ਸੁਲੇਮਾਨੀ ਦੀ ਹੱਤਿਆ ਤੋਂ ਬਾਅਦ ਈਰਾਨ ਨੇ ਚੁਣਿਆ ਨਵਾਂ ਕਮਾਂਡਰ

Friday, Jan 03, 2020 - 05:23 PM (IST)

ਸੁਲੇਮਾਨੀ ਦੀ ਹੱਤਿਆ ਤੋਂ ਬਾਅਦ ਈਰਾਨ ਨੇ ਚੁਣਿਆ ਨਵਾਂ ਕਮਾਂਡਰ

ਤਹਿਰਾਨ- ਇਰਾਕ ਦੀ ਰਾਜਧਾਨੀ ਬਗਦਾਦ 'ਚ ਹਵਾਈ ਅੱਡੇ 'ਤੇ ਹੋਏ ਰਾਕੇਟ ਹਮਲੇ ਦੌਰਾਨ ਈਰਾਨ ਦੇ ਚੋਟੀ ਦੇ ਕਮਾਂਡਰ ਕਾਸਿਮ ਸੁਲੇਮਾਨੀ ਦੇ ਮਾਰੇ ਜਾਣ ਤੋਂ ਬਾਅਦ ਈਰਾਨ ਸੁਪਰੀਮ ਲੀਡਰ ਅਯਾਤੁਲਾਹ ਅਲੀ ਖਾਮੇਨੀ ਨੇ ਸ਼ੁੱਕਰਵਾਰ ਨੂੰ ਕੁਦਸ ਬਲਾਂ ਦੇ ਡਿਪਟੀ ਕਮਾਂਡਰ ਇਸਮਾਈਲ ਗਾਨੀ ਨੂੰ ਨਵਾਂ ਕਮਾਂਡਰ ਚੁਣਿਆ ਹੈ। ਸਥਾਨਕ ਮੀਡੀਆ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਈਰਾਕ ਦੀ ਰਾਜਧਾਨੀ ਬਗਦਾਦ 'ਚ ਅਮਰੀਕੀ ਹਮਲੇ ਵਿਚ ਈਰਾਨ ਦੇ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕਾਰਪਸ ਦੇ ਕੁਦਸ ਬਲ ਦੇ ਕਮਾਂਡਰ ਮੇਜਰ ਜਨਰਲ ਕਾਸਿਮ ਸੁਲੇਮਾਨੀ ਦੀ ਵੀ ਮੌਤ ਹੋ ਗਈ। ਨਿਊਜ਼ ਏਜੰਸੀ ਏਪੀ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਵੱਡੇ ਫੌਜੀ ਅਧਿਕਾਰੀਆਂ ਦੀ ਮੌਤ ਮੱਧ ਪੂਰਬ ਦੇ ਹਾਲਤਾਂ ਲਈ ਇਕ ਵੱਡਾ ਮੋੜ ਹੈ। ਮੰਨਿਆ ਜਾ ਰਿਹਾ ਹੈ ਕਿ ਈਰਾਨ ਇਸ ਹਮਲੇ ਦਾ ਢੁਕਵਾਂ ਜਵਾਬ ਦੇਵੇਗਾ, ਜੋ ਸਥਿਤੀ ਨੂੰ ਖ਼ਰਾਬ ਕਰ ਸਕਦਾ ਹੈ। ਜਵਾਬੀ ਹਮਲਿਆਂ ਨਾਲ ਅਮਰੀਕੀ ਤੇ ਇਜ਼ਰਾਈਲੀ ਦੇ ਹਿੱਤਾਂ ਨੂੰ ਵੀ ਠੇਸ ਪਹੁੰਚਾਈ ਜਾ ਸਕਦੀ ਹੈ।


author

Baljit Singh

Content Editor

Related News