ਪਾਕਿ ਦੀ ISI ਨਾਲ ਮਿਲਿਆ ਹੈ ਅੱਤਵਾਦੀ ਹਿਜ਼ਬੁਲ ਦਾ ਮੁਖੀ, FATF ਬੈਠਕ ''ਚ ਖੁੱਲ੍ਹਣਗੇ ਰਾਜ਼

10/01/2020 3:14:34 PM

ਇਸਲਾਮਾਬਾਦ- ਪਾਕਿਸਤਾਨ ਅਤੇ ਅੱਤਵਾਦੀਆਂ ਦਾ ਗੂੜ੍ਹਾ ਰਿਸ਼ਤਾ ਕਿਸੇ ਤੋਂ ਲੁਕਿਆ ਨਹੀਂ ਹੈ ਪਰ ਪਾਕਿਸਤਾਨ ਇਸ ਗੱਲ ਤੋਂ ਇਨਕਾਰ ਕਰਦਾ ਰਿਹਾ ਹੈ, ਹਾਲਾਂਕਿ ਹੁਣ ਇਸ ਗੱਲ ਦੇ ਸਬੂਤ ਸਾਹਮਣੇ ਆਏ ਹਨ । ਫਾਇਨਾਂਸ਼ੀਅਲ ਐਕਸ਼ਨ ਟਾਸਕ ਫੋਰਸ (ਐਫ. ਏ. ਟੀ. ਐੱਫ.) ਦੀ ਅਕਤੂਬਰ ਵਿਚ ਇਸ ਵਿਸ਼ੇ 'ਤੇ ਸਮੀਖਿਆ ਦੀ ਕੀਤੀ ਜਾਣੀ ਹੈ। ਪਾਕਿਸਤਾਨ ਵਿੱਤੀ ਕਾਰਵਾਈ ਟਾਸਕ ਫੋਰਸ ਐਕਸ਼ਨ ਪਲਾਨ ਨੂੰ ਲਾਗੂ ਕਰਨ ਵਿਚ ਕਿੰਨਾ ਸਫਲ ਰਿਹਾ । ਇਸ ਦੇ ਨਾਲ ਹੀ ਇਸਲਾਮਾਬਾਦ ਦੇ ਖਾਸ ਤੌਰ 'ਤੇ ਅੱਤਵਾਦ ਨੂੰ ਫੰਡਿੰਗ ਕਰਨ, ਲਗਾਤਾਰ ਅੱਤਵਾਦ ਦਾ ਸਮਰਥਨ ਕਰਨ ਤੇ ਅੱਤਵਾਦ ਨੂੰ ਦਿੱਤੇ ਜਾਣ ਵਾਲੇ ਕਿਰਿਆਸ਼ੀਲ ਸਮਰਥਨ ਵਧਣ ਦੇ ਸਬੂਤ ਮਿਲੇ ਹਨ। 

ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਵਿਚ ਅੱਤਵਾਦ ਫੈਲਾਉਣ ਵਿਚ ਪਾਕਿਸਤਾਨ ਦੀਆਂ ਏਜੰਸੀਆਂ ਤੇ ਅੱਤਵਾਦੀ ਰਲੇ ਹੋਏ ਹਨ। ਸਤੰਬਰ ਮਹੀਨੇ ਭਾਰਤੀ ਸੁਰੱਖਿਆ ਏਜੰਸੀਆਂ ਨੇ ਇਕ ਨਵਾਂ ਦਸਤਾਵੇਜ਼ ਹਾਸਲ ਕੀਤਾ ਹੈ, ਜੋ ਪਾਕਿਸਤਾਨ ਦੀ ਇੰਟਰ ਸਰਵਿਸਜ਼ ਇੰਟੈਲੀਜੈਂਸ (ਆਈ. ਐੱਸ. ਆਈ.) ਨਾਲ ਅੱਤਵਾਦੀ ਸੰਗਠਨ ਹਿਜਬੁਲ ਮੁਜਾਹੀਦੀਨ ਦੇ ਮੁਖੀ ਸਈਦ ਸਲਾਹੁਦੀਨ ਦੀ ਨੇੜਤਾ ਦੀ ਪੁਸ਼ਟੀ ਕਰਦਾ ਹੈ। 

ਜੂਨ 2012 ਵਿਚ ਇਕ ਇੰਟਰਵੀਊ ਵਿਚ ਸਲਾਹੁਦੀਨ ਨੇ ਸਵਿਕਾਰ ਕੀਤਾ ਸੀ ਕਿ ਉਹ ਕਸ਼ਮੀਰ ਵਿਚ ਪਾਕਿਸਤਾਨ ਦੀ ਲੜਾਈ ਲੜ ਰਿਹਾ ਸੀ। ਇੱਥੇ ਤੱਕ ਕਿ ਉਸ ਨੇ ਸਮਰਥਨ ਵਾਪਸ ਲਏ ਜਾਣ 'ਤੇ ਇਸ ਲੜਾਈ ਨੂੰ ਇਸਲਾਮਾਬਾਦ ਤਕ ਲੈ ਜਾਣ ਦੀ ਧਮਕੀ ਦਿੱਤੀ ਸੀ।


Lalita Mam

Content Editor

Related News