ਈਰਾਨ ਪ੍ਰਮਾਣੂ ਵਚਨਬੱਧਤਾਵਾਂ ਦੇ ਬਾਰੇ ''ਚ ਨਵੇਂ ਕਦਮ ਦਾ ਕਰੇਗਾ ਐਲਾਨ

Wednesday, Sep 04, 2019 - 09:47 PM (IST)

ਤਹਿਰਾਨ - ਅਮਰੀਕੀ ਪਾਬੰਦੀਆਂ ਤੋਂ ਰਾਹਤ ਲਈ ਕੂਟਨੀਤਕ ਦਬਾਅ ਦੇ ਬਾਵਜੂਦ ਹਸਨ ਰੂਹਾਨੀ ਨੇ ਆਖਿਆ ਹੈ ਕਿ ਉਨ੍ਹਾਂ ਦਾ ਦੇਸ਼ ਵੀਰਵਾਰ ਤੱਕ ਆਪਣੀਆਂ ਪ੍ਰਮਾਣੂ ਵਚਨਬੱਧਤਾਵਾਂ ਨੂੰ ਵਾਪਸ ਲੈਣ ਦੇ ਬਾਰੇ 'ਚ ਇਕ ਨਵੇਂ ਕਦਮ ਦਾ ਐਲਾਨ ਕਰੇਗਾ। ਈਰਾਨ ਅਤੇ ਯੂਰਪ ਦੇ 3 ਦੇਸ਼ ਬ੍ਰਿਟੇਨ, ਫਰਾਂਸ ਅਤੇ ਜਰਮਨੀ 2015 ਦਾ ਪ੍ਰਮਾਣੂ ਸਮਝੌਤਾ ਬਚਾਉਣ ਲਈ ਗੱਲਬਾਤ ਕਰ ਰਹੇ ਹਨ, ਜਿਸ ਨਾਲ ਅਮਰੀਕਾ ਪਿਛਲੇ ਸਾਲ ਮਈ 'ਚ ਵੱਖ ਹੋ ਗਿਆ ਸੀ।

ਗੱਲਬਾਤ ਦੇ ਇਨਾਂ ਯਤਨਾਂ ਦੀ ਅਗਵਾਈ ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਨੇ ਕੀਤਾ ਹੈ, ਜੋ ਅਮਰੀਕਾ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਇਸਲਾਮਕ ਗਣਤੰਤਰ 'ਤੇ ਫਿਰ ਤੋਂ ਲਾਗੂ ਹੋਣ ਵਾਲੀਆਂ ਪਾਬੰਦੀਆਂ ਨਾਲ ਈਰਾਨ ਨੂੰ ਕੁਝ ਹੱਦ ਤੱਕ ਰਾਹਤ ਦੇਵੇ। ਰੂਹਾਨੀ ਦੇ ਹਵਾਲੇ ਤੋਂ ਬੁੱਧਵਾਰ ਨੂੰ ਪ੍ਰੈਸੀਡੈਂਸੀ ਵੈੱਬਸਾਈਟ ਨੇ ਆਖਿਆ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਅਸੀਂ ਕਿਸੇ ਸਮਝੌਤੇ 'ਤੇ ਪਹੁੰਚਾਂਗੇ। ਇਸ ਲਈ ਅਸੀਂ ਤੀਜਾ ਕਦਮ ਚੁੱਕਾਂਗੇ ਅਤੇ ਇਸ ਦੇ ਬਾਰੇ 'ਚ ਸੰਖੇਪ 'ਚ ਐਲਾਜ ਅੱਜ ਦਾ ਕੱਲ ਕਰਨਗੇ। ਈਰਾਨ ਦੇ ਰਾਸ਼ਟਰਪੀ ਨੇ ਆਖਿਆ ਹੈ ਕਿ ਦੋਵੇਂ ਪੱਖ ਮੁੱਦਿਆਂ ਦਾ ਹੱਲ ਕੱਢਣ ਲਈ ਇਕ ਸਮਝੌਤੇ ਦੇ ਕਰੀਬ ਹੋ ਰਹੇ ਸਨ। ਉਨ੍ਹਾਂ ਨੇ ਆਖਿਆ ਕਿ ਅਤੀਤ 'ਚ ਜੇਕਰ ਯੂਰਪੀ ਦੇਸ਼ਾਂ ਦੇ ਨਾਲ ਅਸੀਂ 20 ਮੁੱਦਿਆਂ 'ਤੇ ਅਸਹਿਮਤ ਸੀ ਤਾਂ ਅੱਜ ਸਾਡੇ ਵਿਚਾਲੇ ਸਿਰਫ 3 ਮਸਲੇ ਹਨ।

ਰੂਹਾਨੀ ਨੇ ਆਖਿਆ ਕਿ ਉਨ੍ਹਾਂ 'ਚੋਂ ਜ਼ਿਆਦਾਤਰ ਦਾ ਹੱਲ ਕਰ ਲਿਆ ਗਿਆ ਹੈ ਪਰ ਅਸੀਂ ਆਖਰੀ ਸਮਝੌਤੇ 'ਤੇ ਨਹੀਂ ਪਹੁੰਚੇ ਹਾਂ। ਈਰਾਨ ਨੇ 2015 ਦੇ ਸਮਝੌਤੇ 'ਚੋਂ ਅਮਰੀਕਾ ਦੇ ਪਿੱਛੇ ਹੱਟਣ ਦੀ ਪ੍ਰਤੀਕਿਰਿਆ 'ਚ ਜਵਾਬੀ ਕਾਰਵਾਈ ਕੀਤੀ ਹੈ, ਜਿਸ ਨਾਲ ਉਸ ਨੂੰ ਪ੍ਰਮਾਣੂ ਪ੍ਰੋਗਰਾਮ 'ਤੇ ਪਾਬੰਦੀਆਂ ਦੇ ਬਦਲੇ 'ਚ ਪਾਬੰਦੀਆਂ ਨਾਲ ਰਾਹਤ ਮਿਲੀ ਸੀ। ਈਰਾਨ ਲੰਬੇ ਸਮੇਂ ਤੋਂ ਸ਼ੁੱਕਰਵਾਰ ਤੱਕ ਤੀਜਾ ਕਦਮ ਚੁੱਕਣ ਦੀ ਧਮਕੀ ਦੇ ਰਿਹਾ ਹੈ ਜਦ ਤੱਕ ਕਿ ਇਸ ਸਮਝੌਤੇ 'ਚ ਸ਼ਾਮਲ ਹੋਰ ਪੱਖ ਇਸ ਦੇ ਨਿਰੰਤਰ ਅਨੁਪਾਲਨ ਦੇ ਬਦਲੇ 'ਚ ਅਮਰੀਕੀ ਪਾਬੰਦੀਆਂ ਦੇ ਪ੍ਰਭਾਵ ਨੂੰ ਘੱਟ ਕਰਨ 'ਚ ਮਦਦ ਨਹੀਂ ਕਰਦੇ ਹਨ।


Khushdeep Jassi

Content Editor

Related News