ਇਜ਼ਰਾਇਲ ਦਾ ਵੱਡਾ ਹਵਾਈ ਹਮਲਾ, ਸੀਰੀਆਈ ਹਥਿਆਰ ਡੀਪੂ ''ਤੇ ਸੁੱਟੇ ਬੰਬ
Thursday, Nov 02, 2017 - 11:09 AM (IST)

ਬੇਰੂਤ,(ਵਾਰਤਾ)— ਇਕ ਨਿਗਰਾਨੀ ਸਮੂਹ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਇਲ ਹਵਾਈ ਫੌਜ ਦੇ ਜਹਾਜ਼ਾਂ ਨੇ ਸੀਰੀਆ ਦੇ ਹੋਮਸ ਸੂਬੇ ਵਿਚ ਹਥਿਆਰਾਂ ਦੇ ਇਕ ਡੀਪੂ ਉੱਤੇ ਬੰਬ ਸੁੱਟੇ। ਬ੍ਰੀਟੇਨ ਸਥਿਤ ਸੀਰੀਅਨ ਆਬਜਰਵੈਟਰੀ ਫਾਰ ਹਿਊਮਨ ਰਾਈਟਸ ਨੇ ਕਿਹਾ ਹੈ ਕਿ ਹੁਣ ਇਹ ਸਪੱਸ਼ਟ ਨਹੀਂ ਹੈ ਕਿ ਹਥਿਆਰਾਂ ਦਾ ਡੀਪੂ ਸੀਰੀਆਈ ਸਰਕਾਰ ਦਾ ਸੀ ਜਾਂ ਉਸ ਦੇ ਲੈਬਨਾਨੀ ਸਾਥੀ ਹਿਜਬੁੱਲਾ ਦਾ ਸੀ। ਆਬਜਰਵੈਟਰੀ ਦੇ ਨਿਦੇਸ਼ਕ ਰਾਮੀ ਅਬਦੇਲ ਰਹਿਮਾਨ ਨੇ ਬੀਤੇ ਦਿਨ ਏ. ਐੱਫ. ਪੀ. ਨੂੰ ਦੱਸਿਆ ''ਇਜ਼ਰਾਇਲ ਜਹਾਜ਼ਾਂ ਨੇ ਹੋਮਸ ਦੇ ਦੱਖਣੀ ਸ਼ਹਿਰ ਹਿਸਾਇਆ ਦੇ ਉਦਯੋਗਕ ਖੇਤਰ ਵਿਚ ਸਥਿਤ ਹਥਿਆਰ ਡੀਪੂ ਉੱਤੇ ਰਾਕੇਟ ਦਾਗੇ।'' ਸੀਰੀਆਈ ਟੈਲੀਵਿਜਨ ਨੇ ਖੇਤਰ ਵਿਚ ਇਜ਼ਰਾਇਲ ਦੁਆਰਾ ਹਮਲਾ ਕੀਤੇ ਜਾਣ ਦੀ ਖਬਰ ਦਿੱਤੀ ਹੈ ਅਤੇ ਕਿਹਾ ਹੈ ਕਿ ਰਾਸ਼ਟਰੀ ਫੌਜ ਨੇ ਜਵਾਬ ਦਿੱਤਾ। ਇਜ਼ਰਾਇਲ ਫੌਜ ਨੇ ਟਿੱਪਣੀ ਕਰਨ ਤੋਂ ਮਨਾ ਕਰ ਦਿੱਤਾ।