ISIS ਖੁਰਾਸਾਨ ਸ਼ਾਖਾ ਦਾ ਨਵਾਂ ਨੇਤਾ ਪਾਕਿ ਸਥਿਤ ਹੱਕਾਨੀ ਨੈੱਟਵਰਕ ਦਾ ਅੱਤਵਾਦੀ: ਅਫਗਾਨ ਮੰਤਰੀ

Thursday, Aug 06, 2020 - 04:23 PM (IST)

ਕਾਬੁਲ- ਅਫਗਾਨਿਸਤਾਨ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਮਸੂਦ ਅੰਦਰਾਬੀ ਨੇ ਕਿਹਾ ਕਿ ਸ਼ਹਾਬ ਅਲਮਹਾਜਿਰਕਾ ਆਈ. ਐੱਸ. ਆਈ. ਐੱਸ. ਖੁਰਾਸਾਨ ਸ਼ਾਖਾ ਦਾ ਨਵਾਂ ਨੇਤਾ ਪਾਕਿਸਤਾਨ ਸਥਿਤ ਹੱਕਾਨੀ ਨੈੱਟਵਰਕ ਅੱਤਵਾਦੀ ਹੈ।

ਹੱਕਾਨੀ ਨੈੱਟਵਰਕ ਤੇ ਤਾਲਿਬਾਨ ਵਿਚਕਾਰ ਸਬੰਧ ਉਜਾਗਰ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕੇ ਦੋਵੇਂ ਸਮੂਹ ਪੂਰੇ ਅਫਗਾਨਿਸਤਾਨ ਵਿਚ ਅੱਤਵਾਦ ਨੂੰ ਅੰਜਾਮ ਦਿੰਦੇ ਹਨ। ਇਸਲਾਮਕ ਸਟੇਟ ਆਫ ਖੁਰਾਸਾਨ ਸੂਬੇ ਦਾ ਨਵਾਂ ਚੁਣਿਆ ਨੇਤਾ ਸ਼ਹਾਬ ਅਲਮਹਾਜਿਰ ਇਕ ਹੱਕਾਨੀ ਮੈਂਬਰ ਹੈ।

ਹੱਕਾਨੀ ਨੈੱਟਵਰਕ 1980 ਦੇ ਦਹਾਕੇ ਵਿਚ ਉੱਭਰਿਆ ਸੀ ਤੇ ਇਸ ਵਿਚ ਵੱਡੇ ਪੈਮਾਨੇ 'ਤੇ ਅਜਿਹੇ ਲੜਾਕੇ ਸ਼ਾਮਲ ਸਨ ਜਿਨ੍ਹਾਂ ਨੇ ਇਸ ਦੌਰਾਨ ਹੱਕਾਨੀ ਦੇ ਚਾਰੇ ਪਾਸੇ ਸਮੂਹ ਬਣਾਏ। ਅਮਰੀਕਾ ਨੇ ਪਾਕਿਸਤਾਨ 'ਤੇ ਹੱਕਾਨੀ ਨੈੱਟਵਰਕ ਨਾਲ ਮਜ਼ਬੂਤ ਕਾਰਜ ਸਬੰਧ ਬਣਾਈ ਰੱਖਣ ਦਾ ਦੋਸ਼ ਲਾਇਆ ਹੈ। 

ਅਫਗਾਨਿਸਤਾਨ ਦੀ ਸੁਰੱਖਿਆ ਏਜੰਸੀ ਮੁਤਾਬਕ ਪੂਰਬੀ ਅਫਗਾਨਿਸਤਾਨ ਦੇ ਜਲਾਲਾਬਾਦ ਸ਼ਹਿਰ ਵਿਚ ਵਿਸ਼ੇਸ਼ ਬਲਾਂ ਨੇ ਇਸਲਾਮਕ ਸਟੇਟ ਦੀ ਖੁਰਾਸਾਨ ਇਕਾਈ ਨਾਲ ਜੁੜੇ ਪਾਕਿਸਤਾਨੀ ਮੂਲ ਦੇ ਇਕ ਚੋਟੀ ਦੇ ਅੱਦਵਾਦੀ ਨੂੰ ਢੇਰ ਕਰ ਦਿੱਤਾ ਹੈ, ਜੋ ਅੱਤਵਾਦੀ ਸੰਗਠਨ ਦਾ ਖੁਫੀਆ ਮੁਖੀ ਸੀ। 


Lalita Mam

Content Editor

Related News