ਖੂਬਸੂਰਤ ਕੁੜੀ ਦੀ ਮੌਤ ਕਾਰਨ ਈਰਾਨ ''ਚ ਮਚੀ ਤੜਥੱਲੀ, ਬਦਲਣਾ ਪਿਆ ਕਾਨੂੰਨ

10/07/2019 7:08:52 PM

ਤੇਹਰਾਨ (ਏਜੰਸੀ)- ਖੇਡਾਂ ਪ੍ਰਤੀ ਦੀਵਾਨਗੀ ਨਾ ਤਾਂ ਮਜ਼ਹਬ ਦੇਖਦੀ ਹੈ ਅਤੇ ਨਾ ਹੀ ਮਹਿਲਾ ਪੁਰਸ਼ ਦਾ ਫਰਕ ਜਾਣਦੀ ਹੈ। ਈਰਾਨ ਦੀ ਇਹ ਖੂਬਸੂਰਤ ਫੁੱਟਬਾਲ ਫੈਨ ਇਸ ਤੋਂ ਵਾਕਫ ਸੀ। ਉਹ ਇਸ ਤਰ੍ਹਾਂ ਦੇ ਇਸਲਾਮੀ ਕਾਨੂੰਨਾਂ ਨੂੰ ਚੁਣੌਤੀ ਦੇਣਾ ਚਾਹੁੰਦੀ ਸੀ। ਜਿਉਂਦੇ-ਜੀ ਤਾਂ ਉਹ ਅਜਿਹਾ ਕਰ ਨਹੀਂ ਸਕੀ, ਪਰ ਉਸ ਦੀ ਮੌਤ ਤੋਂ ਬਾਅਦ ਪੂਰੇ ਈਰਾਨ ਵਿਚ ਤੜਥੱਲੀ ਮਚ ਗਈ। ਇਸ ਫੁੱਟਬਾਲ ਫੈਨ ਦੀ ਮੌਤ ਤੋਂ ਬਾਅਦ ਪੂਰੀ ਦੁਨੀਆ ਵਿਚ ਈਰਾਨ ਦੀ ਜ਼ਬਰਦਸਤ ਕਿਰਕਿਰੀ ਹੋਈ। ਇਸ ਤੋਂ ਬਾਅਦ ਈਰਾਨ ਨੇ ਆਪਣੇ ਇਸਲਾਮੀ ਕਾਨੂੰਨ ਵਿਚ ਵੱਡਾ ਬਦਲਾਅ ਕੀਤਾ ਹੈ, ਜਿਸ ਦਾ ਪਹਿਲਾ ਅਤੇ ਸਭ ਤੋਂ ਵੱਡਾ ਨਜ਼ਾਰਾ 10 ਅਕਤੂਬਰ ਨੂੰ ਨਜ਼ਰ ਆਉਣ ਵਾਲਾ ਹੈ।
ਈਰਾਨ ਦੀ ਇਸ ਖੂਬਸੂਰਤ ਫੁੱਟਬਾਲ ਫੈਨ ਦਾ ਨਾਂ ਹੈ ਸਹਿਰ ਖੋਡਯਾਰੀ।

PunjabKesari

29 ਸਾਲਾ ਸਹਿਰ ਨੇ ਸਿਰਫ ਇਸ ਲਈ ਮੌਤ ਨੂੰ ਗਲੇ ਲਗਾ ਲਿਆ ਕਿਉਂਕਿ ਉਹ ਤੇਹਰਾਨ ਦੇ ਆਜ਼ਾਦੀ ਸਟੇਡੀਅਮ ਵਿਚ ਆਪਣੀ ਪਸੰਦੀਦਾ ਟੀਮ ਨੂੰ ਫੁੱਟਬਾਲ ਮੈਚ ਖੇਡਦੇ ਦੇਖਣਾ ਚਾਹੁੰਦੀ ਸੀ। ਈਰਾਨ ਨੇ ਇਸਲਾਮਿਕ ਕਾਨੂੰਨ ਮੁਤਾਬਕ ਔਰਤਾਂ 'ਤੇ ਖੇਡ ਦੇ ਮੈਦਾਨ ਵਿਚ ਜਾ ਕੇ ਮੈਚ ਦੇਖਣ 'ਤੇ ਪਾਬੰਦੀ ਹੈ। ਅਜਿਹਾ ਕਰਨ 'ਤੇ ਉਨ੍ਹਾਂ ਨੂੰ ਸਜ਼ਾ ਦੇਣ ਦੀ ਵੀ ਵਿਵਸਥਾ ਹੈ। ਕੰਪਿਊਟਰ ਸਾਈਂਸ ਵਿਚ ਗ੍ਰੈਜੂਏਟ ਸਹਿਰ, ਈਰਾਨੀ ਕਾਨੂੰਨ ਬਾਰੇ ਜਾਣਦੀ ਸੀ। ਬਾਵਜੂਦ ਉਹ ਆਪਣੀ ਪਸੰਦੀਦਾ ਫੁੱਟਬਾਲ ਟੀਮ ਨੂੰ ਆਪਣੀਆਂ ਅੱਖਾਂ ਸਾਹਮਣੇ ਸਟੇਡੀਅਮ ਵਿਚ ਖੇਡਦੇ ਦੇਖਣਾ ਚਾਹੁੰਦੀ ਸੀ। ਮਾਰਚ 2019 ਵਿਚ ਉਸ ਦੀ ਫੇਵਰੇਟ ਫੁੱਟਬਾਲ ਟੀਮ ਐਸਟੇਗਲਲ ਦਾ ਆਜ਼ਾਦੀ ਸਟੇਡੀਅਮ ਵਿਚ ਮੈਚ ਸੀ। ਐਸਟੇਗਲਲ, ਈਰਾਨ ਦਾ ਹੀ ਇਕ ਫੁੱਟਬਾਲ ਕਲੱਬ ਹੈ। ਮੈਚ ਦੇਖਣ ਲਈ ਸਹਿਰ ਨੇ ਪੁਰਸ਼ਾਂ ਦੀ ਡ੍ਰੈਸ ਪਹਿਨੀ ਅਤੇ ਨੀਲੇ ਰੰਗ ਦਾ ਵਿਗ ਲਗਾ ਕੇ ਉਪਰੋਂ ਲੰਬਾ ਓਵਰਕੋਟ ਪਾ ਲਿਆ।

ਸੁਰੱਖਿਆ ਬੰਦੋਦਸਤ ਤੋਂ ਬੱਚਦੀ ਹੋਈ ਸਹਿਰ ਸਟੇਡੀਅਮ ਵਿਚ ਪਹੁੰਚਣ ਵਿਚ ਕਾਮਯਾਬ ਹੋ ਗਈ। ਸਟੇਡੀਅਮ ਵਿਚ ਮੈਚ ਦੇਖਣ ਦੌਰਾਨ ਉਸ ਨੇ ਵਾਲਾਂ ਤੋਂ ਨੀਲੀ ਵਿੱਗ ਉਤਾਰ ਦਿੱਤੀ। ਪੁਰਸ਼ਾਂ ਦੀ ਡ੍ਰੈਸ ਵਿਚ ਸਟੇਡੀਅਣ ਵਿਚ ਮੈਚ ਦਾ ਆਨੰਦ ਲੈ ਰਹੀ ਸਹਿਰ ਦੀ ਫੋਟੋ ਮੈਚ ਦੌਰਾਨ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਇਸ ਦਾ ਪਤਾ ਚੱਲਦੇ ਹੀ ਸੁਰੱਖਿਆ ਦਸਤਿਆਂ ਨੇ ਸਹਿਰ ਨੂੰ ਸਟੇਡੀਅਮ ਅੰਦਰ ਮੈਚ ਦੌਰਾਨ ਹੀ ਗ੍ਰਿਫਤਾਰ ਕਰ ਲਿਆ।

ਇਸ ਤੋਂ ਬਾਅਦ ਮਾਮਲੇ ਵਿਚ ਕੋਰਟ ਨੇ ਸਹਿਰ ਨੂੰ ਸੰਮਨ ਜਾਰੀ ਕਰ ਦਿੱਤਾ। ਸੰਮਨ ਮਿਲਦਿਆਂ ਹੀ ਸਹਿਰ ਕੋਰਟ ਪਹੁੰਚੀ ਅਤੇ ਉਥੇ ਕੋਰਟ ਦੇ ਬਾਹਰ ਖੁਦਕੁਸ਼ੀ ਕਰ ਲਈ। ਗੰਭੀਰ ਹਾਲਤ ਵਿਚ ਉਸ ਨੂੰ ਤੇਹਰਾਨ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਸਹਿਰ 90 ਫੀਸਦੀ ਤੋਂ ਜ਼ਿਆਦਾ ਸੜ ਚੁੱਕੀ ਸੀ। ਲਿਹਾਜ਼ਾ ਹਸਪਤਾਲ ਵਿਚ ਇਲਾਜ ਦੌਰਾਨ ਤਕਰੀਬਨ 2 ਹਫਤੇ ਬਾਅਦ ਉਸ ਨੇ ਦਮ ਤੋੜ ਦਿੱਤਾ। ਸਹਿਰ ਚਾਹੁੰਦੀ ਸੀ ਕਿ ਦੁਨੀਆ ਦੀਆਂ ਕਰੋੜਾਂ ਔਰਤਾਂ ਵਾਂਗ ਹੀ ਈਰਾਨ ਵਿਚ ਵੀ ਔਰਤਾਂ ਨੂੰ ਆਪਣੀ ਪਸੰਦੀਦਾ ਟੀਮ ਨੂੰ ਸਟੇਡੀਅਮ ਵਿਚ ਖੇਡਦੇ ਹੋਏ ਦੇਖਣ ਦਾ ਅਧਿਕਾਰ ਮਿਲਣਾ ਚਾਹੀਦਾ ਹੈ। ਔਰਤਾਂ ਆਜ਼ਾਦੀ ਨਾਲ ਸਟੇਡੀਅਮ ਵਿਚ ਮੈਚ ਦਾ ਮਜ਼ਾ ਲੈ ਸਕਣ। ਜੀਉਂਦੀ ਰਹਿੰਦਿਆਂ ਹੋਏ ਸਹਿਰ ਦੀ ਇਹ ਇੱਛਾ ਪੂਰੀ ਨਹੀਂ ਹੋ ਸਕੀ, ਪਰ ਉਸ ਦੀ ਮੌਤ ਨੇ ਈਰਾਨ ਸਰਕਾਰ ਨੂੰ ਇਸਲਾਮੀ ਕਾਨੂੰਨ ਵਿਚ ਵੱਡਾ ਬਦਲਾਅ ਕਰਨ ਨੂੰ ਮਜਬੂਰ ਕਰ ਦਿੱਤਾ।

ਸਹਿਰ ਦੀ ਮੌਤ ਤੋਂ ਬਾਅਦ ਪੂਰੀ ਦੁਨੀਆ ਨੇ ਸੋਸ਼ਲ ਮੀਡੀਆ 'ਤੇ ਈਰਾਨ ਖਿਲਾਫ ਆਪਣੀ ਭੜਾਸ ਕੱਢੀ। ਈਰਾਨ ਦੀਆਂ ਔਰਤਾਂ ਨੇ ਇਸ ਭੇਦਭਾਵ ਪੂਰਨ ਕਾਨੂੰਨ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ। ਦੁਨੀਆ ਭਰ ਦੇ ਫੁੱਟਬਾਲ ਕਲੱਬ ਅਤੇ ਕਈ ਸੈਲੀਬ੍ਰਿਟੀਜ਼ ਨੇ ਵੀ ਸਹਿਰ ਦੀ ਮੌਤ 'ਤੇ ਦੁੱਖ ਜਤਾਉਂਦੇ ਹੋਏ ਈਰਾਨ ਦੇ ਇਸ ਭੇਦਭਾਵ ਪੂਰਨ ਕਾਨੂੰਨ ਦੀ ਨਿੰਦਿਆ ਕੀਤੀ। ਫੀਫਾ ਨੇ ਵੀ ਇਸ ਕਾਨੂੰਨ ਅਤੇ ਸਹਿਰ ਦੀ ਮੌਤ 'ਤੇ ਇਤਰਾਜ਼ ਜਤਾਇਆ ਸੀ। ਚਾਰੋ ਪਾਸੇ ਦਬਾਅ ਤੋਂ ਬਾਅਦ ਈਰਾਨ ਨੇ ਹੁਣ ਔਰਤਾਂ ਦੇ ਸਟੇਡੀਅਮ ਵਿਚ ਦਾਖਲ ਹੋਣ ਸਬੰਧੀ ਪਾਬੰਦੀ ਹਟਾ ਲਈ ਹੈ।


Sunny Mehra

Content Editor

Related News