ਜੀ-7 ''ਚ ਈਰਾਨੀ ਵਿਦੇਸ਼ ਮੰਤਰੀ ਨੇ ਮੈਕਰੋਨ ਨੂੰ ਆਖਿਆ, ''ਅੱਗੇ ਦਾ ਰਾਹ ਮੁਸ਼ਕਿਲਾਂ ਭਰਿਆ''

Monday, Aug 26, 2019 - 02:25 AM (IST)

ਜੀ-7 ''ਚ ਈਰਾਨੀ ਵਿਦੇਸ਼ ਮੰਤਰੀ ਨੇ ਮੈਕਰੋਨ ਨੂੰ ਆਖਿਆ, ''ਅੱਗੇ ਦਾ ਰਾਹ ਮੁਸ਼ਕਿਲਾਂ ਭਰਿਆ''

ਬਿਆਰਿਤਜ਼ - ਈਰਾਨ ਦੇ ਵਿਦੇਸ਼ ਮੰਤਰੀ ਜਵਾਦ ਜ਼ਰੀਫ ਨੇ ਐਤਵਾਰ ਨੂੰ ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਨਾਲ ਗੱਲਬਾਤ ਕੀਤੀ। ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਦੇ ਬਾਰੇ 'ਚ ਚਰਚਾ ਕਰਨ ਲਈ ਉਹ ਜੀ-7 ਸ਼ਿਖਰ ਸੰਮੇਲਨ ਦੌਰਾਨ ਬਿਆਰਿਤਜ਼ ਪਹੁੰਚੇ ਹਨ।

ਗੱਲਬਾਤ ਤੋਂ ਬਾਅਦ ਜ਼ਰੀਫ ਨੇ ਆਖਿਆ ਕਿ ਅੱਗੇ ਦਾ ਰਸਤਾ ਬਹੁਤ ਮੁਸ਼ਕਿਲਾਂ ਭਰਿਆ ਹੈ। ਜ਼ਰੀਫ ਨੇ ਟਵੀਟ ਕੀਤਾ ਕਿ ਉਨ੍ਹਾਂ ਨੇ ਫਰਾਂਸ ਦੇ ਵਿਦੇਸ਼ ਮੰਤਰੀ ਜੀਨ ਯਵੇਸ ਨਾਲ ਗੱਲਬਾਤ ਤੋਂ ਬਾਅਦ ਰਾਸ਼ਟਰਪਤੀ ਮੈਕਰੋਨ ਨਾਲ ਮੁਲਾਕਾਤ ਕੀਤੀ ਅਤੇ ਬ੍ਰਿਟੇਨ ਅਤੇ ਜਰਮਨੀ ਦੇ ਅਧਿਕਾਰੀਆਂ ਨੂੰ ਵੀ ਮਿਲੇ। ਉਨ੍ਹਾਂ ਆਖਿਆ ਕਿ ਅੱਗੇ ਦਾ ਰਸਤਾ ਬਹੁਤ ਮੁਸ਼ਕਿਲ ਹੈ ਪਰ ਕੋਸ਼ਿਸ਼ਾਂ ਜਾਰੀ ਹਨ। ਦੱਸ ਦਈਏ ਕਿ ਜੀ-7 ਸ਼ਿਖਰ ਸੰਮੇਲਨ 'ਚ ਈਰਾਨ ਨਾਲ ਗੱਲਬਾਤ ਅਤੇ ਪ੍ਰਮਾਣੂ ਸਮਝੌਤੇ 'ਤੇ ਹੱਲ ਕੱਢਣ ਦਾ ਜ਼ਿੰਮਾ ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਨੂੰ ਦਿੱਤਾ ਗਿਆ ਹੈ।


author

Khushdeep Jassi

Content Editor

Related News