ਇਜ਼ਰਾਈਲ : ਨੇਤਨਯਾਹੂ ਲਿਕੁਡ ਪਾਰਟੀ ਦੇ ਮੁੜ ਚੁਣੇ ਗਏ ਪ੍ਰਧਾਨ

Friday, Dec 27, 2019 - 10:18 AM (IST)

ਇਜ਼ਰਾਈਲ : ਨੇਤਨਯਾਹੂ ਲਿਕੁਡ ਪਾਰਟੀ ਦੇ ਮੁੜ ਚੁਣੇ ਗਏ ਪ੍ਰਧਾਨ

ਯੇਰੂਸ਼ਲਮ (ਬਿਊਰੋ): ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਲਿਕੁਡ ਪਾਰਟੀ ਦੇ ਪ੍ਰਧਾਨ ਅਹੁਦੇ ਲਈ ਚੋਣਾਂ ਵਿਚ ਜਿੱਤ ਦਾ ਦਾਅਵਾ ਕੀਤਾ ਹੈ।ਪਾਰਟੀ ਵੱਲੋਂ ਜਾਰੀ ਅੰਕੜਿਆਂ ਦੇ ਮੁਤਾਬਕ ਲਿਕੁਡ ਪਾਰਟੀ ਦੀ ਲੀਡਰਸ਼ਿਪ ਚੁਣਨ ਲਈ ਹੋਈਆਂ ਚੋਣਾਂ ਵਿਚ ਕੁੱਲ 49 ਫੀਸਦੀ ਮੈਂਬਰਾਂ ਨੇ ਵੋਟਿੰਗ ਵਿਚ ਹਿੱਸਾ ਲਿਆ। ਇਹਨਾਂ ਚੋਣਾਂ ਵਿਚ ਲਿਕੁਡ ਪਾਰਟੀ ਦੇ ਕੁੱਲ ਇਕ ਲੱਖ 16 ਹਜ਼ਾਰ ਮੈਂਬਰਾਂ ਲਈ ਦੇਸ਼ ਭਰ ਵਿਚ 106  ਵੋਟਿੰਗ ਕੇਂਦਰ ਬਣਾਏ ਗਏ ਸਨ। 

ਮੁੱਖ ਵਿਰੋਧੀ ਗਿਦੋਨ ਸਾਰ ਨੇ ਆਪਣੀ ਹਾਰ ਸਵੀਕਾਰ ਕਰ ਲਈ ਹੈ। ਉਹ ਲੰਬੇ ਸਮੇਂ ਤੋਂ ਲਿਕੁਡ ਪਾਰਟੀ ਵਿਚ ਨੇਤਨਯਾਹੂ ਦੀਆਂ ਨੀਤੀਆਂ ਦੇ ਆਲੋਚਕ ਰਹੇ ਹਨ। ਉਹਨਾਂ ਨੇ ਹਾਰ ਦੇ ਬਾਅਦ ਕਿਹਾ ਕਿ ਉਹ ਨੇਤਨਯਾਹੂ  ਦੀ ਲੀਡਰਸ਼ਿਪ ਸਵੀਕਾਰ ਕਰਦੇ ਹਨ। ਜਿੱਤ ਦੇ ਬਾਅਦ ਨੇਤਨਯਾਹੂ ਨੇ ਟਵੀਟ ਕਰ ਕੇ ਲਿਖਿਆ ਕਿ ਭਗਵਾਨ ਅਤੇ ਤੁਹਾਡੀ ਮਦਦ ਦੇ ਨਾਲ ਮੈਂ ਚੋਣਾਂ ਵਿਚ ਸ਼ਾਨਦਾਰ ਜਿੱਤ ਦੇ ਬਾਅਦ ਲਿਕੁਡ ਦੀ ਅਗਵਾਈ ਕਰਾਂਗਾ ਅਤੇ ਮਹਾਨ ਉਪਲਬਧੀਆਂ ਲਈ ਇਜ਼ਰਾਈਲ ਦੀ ਅਗਵਾਈ ਕਰਦਾ ਰਹਾਂਗਾ।

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੂੰ ਲੋਕ 'ਬੀਬੀ' ਨਾਮ ਨਾਲ ਵੀ ਜਾਣਦੇ ਹਨ। ਉਹਨਾਂ ਦਾ ਜਨਮ 1949 ਵਿਚ ਤੇਲ ਅਵੀਵ ਵਿਚ ਹੋਇਆ ਸੀ। 1963 ਵਿਚ ਉਹਨਾਂ ਦਾ ਪਰਿਵਾਰ ਅਮਰੀਕਾ ਚਲਾ ਗਿਆ ਜਿੱਥੇ ਉਹਨਾਂ ਦੇ ਇਤਿਹਾਸਕਾਰ ਪਿਤਾ ਬੇਂਜੀਯਨ ਨੂੰ ਇਕ ਅਕਾਦਮਿਕ ਅਹੁਦਾ ਦਿੱਤਾ ਗਿਆ। ਸਾਲ 1988 ਵਿਚ ਇਜ਼ਰਾਈਲ ਪਰਤਣ ਦੇ ਬਾਅਦ ਨੇਤਨਯਾਹੂ ਰਾਸ਼ਟਰੀ ਰਾਜਨੀਤੀ ਵਿਚ ਸਰਗਰਮ ਹੋ ਗਏ। ਇਸ ਸਾਲ ਹੋਈਆਂ ਚੋਣਾਂ ਵਿਚ ਉਹ ਆਪਣੀ ਲੋਕਪ੍ਰਿਅਤਾ ਦੇ ਬਲ 'ਤੇ ਲਿਕੁ਼ਡ ਪਾਰਟੀ ਲਈ ਇਕ ਸੀਟ ਜਿੱਤ ਕੇ ਸੈਨੇਟ ਦੇ ਮੈਂਬਰ ਬਣੇ।ਇਸ ਮਗਰੋਂ ਉਹਨਾਂ ਨੂੰ ਇਜ਼ਰਾਈਲ ਦਾ ਉਪ ਵਿਦੇਸ਼ ਮੰਤਰੀ ਬਣਾਇਆ ਗਿਆ। ਬਾਅਦ ਵਿਚ ਉਹ ਲਿਕੁਡ ਪਾਰਟੀ ਦੇ ਪ੍ਰਧਾਨ ਬਣੇ ਅਤੇ ਸਾਲ 1996 ਵਿਚ ਇਜ਼ਲਿਖ ਰਾਬਿਨ ਦੀ ਹੱਤਿਆ ਦੇ ਬਾਅਦ ਹੋਈਆਂ ਚੋਣਾਂ ਵਿਚ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਚੁਣੇ ਗਏ। ਉਹਨਾਂ ਨੇ ਦੇਸ਼ ਦਾ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਬਣਨ ਦਾ ਮਾਣ ਹਾਸਲ ਕੀਤਾ।


author

Vandana

Content Editor

Related News