ਇਜ਼ਰਾਈਲ ਕੋਰੋਨਾ ਵੈਕਸੀਨ ਦੀ 'ਤੀਜੀ ਖੁਰਾਕ' ਲਗਾਉਣ ਵਾਲਾ ਬਣਿਆ ਪਹਿਲਾ ਦੇਸ਼

Wednesday, Jul 14, 2021 - 03:21 PM (IST)

ਯੇਰੂਸ਼ਲਮ (ਬਿਊਰੋ): ਗਲੋਬਲ ਪੱਧਰ 'ਤੇ ਕੋਰੋਨਾ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਜਾਰੀ ਹੈ। ਜਿਆਦਾਤਰ ਦੇਸ਼ਾਂ ਵਿਚ ਵੈਕਸੀਨ ਦੀਆਂ ਦੋ ਖੁਰਾਕਾਂ ਲਗਾਈਆਂ ਜਾ ਰਹੀਆਂ ਹਨ। ਇਸ ਦੌਰਾਨ ਇਜ਼ਰਾਈਲ ਕੋਰੋਨਾ ਵੈਕਸੀਨ ਦੀ ਤੀਜੀ ਖੁਰਾਕ ਲਗਾਉਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਸੋਮਵਾਰ ਤੋਂ ਦੇਸ਼ ਵਿਚ ਫਾਈਜ਼ਰ-ਬਾਇਓਨਟੇਕ ਟੀਕੇ ਦੀ ਤੀਜੀ ਖੁਰਾਕ ਲੱਗਣੀ ਸ਼ੁਰੂ ਹੋ ਹੋਈ। ਸਰਕਾਰ ਨੇ ਕੋਰੋਨਾ ਦੇ ਡੈਲਟਾ ਵੈਰੀਐਂਟ ਦੇ ਕੇਸ ਵੱਧਣ 'ਤੇ ਇਹ ਫ਼ੈਸਲਾ ਲਿਆ। 

ਇਜ਼ਰਾਈਲ ਦੇ ਸਿਹਤ ਮੰਤਰਾਲੇ ਮੁਤਾਬਕ ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕਾਂ ਨੂੰ ਤੀਜੀ ਖੁਰਾਕ ਲਗਾਈ ਜਾ ਸਕਦੀ ਹੈ। ਇਸ ਦੇ ਇਲਾਵਾ ਦਿਲ, ਫੇਫੜੇ, ਕੈਂਸਰ ਅਤੇ ਕਿਡਨੀ ਟਰਾਂਸਪਲਾਂਟ ਕਰਾਉਣ ਵਾਲੇ ਲੋਕਾਂ ਨੂੰ ਵੀ ਤੀਜੀ ਖੁਰਾਕ ਲੱਗ ਸਕਦੀ ਹੈ।ਇਜ਼ਰਾਈਲ ਵਿਚ ਸ਼ੇਬਾ ਮੈਡੀਕਲ ਸੈਂਟਰ ਦੇ ਮਾਹਰ ਪ੍ਰੋਫੈਸਰ ਗਾਲੀਆ ਰਹਦ ਨੇ ਕਿਹਾ,''ਮੌਜੂਦਾ ਸਥਿਤੀ ਵਿਚ ਤੀਜੀ ਖੁਰਾਕ ਲਗਾਉਣ ਦਾ ਫ਼ੈਸਲਾ ਠੀਕ ਹੈ। ਅਸੀਂ ਲਗਾਤਾਰ ਤੀਜੀ ਖੁਰਾਕ ਦੀ ਲਾਭਦਾਇਕਤਾ 'ਤੇ ਸ਼ੋਧ ਕਰ ਰਹੇ ਸੀ।'' 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫ਼ਤ : ਸਿਡਨੀ ਨੇ 30 ਜੁਲਾਈ ਤੱਕ ਵਧਾਈ ਤਾਲਾਬੰਦੀ ਮਿਆਦ

ਉਹਨਾਂ ਮੁਤਾਬਕ ਇਕ ਮਹੀਨੇ ਪਹਿਲਾਂ ਡੈਲਟਾ ਵੈਰੀਐਂਟ ਦੇ ਰੋਜ਼ 10 ਤੋਂ ਘੱਟ ਮਰੀਜ਼ ਮਿਲਦੇ ਸਨ ਜੋ ਹੁਣ 452 ਹੋ ਗਏ ਹਨ। ਸਿਹਤ ਮੰਤਰਾਲਾ ਮੁਤਾਬਕ ਹੁਣ ਦੇਸ਼ ਦੇ ਹਸਪਤਾਲਾਂ ਵਿਚ ਕੋਰੋਨਾ ਦੇ 81 ਮਰੀਜ਼ ਦਾਖਲ ਹਨ। ਇਹਨਾਂ ਵਿਚੋਂ 58 ਫੀਸਦੀ ਕੋਰੋਨਾ ਦਾ ਟੀਕਾ ਲਗਵਾ ਚੁੱਕੇ ਹਨ। ਭਾਵੇਂਕਿ ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ ਡੈਲਟਾ ਵੈਰੀਐਂਟ ਖ਼ਿਲਾਫ਼ ਕੋਰੋਨਾ ਦੇ ਟੀਕੇ ਪ੍ਰਭਾਵੀ ਹਨ। ਇੱਥੇ ਦੱਸ ਦਈਏ ਕਿ ਇਜ਼ਰਾਈਲ ਵਿਚ ਟੀਕਾਕਰਨ ਮੁਹਿੰਮ ਦੀ ਗਤੀ ਤੇਜ਼ ਹੋ ਰਹੀ ਹੈ। ਇੱਥੋਂ ਦੀ 57.4 ਫੀਸਦੀ ਆਬਾਦੀ ਦਾ ਪੂਰਨ ਟੀਕਾਕਰਨ ਕੀਤਾ ਜਾ ਚੁੱਕਾ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News