ਰਾਸ਼ਟਰਪਤੀ ਬੋਲਸਨਾਰੋ ਦੇ ਬੇਟੇ ਨੇ ਦੂਤਾਵਾਸ ਸ਼ਿਫਟ ਕਰਨ ਦਾ ਕੀਤਾ ਐਲਾਨ

Monday, Dec 16, 2019 - 10:18 AM (IST)

ਰਾਸ਼ਟਰਪਤੀ ਬੋਲਸਨਾਰੋ ਦੇ ਬੇਟੇ ਨੇ ਦੂਤਾਵਾਸ ਸ਼ਿਫਟ ਕਰਨ ਦਾ ਕੀਤਾ ਐਲਾਨ

ਯੇਰੂਸ਼ਲਮ (ਬਿਊਰੋ): ਬ੍ਰਾਜੀਲ ਦੇ ਰਾਸ਼ਟਰਪਤੀ ਜਾਇਰ ਬੋਲਸਨਾਰੋ ਦੇ ਬੇਟੇ ਐਡੁਅਰਡੋ ਬੋਲਸਨਾਰੋ ਨੇ ਐਤਵਾਰ ਨੂੰ ਇਕ ਵਿਸ਼ੇਸ਼ ਐਲਾਨ ਕੀਤਾ। ਐਲਾਨ ਵਿਚ ਕਿਹਾ ਗਿਆ ਕਿ ਜਲਦੀ ਹੀ ਉਹਨਾਂ ਦੇ ਪਿਤਾ ਇਜ਼ਰਾਈਲ ਦੇ ਤੇਲ ਅਵੀਵ ਵਿਚ ਮੌਜੂਦ ਦੂਤਾਵਾਸ ਨੂੰ ਯੇਰੂਸ਼ਲਮ ਵਿਚ ਲਿਜਾਣਗੇ। ਐਡੁਅਰਡੋ ਨੇ ਕਿਹਾ ਕਿ ਇਹ ਕੋਈ ਬਹੁਤ ਵੱਡਾ ਫੈਸਲਾ ਨਹੀਂ ਹੈ। ਇਹ ਇਕ ਸਧਾਰਨ ਚੀਜ਼ ਹੈ। ਐਡੁਅਰਡੋ ਨੇ ਕਿਹਾ ਕਿ ਮੇਰੇ ਪਿਤਾ ਨੇ ਇਸ ਸਾਲ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਬ੍ਰਾਜੀਲ ਆਪਣਾ ਦੂਤਾਵਾਸ ਯੇਰੂਸ਼ਲਮ ਵਿਚ ਖੋਲ੍ਹੇਗਾ। ਹੁਣ ਉਹ ਆਪਣਾ ਵਾਅਦਾ ਪੂਰਾ ਕਰਨਾ ਚਾਹੁੰਦੇ ਹਨ। ਐਡੁਅਰਡੋ ਨੇ ਐਤਵਾਰ ਨੂੰ ਇਜ਼ਰਾਈਲ ਦੇ ਯੇਰੂਸ਼ਲਮ ਵਿਚ ਬ੍ਰਾਜੀਲੀ ਵਪਾਰ ਦਫਤਰ ਦਾ ਉਦਘਾਟਨ ਕੀਤਾ। ਇਸ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਉਹਨਾਂ ਦੇ ਨਾਲ ਹੀ ਮੌਜੂਦ ਸਨ। ਐਡੁਅਰਡੋ ਦੇ ਐਲਾਨ 'ਤੇ ਨੇਤਨਯਾਹੂ ਨੇ ਕਿਹਾ ਕਿ ਸਾਡੇ ਕੋਲ ਬ੍ਰਾਜੀਲ ਤੋਂ ਚੰਗਾ ਕੋਈ ਦੋਸਤ ਨਹੀਂ ਹੋ ਸਕਦਾ। ਤੁਹਾਡਾ ਧੰਨਵਾਦ।

ਗੌਰਤਲਬ ਹੈ ਕਿ ਜਾਇਰ ਬੋਲਸਨਾਰੋ ਯਹੂਦੀ ਭਾਈਚਾਰੇ ਦੇ ਵੱਡੇ ਸਮਰਥਕ ਮੰਨੇ ਜਾਂਦੇ ਹਨ। ਚੋਣਾਂ ਜਿੱਤਣ ਦੇ ਬਾਅਦ ਉਹ ਮਾਰਚ ਵਿਚ ਇਜ਼ਰਾਈਲ ਪਹੁੰਚੇ ਸਨ। ਇੱਥੇ ਉਹਨਾਂ ਨੇ ਐਲਾਨ ਕੀਤਾ ਸੀ ਕਿ ਉਹ ਯੇਰੂਸ਼ਲਮ ਵਿਚ ਪਹਿਲਾਂ ਇਕ ਵਪਾਰ ਦਫਤਰ ਖੋਲ੍ਹਣਗੇ। ਇਸ ਦੇ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਾਂਗ ਉਹ ਆਪਣੇ ਦੂਤਾਵਾਸ ਨੂੰ ਵੀ ਤੇਲ ਅਵੀਵ ਤੋਂ ਯੇਰੂਸ਼ਲਮ ਲਿਜਾਣਗੇ।ਅਮਰੀਕਾ ਦੇ ਇਲਾਵਾ ਹਾਲੇ ਸਿਰਫ ਗਵਾਟੇਮਾਲਾ ਦਾ ਦੂਤਾਵਾਸ ਹੀ ਯੇਰੂਸ਼ਲਮ ਵਿਚ ਹੈ। ਰੂਸ ਅਤੇ ਆਸਟ੍ਰੇਲੀਆ ਪੱਛਮੀ ਯੇਰੂਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਦੇ ਰੂਪ ਵਿਚ ਮਾਨਤਾ ਦਿੰਦੇ ਹਨ ਪਰ ਦੋਹਾਂ ਦੇ ਹੀ ਦੂਤਾਵਾਸ ਤੇਲ ਅਵੀਵ ਵਿਚ ਹਨ।


author

Vandana

Content Editor

Related News