ਇਜ਼ਰਾਈਲ ਨੇ ਯੇਰੂਸ਼ਲਮ ''ਚ ਫਿਲਸਤੀਨੀ ਘਰਾਂ ਨੂੰ ਕੀਤਾ ਢਹਿ-ਢੇਰੀ

Monday, Jul 22, 2019 - 02:58 PM (IST)

ਇਜ਼ਰਾਈਲ ਨੇ ਯੇਰੂਸ਼ਲਮ ''ਚ ਫਿਲਸਤੀਨੀ ਘਰਾਂ ਨੂੰ ਕੀਤਾ ਢਹਿ-ਢੇਰੀ

ਯੇਰੂਸ਼ਲਮ (ਬਿਊਰੋ)— ਇਜ਼ਰਾਈਲ ਨੇ ਸੋਮਵਾਰ ਸਵੇਰੇ ਯੇਰੂਸ਼ਲਮ ਦੇ ਦੱਖਣ ਵਿਚ ਫਿਲਸਤੀਨੀ ਘਰਾਂ ਨੂੰ ਗੈਰ ਕਾਨੂੰਨੀ ਮੰਨਦਿਆਂ ਢਹਿ-ਢੇਰੀ ਕਰਨਾ ਸ਼ੁਰੂ ਕਰ ਦਿੱਤਾ। ਇਜ਼ਰਾਈਲ ਦੇ ਇਸ ਕਦਮ ਨਾਲ ਇਕ ਵਾਰ ਫਿਰ ਅੰਤਰਰਾਸ਼ਟਰੀ ਪੱਧਰ 'ਤੇ ਤਣਾਅ ਦੀ ਸਥਿਤੀ ਬਣ ਗਈ ਹੈ। ਇਜ਼ਰਾਇਲੀ ਪੁਲਸ ਅਤੇ ਫੌਜ ਨੇ ਸੁਰ ਬਹੇਰ ਇਲਾਕੇ ਵਿਚ ਘੱਟੋ-ਘੱਟ 4 ਇਮਾਰਤਾਂ ਨੂੰ ਸੀਲ ਕਰ ਦਿੱਤਾ। ਇਸ ਮਗਰੋਂ ਉਸਾਰੀ ਅਧੀਨ ਦੋ ਮੰਜ਼ਿਲਾ ਇਮਾਰਤਾਂ ਢਹਿ-ਢੇਰੀ ਕਰ ਦਿੱਤੀਆਂ ਗਈਆਂ। 

PunjabKesari

ਇਸ ਦੌਰਾਨ ਇਜ਼ਰਾਇਲੀ ਬਲਾਂ ਨੇ ਪੱਤਰਕਾਰਾਂ ਨੂੰ ਖੇਤਰ ਵਿਚ ਪਹੁੰਚਣ ਤੋਂ ਰੋਕ ਦਿੱਤਾ ਜਦਕਿ ਵਸਨੀਕਾਂ ਅਤੇ ਕਾਰਕੁੰਨਾਂ ਨੂੰ ਘਰਾਂ ਵਿਚੋਂ ਬਾਹਰ ਕੱਢਿਆ ਗਿਆ। ਇਜ਼ਰਾਈਲ ਦਾ ਕਹਿਣਾ ਹੈ ਕਿ ਇਹ ਇਮਾਰਤਾਂ ਇਜ਼ਰਾਇਲੀ ਸੀਮਾ ਦੇ ਕਰੀਬ ਬਣਾਈਆਂ ਗਈਆਂ ਹਨ। ਉੱਧਰ ਫਿਲੀਸਤੀਨੀਆਂ ਨੇ ਇਜ਼ਰਾਈਲ 'ਤੇ ਦੋਸ਼ ਲਗਾਇਆ ਕਿ ਉਹ ਉਨ੍ਹਾਂ ਨੂੰ ਖੇਤਰ ਤੋਂ ਬਾਹਰ ਕਰਨ ਲਈ ਸੁਰੱਖਿਆ ਬਲਾਂ ਦੀ ਵਰਤੋਂ ਕਰ ਰਿਹਾ ਹੈ।


author

Vandana

Content Editor

Related News