ਓਮੀਕਰੋਨ ਦੀ ਦਹਿਸ਼ਤ ਦਰਮਿਆਨ ਇਜ਼ਰਾਈਲ ’ਚ ਸਾਹਮਣੇ ਆਈ ਨਵੀਂ ਬੀਮਾਰੀ ‘ਫਲੋਰੋਨਾ’

Saturday, Jan 01, 2022 - 05:20 PM (IST)

ਓਮੀਕਰੋਨ ਦੀ ਦਹਿਸ਼ਤ ਦਰਮਿਆਨ ਇਜ਼ਰਾਈਲ ’ਚ ਸਾਹਮਣੇ ਆਈ ਨਵੀਂ ਬੀਮਾਰੀ ‘ਫਲੋਰੋਨਾ’

ਤੇਲ ਅਵੀਵ - ਇਕ ਪਾਸੇ ਦੁਨੀਆ ਜਿੱਥੇ ਕੋਰੋਨਾ ਨਾਲ ਜੂਝ ਰਹੀ ਹੈ ਤਾਂ ਉੱਥੇ ਹੀ ਇਜ਼ਰਾਈਲ ’ਚ ਇਕ ਨਵੀਂ ਬੀਮਾਰੀ ‘ਫਲੋਰੋਨਾ’ ਦਾ ਪਹਿਲਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਕੋਰੋਨਾ ਤੇ ਇਨਫਲੂਏਂਜਾ ਦਾ ਇਕ ਦੋਹਰਾ ਸੰਕਰਮਣ ਹੈ, ਜਿਸ ਦਾ ਖੁਲਾਸਾ ਇਜ਼ਰਾਈਲੀ ਅਖ਼ਬਾਰ 'Yediot Ahronot' ਨੇ ਕੀਤਾ ਹੈ। ਅਖ਼ਬਾਰ ਨੇ ਦੱਸਿਆ ਕਿ ਇਸ ਹਫ਼ਤੇ ਰੈਬਿਨ ਮੈਡੀਕਲ ਸੈਂਟਰ ’ਚ ਬੱਚੇ ਨੂੰ ਜਨਮ ਦੇਣ ਆਈ ਗਰਭਵਤੀ ਔਰਤ ’ਚ ਦੋਹਰੇ ਸੰਕਰਮਣ ਦਾ ਪਹਿਲਾ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਮਾਤਾ ਵੈਸ਼ਨੋ ਦੇਵੀ ਮੰਦਰ 'ਚ ਭੱਜ-ਦੌੜ ਕਾਰਨ 12 ਸ਼ਰਧਾਲੂਆਂ ਦੀ ਮੌਤ

ਇਜ਼ਰਾਈਲ ਸਿਹਤ ਮੰਤਰਾਲਾ ਅਜੇ ਵੀ ਮਾਮਲੇ ਬਾਰੇ ਅਧਿਐਨ ਕਰ ਰਿਹਾ ਹੈ। ਹੁਣ ਤੱਕ ਇਹ ਸਾਫ਼ ਨਹੀਂ ਹੋਇਆ ਕਿ ਕੀ 2 ਵਾਇਰਸਾਂ ਦਾ ਸੁਮੇਲ ਜ਼ਿਆਦਾ ਗੰਭੀਰ ਬੀਮਾਰੀ ਦਾ ਕਾਰਨ ਬਣ ਸਕਦਾ ਹੈ? ਸਿਹਤ ਅਧਿਕਾਰੀਆਂ ਦਾ ਅੰਦਾਜ਼ਾ ਹੈ ਕਿ ਹੋਰ ਮਰੀਜ਼ਾਂ ’ਚ ਵੀ ਫਲੋਰੋਨਾ ਮੌਜੂਦ ਹੋ ਸਕਦਾ ਹੈ, ਜੋ ਜਾਂਚ ਨਾ ਹੋਣ ਕਾਰਨ ਸਾਹਮਣੇ ਨਹੀਂ ਆਇਆ। ਇਜ਼ਰਾਈਲ ਦੁਨੀਆ ਦਾ ਪਹਿਲਾ ਅਤੇ ਫਿਲਹਾਲ ਇਕੱਲਾ ਅਜਿਹਾ ਦੇਸ਼ ਹੈ, ਜਿੱਥੇ ਕੋਰੋਨਾ ਤੋਂ ਬਚਾਅ ਲਈ 2 ਬੂਸਟਰ ਖ਼ੁਰਾਕਾਂ ਦਿੱਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ: ਪ੍ਰੋਫੈਸਰ ਕੱਕੜ KBE ਨਾਲ ਸਨਮਾਨਿਤ, ਸਨਮਾਨ ਸੂਚੀ ’ਚ 50 ਹੋਰ ਬ੍ਰਿਟਿਸ਼ ਭਾਰਤੀਆਂ ਦਾ ਨਾਂ ਵੀ ਸ਼ੁਮਾਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News