ਰਾਹਤ ਸਮੱਗਰੀ ਉਡੀਕ ਰਹੇ ਫਲਸਤੀਨੀਆਂ 'ਤੇ ਇਜ਼ਰਾਈਲ ਨੇ ਕੀਤੀ ਏਅਰਸਟ੍ਰਾਈਕ, 104 ਲੋਕਾਂ ਦੀ ਹੋਈ ਮੌਤ

Friday, Mar 01, 2024 - 05:42 AM (IST)

ਇੰਟਰਨੈਸ਼ਨਲ ਡੈਸਕ- ਗਾਜ਼ਾ ਸ਼ਹਿਰ ਵਿਚ ਰਾਹਤ ਸਮੱਗਰੀ ਦੀ ਉਡੀਕ ਕਰ ਰਹੀ ਫਲਸਤੀਨੀ ਭੀੜ ਉੱਤੇ ਇਜ਼ਰਾਈਲ ਵੱਲੋਂ ਕੀਤੇ ਗਏ ਹਵਾਈ ਹਮਲੇ ਵਿਚ ਵੀਰਵਾਰ ਨੂੰ ਘੱਟੋ-ਘੱਟ 104 ਲੋਕ ਦੀ ਮੌਤ ਹੋ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਇਸ ਦੇ ਨਾਲ ਹੀ ਲਗਭਗ 5 ਮਹੀਨੇ ਪਹਿਲਾਂ ਸ਼ੁਰੂ ਹੋਈ ਇਜ਼ਰਾਈਲ-ਹਮਾਸ ਜੰਗ ’ਚ ਮਰਨ ਵਾਲਿਆਂ ਦੀ ਗਿਣਤੀ 30,000 ਨੂੰ ਪਾਰ ਕਰ ਗਈ ਹੈ। ਗਾਜ਼ਾ ਦੇ ਸਿਹਤ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। 

PunjabKesari

7 ਅਕਤੂਬਰ ਨੂੰ ਹਮਾਸ ਦੇ ਹਮਲੇ ਦੇ ਜਵਾਬ ਵਿਚ ਗਾਜ਼ਾ ਸਿਟੀ ਅਤੇ ਸਾਰੇ ਉੱਤਰੀ ਗਾਜ਼ਾ ਨੂੰ ਇਜ਼ਰਾਈਲੀ ਹਵਾਈ, ਸਮੁੰਦਰੀ ਅਤੇ ਜ਼ਮੀਨੀ ਹਮਲਿਆਂ ਰਾਹੀਂ ਨਿਸ਼ਾਨਾ ਬਣਾਇਆ ਗਿਆ ਹੈ। ਇਹ ਖੇਤਰ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਹਨ ਅਤੇ ਕਈ ਮਹੀਨਿਆਂ ਤੋਂ ਇਸ ਖੇਤਰ ਤੋਂ ਕੱਟੇ ਹੋਏ ਹਨ, ਜਿਥੇ ਨਾ ਦੇ ਬਰਾਬਰ ਮਦਦ ਪਹੁੰਚ ਰਹੀ ਹੈ। ਸਹਾਇਤਾ ਸਮੂਹਾਂ ਦਾ ਕਹਿਣਾ ਹੈ ਕਿ ਗਾਜ਼ਾ ਦੇ ਬਹੁਤੇ ਹਿੱਸਿਆਂ ਵਿਚ ਮਾਨਵਤਾਵਾਦੀ ਸਹਾਇਤਾ ਪਹੁੰਚਾਉਣਾ ਲੱਗਭਗ ਅਸੰਭਵ ਹੋ ਗਿਆ ਹੈ, ਜਿਸਦੇ ਪਿੱਛੇ ਇਕ ਵੱਡਾ ਕਾਰਨ ਦੁਖੀ ਲੋਕਾਂ ਦੀ ਭੀੜ ਹੈ ਜੋ ਸਹਾਇਤਾ ਕਾਫਲਿਆਂ ’ਤੇ ਹਾਵੀ ਹੋ ਜਾਂਦੀ ਹੈ।

PunjabKesari

ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਗਾਜ਼ਾ ਦੇ 23 ਲੱਖ ਫਲਸਤੀਨੀਆਂ ਦਾ ਇਕ ਚੌਥਾਈ ਹਿੱਸਾ ਭੁੱਖਮਰੀ ਦਾ ਸਾਹਮਣਾ ਕਰਨ ਲਈ ਮਜਬੂਰ ਹੈ। ਸਿਹਤ ਮੰਤਰਾਲਾ ਦੇ ਬੁਲਾਰੇ ਅਸ਼ਰਫ ਅਲ ਕਿਦਰਾ ਨੇ ਦੱਸਿਆ ਕਿ ਵੀਰਵਾਰ ਦੇ ਹਮਲੇ ’ਚ 280 ਲੋਕ ਜ਼ਖਮੀ ਹੋਏ ਹਨ। ਕਮਾਲ ਅਦਵਾਨ ’ਚ ਐਂਬੂਲੈਂਸ ਸੇਵਾ ਦੇ ਮੁਖੀ ਫਾਰੇਸ ਅਫਾਨਾ ਨੇ ਦੱਸਿਆ ਕਿ ਮੌਕੇ ’ਤੇ ਪਹੁੰਚਣ ਵਾਲੇ ਡਾਕਟਰਾਂ ਨੂੰ ਸੈਂਕੜੇ ਲੋਕ ਜ਼ਮੀਨ ’ਤੇ ਪਏ ਮਿਲੇ।

PunjabKesari

ਉਨ੍ਹਾਂ ਕਿਹਾ ਕਿ ਸਾਰੇ ਮ੍ਰਿਤਕਾਂ ਅਤੇ ਜ਼ਖ਼ਮੀਆਂ ਨੂੰ ਲਿਆਉਣ ਲਈ ਲੋੜੀਂਦੀਆਂ ਐਂਬੂਲੈਂਸਾਂ ਨਹੀਂ ਸਨ, ਇਸ ਲਈ ਕੁਝ ਜ਼ਖ਼ਮੀਆਂ ਨੂੰ ਘੋੜਾ ਗੱਡੀਆਂ ਰਾਹੀਂ ਹਸਪਤਾਲ ਲਿਆਂਦਾ ਜਾ ਰਿਹਾ ਹੈ। ਇਜ਼ਰਾਈਲੀ ਫੌਜ ਨੇ ਕਿਹਾ ਕਿ ਉਹ ਰਿਪੋਰਟਾਂ ਦਾ ਨੋਟਿਸ ਲੈ ਰਹੀ ਹੈ।

PunjabKesari

ਸਿਹਤ ਮੰਤਰਾਲਾ ਮੁਤਾਬਕ ਜੰਗ ਵਿਚ ਮਾਰੇ ਗਏ ਫਲਸਤੀਨੀਆਂ ਦੀ ਗਿਣਤੀ 30,035 ਤੱਕ ਪਹੁੰਚ ਗਈ ਹੈ, ਜਦੋਂ ਕਿ 70,457 ਜ਼ਖ਼ਮੀ ਹੋਏ ਹਨ। ਹਾਲਾਂਕਿ ਅੰਕੜਿਆਂ ਵਿਚ ਮਾਰੇ ਗਏ ਨਾਗਰਿਕਾਂ ਅਤੇ ਫੌਜੀਆਂ ਦੀ ਗਿਣਤੀ ਦਾ ਵੇਰਵਾ ਨਹੀਂ ਦਿੱਤਾ ਗਿਆ ਹੈ, ਪਰ ਮਾਰੇ ਗਏ ਲੋਕਾਂ ਵਿਚ ਔਰਤਾਂ ਅਤੇ ਬੱਚਿਆਂ ਦੀ ਗਿਣਤੀ ਲਗਭਗ ਦੋ ਤਿਹਾਈ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News