ਆਇਰਲੈਂਡ 2030 ਤੱਕ ਪੈਟਰੋਲ ਤੇ ਡੀਜ਼ਲ ਕਾਰਾਂ ਦੀ ਵਿਕਰੀ ''ਤੇ ਲਾਵੇਗਾ ਬੈਨ

06/18/2019 11:42:24 PM

ਲੰਡਨ - ਆਇਰਲੈਂਡ ਨੇ ਆਖਿਆ ਹੈ ਕਿ ਉਸ ਦੇ ਨਵੇਂ ਜਲਵਾਯੂ ਪਰਿਵਰਤਨ ਯੋਜਨਾ ਦੇ ਤੌਰ 'ਤੇ ਪੈਟਰੋਲ ਅਤੇ ਡੀਜ਼ਲ ਕਾਰਾਂ ਦੀ ਵਿਕਰੀ ਨੂੰ 2030 ਤੱਕ ਬੈਨ ਲਾ ਦੇਵੇਗਾ। ਸਰਕਾਰ ਨੂੰ ਉਮੀਦ ਹੈ ਕਿ ਉਦੋਂ ਤੱਕ ਆਇਰਲੈਂਡ ਦੀਆਂ ਸੜਕਾਂ 'ਤੇ 950 ਇਲੈਕਟ੍ਰਾਨਿਕ ਵਾਹਨ ਹੋਣਗੇ ਅਤੇ ਚਾਰਜਿੰਗ ਨੈੱਟਵਰਕ ਦੀ ਪੂਰੀ ਵਿਵਸਥਾ ਹੋਵੇਗੀ।
ਇਹ ਯਤਨ ਵਪਾਰ, ਨਿਰਮਾਣ, ਪਰਿਵਹਨ, ਖੇਤੀਬਾੜੀ ਨੂੰ ਕਵਰ ਕਰਨ ਵਾਲੇ 180 ਪ੍ਰਸਤਾਵਾਂ 'ਚੋਂ ਇਕ ਹੈ, ਜਿਸ ਦਾ ਉਦੇਸ਼ ਆਇਰਲੈਂਡ ਨੂੰ 2050 ਤੱਕ ਸ਼ੁੱਧ ਜ਼ੀਰੋ ਕਾਰਬਨ ਨਿਕਾਸ ਹਾਸਲ ਕਰਨ ਲਈ ਇਕ ਰਾਹ 'ਤੇ ਲਿਆਉਣਾ ਹੈ। ਆਇਰਲੈਂਡ ਦੇ ਪ੍ਰਧਾਨ ਮੰਤਰੀ ਲਿਓ ਵਰਾਡਕਰ ਨੇ ਆਖਿਆ ਕਿ ਸਾਡਾ ਦ੍ਰਿਸ਼ਟੀਕੋਣ ਲੋਕਾਂ ਅਤੇ ਕਾਰੋਬਾਰੀਆਂ ਨੂੰ ਵਿਵਹਾਰ ਬਦਲਣ ਅਤੇ ਪ੍ਰੋਤਸਾਹਨ, ਨਿਵੇਸ਼, ਨਿਯਮਾਂ ਅਤੇ ਜਾਣਕਾਰੀਆਂ ਦੇ ਜ਼ਰੀਏ ਨਾਲ ਨਵੀਆਂ ਤਕਨੀਕਾਂ ਨੂੰ ਅਨੁਕੂਲ ਕਰਨ ਲਈ ਹੋਵੇਗਾ।


Khushdeep Jassi

Content Editor

Related News