ਘੇਰਾਬੰਦੀ ਤੋਂ ਭੜਕਿਆ ਈਰਾਨ, ਕਿਹਾ – ਓਮਾਨ ਸਾਗਰ ''ਚ ਅਮਰੀਕੀਆਂ ਦੀ ਕਬਰਾਂ ਬਣਾ ਦੇਵਾਂਗੇ

Monday, May 18, 2026 - 04:30 PM (IST)

ਘੇਰਾਬੰਦੀ ਤੋਂ ਭੜਕਿਆ ਈਰਾਨ, ਕਿਹਾ – ਓਮਾਨ ਸਾਗਰ ''ਚ ਅਮਰੀਕੀਆਂ ਦੀ ਕਬਰਾਂ ਬਣਾ ਦੇਵਾਂਗੇ

ਇੰਟਰਨੈਸ਼ਨਲ ਡੈਸਕ- ਈਰਾਨ-ਅਮਰੀਕਾ ਵਿਚਕਾਰ ਤਣਾਅ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ, ਸਗੋਂ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਭਾਵੇਂ ਦੋਵੇਂ ਦੇਸ਼ ਗੱਲਬਾਤ ਵੀ ਕਰ ਰਹੇ ਹਨ ਪਰ ਜਲਦ ਕੋਈ ਨਤੀਜਾ ਨਿਕਲਦਾ ਨਹੀਂ ਦਿਸ ਰਿਹਾ। ਦੋਵਾਂ ਦੇਸ਼ਾਂ ਵਿਚਕਾਰ ਵੱਧਦੇ ਤਣਾਅ ਕਾਰਨ ਦੁਨੀਆ ਭਰ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਇਸ ਵਿਚਕਾਰ ਈਰਾਨ ਨੇ ਅਮਰੀਕਾ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਆਪਣੀਆਂ ਸੈਨਾਵਾਂ ਨੂੰ ਉਸਦੇ ਬੰਦਰਗਾਹ ਤੋਂ ਤੁਰੰਤ ਹਟਾ ਲਵੇ ਨਹੀਂ ਤਾਂ ਓਮਾਨ ਸਾਗਰ ਵਿੱਚ ਅਮਰੀਕੀ ਸੈਨਿਕਾਂ ਦੀ ਕਬਰ ਖੋਦ ਦਿੱਤੀ ਜਾਵੇਗੀ। 

ਤਹਿਰਾਨ ਦੀ ਐਕਸਪੀਰੀਐਨਸੀ ਕਾਉਂਸਲ ਦੇ ਮੈਂਬਰ ਅਤੇ ਆਈਆਰਜੀਸੀ ਦੇ ਸਾਬਕਾ ਕਮਾਂਡਰ ਮੋਹਸੇਨ ਰਜਈ ਨੇ ਅਮਰੀਕੀ ਸਰਕਾਰ ਨੂੰ ਚੇਤਾਵਨੀ ਦਿੱਤੀ ਅਤੇ ਕਿਹਾ ਕਿ ਆਪਣੀ ਨਾਕੇਬੰਦੀ ਉਹਨਾਂ ਦੇ ਬੰਦਰਗਾਹਾਂ ਤੋਂ ਤੁਰੰਤ ਹਟਾ ਲਈ ਜਾਵੇ। ਰਜਈ ਨੇ ਕਿਹਾ ਅਮਰੀਕਾ ਦੀਆਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਨਾਲ ਯੁੱਧ ਹੋਰ ਲੰਬਾ ਹੋਵੇਗਾ, ਜਿਸਦਾ ਭੁਗਤਾਨ ਦੁਨੀਆ ਭਰ ਦੇ ਦੇਸ਼ਾਂ ਨੂੰ ਚੁੱਕਣਾ ਹੋਵੇਗਾ। ਉਹਨਾਂ ਕਿਹਾ ਕਿ ਇਹ ਅਮਰੀਕੀ ਸਰਕਾਰ ਤੇ ਨਿਰਭਰ ਕਰਦਾ ਹੈ ਕਿ ਯੁੱਧ ਕਿੰਨਾ ਲੰਬਾ ਚੱਲੇਗਾ ਅਤੇ ਕਦੋਂ ਖਤਮ ਹੋਵੇਗਾ। ਸਾਡੇ ਵੱਲੋਂ ਯੁੱਧ ਖਤਮ ਕਰਨ ਦੀਆਂ ਸ਼ਰਤਾਂ ਅਮਰੀਕਾ ਨੂੰ ਪਹਿਲਾਂ ਹੀ ਦੱਸ ਦਿੱਤੀਆਂ ਗਈਆਂ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਡਿਜੀਟਲ ਜੰਗ ਦੀ ਤਿਆਰੀ 'ਚ ਈਰਾਨ! ਹੋਰਮੁਜ਼ 'ਚ ਇੰਟਰਨੈੱਟ ਕੇਬਲਾਂ 'ਤੇ ਟੈਕਸ ਲਾਉਣ ਦੀ ਯੋਜਨਾ

ਈਰਾਨ ਵੱਲੋਂ ਦਿੱਤੀ ਗਈ ਧਮਕੀ ਮਗਰੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਈਰਾਨ ਕੋਲ ਬਚਨ ਲਈ ਬਹੁਤ ਘੱਟ ਸਮਾਂ ਹੈ। ਉਹਨਾਂ ਕਿਹਾ ਈਰਾਨ ਨੂੰ ਚਾਹੀਦਾ ਹੈ ਜੇ ਉਹ ਜੰਗ ਖਤਮ ਕਰਨਾ ਚਾਹੁੰਦਾ ਹੈ ਤਾਂ ਸਾਡੀਆਂ ਸ਼ਰਤਾਂ ਮੰਨ ਲਵੇ। ਟਰੰਪ ਨੇ ਕਿਹਾ ਕਿ ਜੇਕਰ ਈਰਾਨ ਨੇ ਅਮਰੀਕਾ ਦੇ ਸ਼ਾਂਤੀ ਪ੍ਰਸਤਾਵ ਨੂੰ ਨਹੀਂ ਮੰਨਿਆ ਤਾਂ ਉਸ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ-  ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News