ਇਜ਼ਰਾਈਲੀ ਫੌਜ ਨੇ ਜੇਲ ਤੋਂ ਭੱਜੇ ਆਖਰੀ 2 ਫਿਲਸਤੀਨੀ ਕੈਦੀਆਂ ਨੂੰ ਵੀ ਕੀਤਾ ਗ੍ਰਿਫਤਾਰ
Monday, Sep 20, 2021 - 11:03 AM (IST)
ਯਰੁਸ਼ਲਮ- ਇਜ਼ਰਾਇਲੀ ਸੁਰੱਖਿਆ ਬਲਾਂ ਨੇ ਐਤਵਾਰ ਨੂੰ ਉਨ੍ਹਾਂ 6 ਫਿਲਸਤੀਨੀ ਕੈਦੀਆਂ ’ਚੋਂ ਆਖਰੀ 2 ਕੈਦੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ, ਜੋ 2 ਹਫਤੇ ਅਤਿ-ਜ਼ਿਆਦਾ ਸੁਰੱਖਿਆ ਵਾਲੀ ਜੇਲ ਤੋਂ ਫਰਾਰ ਹੋ ਗਏ ਸਨ। ਇਸ ਘਟਨਾ ਨੂੰ ਲੈ ਕੇ ਇਜ਼ਰਾਈਲ ਨੂੰ ਕਾਫ਼ੀ ਸ਼ਰਮਿੰਦਗੀ ਝੱਲਣੀ ਪਈ ਸੀ ਅਤੇ ਉਸ ਦੀ ਸੁਰੱਖਿਆ ਵਿਵਸਥਾ ’ਚ ਕਮੀ ਦਾ ਪਰਦਾਫਾਸ਼ ਹੋਇਆ ਸੀ ਅਤੇ ਭਗੋੜੇ ਫਿਲਸਤੀਨ ਦੇ ਹੀਰੋ ਬਣ ਗਏ ਸਨ।
ਇਜ਼ਰਾਈਲੀ ਫੌਜ ਨੇ ਦੱਸਿਆ ਕਿ 2 ਲੋਕਾਂ ਨੇ ਵੈਸਟ ਬੈਂਕ ’ਚ ਆਪਣੇ ਗ੍ਰਹਿ ਸ਼ਹਿਰ ਜੇਨਿਨ ’ਚ ਆਤਸਮਰਪਣ ਕਰ ਦਿੱਤਾ ਹੈ। ‘‘ਸਟੀਕ ਖੁਫੀਆ ਜਾਣਕਾਰੀ ਦੀ ਮਦਦ ਨਾਲ ਉਨ੍ਹਾਂ ਦੇ ਟਿਕਾਨੇ ਨੂੰ ਘੇਰ ਲਿਆ ਗਿਆ ਸੀ ਜਿਸਦੇ ਬਾਅਦ ਉਨ੍ਹਾਂ ਨੇ ਆਤਮਸਮਰਪਣ ਕੀਤਾ। ਫਿਲਸਤੀਨੀ ਮੀਡੀਆ ਦੀ ਖਬਰ ਅਨੁਸਾਰ, ਇਜ਼ਰਾਈਲੀ ਫੌਜ ਦੇ ਜੇਨਿਨ ’ਚ ਵੜਣ ਤੋਂ ਬਾਅਦ ਉੱਥੇ ਝੜਪ ਸ਼ੁਰੂ ਹੋ ਗਈ। ਇਜ਼ਰਾਈਲੀ ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਜੇਲ ਤੋਂ ਦੌੜੇ 2 ਕੈਦੀਆਂ ਮੁਨਾਦਿਲ ਨਫਾਇਤ ਅਤੇ ਇਹਾਮ ਕਮਾਮਜੀ ਨੂੰ ਬਿਨਾਂ ਕਿਸੇ ਵਿਰੋਧ ਦੇ ਗ੍ਰਿਫਤਾਰ ਕਰ ਲਿਆ ਗਿਆ। ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਨੇ ‘‘ਇਕ ਪ੍ਰਭਾਵਸ਼ਾਲੀ, ਮੁਸ਼ਕਿਲ ਅਤੇ ਕੁਇੱਕ ਆਪ੍ਰੇਸ਼ਨ ਚਲਾ ਕੇ ਇਨ੍ਹਾਂ ਕੈਦੀਆਂ ਨੂੰ ਫਿਰ ਤੋਂ ਫੜਣ ਲਈ ਕੰਮ ਕਰਨ ਵਾਲੇ ਇਜਰਾਇਲੀ ਸੁਰੱਖਿਆ ਬਲਾਂ ਦੀ ਤਾਰੀਫ ਕੀਤੀ।