ਆਈ. ਐੱਸ. ਆਈ. ਐੱਸ. ਅੱਤਵਾਦੀ ਮੰਗ ਰਹੇ ਹਨ ਮੌਤ ਦੀ ਭੀਖ, ਇਰਾਕ ਦੀ ਜੇਲ ਵਿਚ ਹਨ ਇਸ ਤਰ੍ਹਾਂ ਕੈਦ

07/20/2017 6:07:28 PM

ਮੋਸੁਲ— ਕਦੇ ਬੇਕਸੂਰਾਂ ਦਾ ਗਲਾ ਕੱਟਣ ਵਾਲੇ ਆਈ. ਪੀ. ਐੱਸ ਦੇ ਅੱਤਵਾਦੀ ਹੁਣ ਖੁਦ ਮੌਤ ਦੀ ਭੀਖ ਮੰਗ ਰਹੇ ਹਨ। ਤਸਵੀਰਾਂ ਵਿਚ ਤੁਸੀਂ ਇਰਾਕ ਦੇ ਮੋਸੁਲ ਸ਼ਹਿਰ ਦੀ ਇਕ ਛੋਟੀ ਜਿਹੀ ਜੇਲ ਦਾ ਨਜ਼ਾਰਾ ਦੇਖ ਸਕਦੇ ਹੋ, ਜਿੱਥੇ ਕਰੀਬ 370 ਅੱਤਵਾਦੀ ਕੈਦ ਹਨ। ਇਸ ਜੇਲ ਵਿਚ ਸਿਰਫ ਤਿੰਨ ਕਮਰੇ ਹਨ ਅਤੇ ਹਰ ਕਮਰੇ ਵਿਚ ਸੈਂਕੜਾਂ ਅੱਤਵਾਦੀਆਂ ਨੂੰ ਰੱਖਿਆ ਗਿਆ ਹੈ।
45 ਡਿਗਰੀ ਦੇ ਤਾਪਮਾਨ ਕਾਰਨ ਪੈ ਰਹੇ ਹਨ ਬੀਮਾਰ
ਮੀਡੀਆ ਦੀ ਰਿਪੋਰਟ ਮੁਤਾਬਕ, ਜੇਲ ਦੇ ਹਰ ਕਮਰੇ ਵਿਚ ਸੈਂਕੜਾਂ ਅੱਤਵਾਦੀਆਂ ਨੂੰ ਰੱਖਿਆ ਗਿਆ ਹੈ। ਤੰਗ ਜਗ੍ਹਾ ਹੋਣ ਕਾਰਨ ਉਹ ਠੀਕ ਨਾਲ ਬੈਠ ਵੀ ਨਹੀਂ ਸਕਦੇ। ਇਸ ਜੇਲ ਵਿਚ ਨਾ ਤਾਂ ਬਿਜਲੀ ਹੈ ਅਤੇ ਨਾ ਹੀ ਹਵਾ ਦੇ ਆਉਣ-ਜਾਣ ਦੀ ਸਹੂਲਤ। ਇਸ ਕਾਰਨ ਅੱਤਵਾਦੀ ਬੀਮਾਰ ਪੈ ਰਹੇ ਹਨ।
ਇਸ ਸਮੇਂ ਮੋਸੁਲ ਵਿਚ ਭਿਆਨਕ ਗਰਮੀ ਪੈ ਰਹੀ ਹੈ। ਦਿਨ ਵਿਚ ਤਾਪਮਾਨ 45 ਡਿਗਰੀ ਦੇ ਪਾਰ ਪਹੁੰਚ ਜਾਂਦਾ ਹੈ, ਜਿਸ ਕਾਰਨ ਅੱਤਵਾਦੀਆਂ ਦਾ ਬੁਰਾ ਹਾਲ ਹੋ ਰਿਹਾ ਹੈ। ਕਈ ਅੱਤਵਾਦੀ ਬੀਮਾਰ ਪੈ ਗਏ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਅੱਤਵਾਦੀਆਂ ਨੂੰ ਸਕਿਨ ਸੰਬੰਧੀ ਸਮੱਸਿਆਵਾਂ ਹੋ ਗਈਆਂ ਹਨ ਅਤੇ ਹੁਣ ਇਹ ਸੈਨਿਕਾਂ ਅੱਗੇ ਹੱਥ ਜੋੜ ਕੇ ਮੌਤ ਦੀ ਭੀਖ ਮੰਗ ਰਹੇ ਹਨ।
ਇਸ ਬਾਰੇ ਵਿਚ ਇਰਾਕੀ ਸੈਨਾ ਦਾ ਕਹਿਣਾ ਹੈ ਕਿ ਕੈਦੀਆਂ ਦੇ ਜਗ੍ਹਾ ਬਦਲਣ ਦੀ ਪ੍ਰਕਿਆ ਚੱਲ ਰਹੀ ਹੈ। ਇਨ੍ਹਾਂ ਵਿਚੋਂ ਸੈਂਕੜਾਂ ਅੱਤਵਾਦੀਆਂ ਨੂੰ ਬਗਦਾਦ ਸ਼ਿਫਟ ਕੀਤਾ ਜਾ ਚੁੱਕਾ ਹੈ।
ਅੱਤਵਾਦੀਆਂ ਦਾ ਗੜ੍ਹ ਸੀ ਮੋਸੁਲ
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਮੋਸੁਲ ਇਰਾਕ ਦੇ ਸਭ ਤੋਂ ਖਾਸ ਸ਼ਹਿਰਾਂ ਵਿਚ ਇਕ ਮੰਨਿਆ ਜਾਂਦਾ ਹੈ। ਇਸ 'ਤੇ ਸਾਲ 2014 ਤੋਂ ਆਈ. ਐੱਸ. ਦਾ ਕਬਜਾ ਸੀ। ਇਸ ਦੌਰਾਨ ਕਰੀਬ ਹਜ਼ਾਰਾਂ ਲੋਕ ਮਾਰੇ ਗਏ ਅਤੇ ਕਰੀਬ 9 ਲੱਖ ਲੋਕ ਸ਼ਹਿਰ ਛੱਡ ਕੇ ਚਲੇ ਗਏ। ਹੁਣ ਮਲਬੇ ਵਿਚ ਦੱਬੇ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ।


Related News