੀਕੀ ਵਿਦੇਸ਼ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ "ਵੀਜ਼ਾ ਇੱਕ ਵਿਸ਼ੇਸ਼ ਅਧਿਕਾਰ ਹੈ, ਨਾ ਕਿ ਕੋਈ ਅਧਿਕਾਰ "। ਉਨ੍ਹਾਂ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਅਮਰੀਕਾ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਵਿਦੇਸ਼ ਵਿਭਾਗ ਦੁਆਰਾ ਜਾਰੀ ਅੰਕੜਿਆਂ ਵਿੱਚ ਚੀਨੀ ਨਾਗਰਿਕਾਂ (ਬਰਥ ਟੂਰਿਜ਼ਮ ਸ਼੍ਰੇਣੀ) ਤੋਂ ਇਲਾਵਾ ਹੋਰ ਦੇਸ਼ਾਂ ਦਾ ਵੇਰਵਾ ਨਹੀਂ ਦਿੱਤਾ ਗਿਆ ਹੈ। ਇਸ ਲਈ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਰੱਦ ਕੀਤੇ ਗਏ ਵੀਜ਼ਿਆਂ ਵਿੱਚੋਂ ਭਾਰਤੀ ਨਾਗਰਿਕਾਂ (ਵਿਦਿਆਰਥੀਆਂ ਅਤੇ ਕੁਸ਼ਲ ਕਾਮਿਆਂ) ਦੇ ਕਿੰਨੇ ਵੀਜ਼ੇ ਸ਼ਾਮਲ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News