ਇਜ਼ਰਾਈਲ 'ਚ ਮਿਲਿਆ ਇਨਸਾਨ ਦੇ ਚਿਹਰੇ ਵਰਗਾ 1900 ਸਾਲ ਪੁਰਾਣਾ 'ਦੀਵਾ', ਵਿਗਿਆਨੀ ਵੀ ਹੈਰਾਨ

05/12/2021 1:47:29 PM

ਤੇਲ ਅਵੀਵ (ਬਿਊਰੋ): ਇਜ਼ਰਾਈਲ ਦੇ ਵਿਗਿਆਨੀਆਂ ਨੇ ਡੇਵਿਡ ਨੈਸ਼ਨਲ ਪਾਰਕ ਯੇਰੂਸ਼ਲਮ ਤੋਂ ਤੇਲ ਨਾਲ ਬਲਣ ਵਾਲਾ ਇਕ ਪ੍ਰਾਚੀਨ ਕਾਂਸੇ ਦਾ ਲੈਂਪ ਬਰਾਮਦ ਕੀਤਾ ਹੈ। ਖੋਜੀਆਂ ਨੇ ਇਸ ਲੈਂਪ ਨੂੰ ਬਹੁਤ ਖਾਸ ਅਤੇ ਸੰਭਵ ਤੌਰ 'ਤੇ ਇਜ਼ਰਾਈਲ ਵਿਚ ਆਪਣੀ ਤਰ੍ਹਾਂ ਦੀ ਪਹਿਲੀ ਖੋਜ ਕਰਾਰ ਦਿੱਤਾ ਹੈ। ਅਨੁਮਾਨ ਹੈ ਕਿ ਕਾਂਸੇ ਦਾ ਇਹ ਲੈਂਪ 1900 ਸਾਲ ਪੁਰਾਣਾ ਹੈ। ਖੋਜੀਆਂ ਨੇ ਕਿਹਾ ਕਿ ਇਸ ਕਲਾਕ੍ਰਿਤੀ ਦੀ ਆਕ੍ਰਿਤੀ ਹੱਸਦੇ ਹੋਏ ਇਨਸਾਨੀ ਚਿਹਰੇ ਜਿਹੀ ਹੈ। 

ਪੁਰਾਤੱਤਵ ਵਿਗਿਆਨੀਆਂ ਨੇ ਕਿਹਾ ਕਿ ਇਹ ਕੁਝ ਉਸੇ ਤਰ੍ਹਾਂ ਹੈ ਜਿਵੇਂ ਰੋਮਨ ਥੀਏਟਰ ਵਿਚ ਵਰਤੇ ਜਾਣ ਵਾਲੇ ਮਾਸਕ ਹੁੰਦੇ ਸਨ। ਇਸੇ ਕਾਰਨ ਇਹ ਬਹੁਤ ਖਾਸ ਹੈ। ਭਾਵੇਂਕਿ ਇਸ ਲੈਂਪ ਦਾ ਸਿਰਫ ਅੱਧਾ ਹਿੱਸਾ ਹੀ ਹੁਣ ਬਚਿਆ ਹੈ।ਇਸ ਲੈਂਪ ਦੇ ਅੰਦਰੋਂ ਪਟਸਨ ਨਾਲ ਬਣੀ ਬੱਤੀ ਵੀ ਮਿਲੀ ਹੈ। ਵਿਗਿਆਨੀਆਂ ਦਾ ਅਨੁਮਾਨ ਹੈ ਕਿ ਇਸ ਲੈਂਪ ਨੂੰ ਕਿਸੇ ਸਪਾਟ ਵਸਤੂ ਜਾਂ ਕੰਧ ਨਾਲ ਟੰਗਿਆ ਜਾਂਦਾ ਸੀ। ਉਹਨਾਂ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਇਸ ਲੈਂਪ ਨੂੰ ਧਾਰਮਿਕ  ਸੰਸਕਾਰਾਂ ਦੌਰਾਨ ਵਰਤਿਆ ਜਾਂਦਾ ਸੀ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਮਾਰਤਾਂ ਵਿਚ ਰਹਿਣ ਵਾਲੇ ਲੋਕ ਇਸ ਤਰ੍ਹਾਂ ਦੇ ਲੈਂਪ ਦੀ ਵਰਤੋਂ ਚੰਗੀ ਕਿਸਮਤ ਲਈ ਕਰਦੇ ਸਨ। 

PunjabKesari

ਪੜ੍ਹੋ ਇਹ ਅਹਿਮ ਖਬਰ- ਚੀਨ 'ਚ ਜਨਮ ਦਰ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ : ਰਿਪੋਰਟ

ਇਸ ਦੀਵੇ ਦੇ ਮਿਲਣ ਮਗਰੋਂ ਇਜ਼ਰਾਈਲ ਦੇ ਪੁਰਾਤੱਤਵ ਮੰਤਰਾਲੇ ਨੇ ਹੰਗਰੀ ਦੇ ਇਕ ਪੁਰਾਤੱਤਵ ਵਿਗਿਆਨੀ ਨਾਲ ਸੰਪਰਕ ਕੀਤਾ। ਹੰਗਰੀ ਦੇ ਪੁਰਾਤੱਤਵ ਵਿਗਿਆਨੀ ਦਾ ਕਹਿਣਾ ਸੀ ਕਿ ਤੇਲ ਦੇ ਲੈਂਪ ਦਾ ਇਹ ਹਿੱਸਾ ਉਹਨਾਂ ਅਤੇ ਉਹਨਾਂ ਦੀ ਟੀਮ ਵੱਲੋਂ ਬੁਡਾਪੇਸਟ ਵਿਚ ਰੋਮਨ ਅਵਸੇਸ਼ਾਂ ਤੋਂ ਲੱਭ ਗਏ ਲੈਂਪਾਂ ਦਾ ਦੂਜਾ ਹਿੱਸਾ ਹੋ ਸਕਦਾ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈਕਿ ਇਕ ਹੀ ਤਰ੍ਹਾਂ ਦੋ ਲੈਂਪ ਸਨ। ਇਜ਼ਰਾਇਲੀ ਪੁਰਾਤੱਤਵ ਵਿਗਿਆਨੀ ਹੁਣ ਇਸ ਲੈਂਪ ਦਾ 3 ਡੀ ਮਾਡਲ ਬਣਾ ਕੇ ਉਸ ਨੂੰ ਹੰਗਰੀ ਭੇਜਣ 'ਤੇ ਵਿਚਾਰ ਕਰ ਰਹੇ ਹਨ ਤਾਂ ਜੋ ਉਸ ਨੂੰ ਦੂਜੇ ਲੈਂਪ ਨਾਲ ਜੋੜਿਆ ਜਾ ਸਕੇ।

ਪੜ੍ਹੋ ਇਹ ਅਹਿਮ ਖਬਰ- ਦੁਨੀਆ ਦੇ 44 ਦੇਸ਼ਾਂ 'ਚ ਮਿਲਿਆ ਭਾਰਤ ਦਾ ਕੋਵਿਡ-19 ਵੈਰੀਐਂਟ, WHO ਨੇ ਜਤਾਈ ਚਿੰਤਾ

ਨੋਟ- ਇਜ਼ਰਾਈਲ 'ਚ ਮਿਲਿਆ ਇਨਸਾਨ ਦੇ ਚਿਹਰੇ ਵਰਗਾ 1900 ਸਾਲ ਪੁਰਾਣਾ 'ਦੀਵਾ', ਖ਼ਬਰ ਬਾਰੇ ਕੁਮੈਟ ਕਰ ਦਿਓ ਰਾਏ।


Vandana

Content Editor

Related News