ਈਰਾਨ ਨੇ ਲੰਮੀ ਦੂਰੀ ਤੱਕ ਮਾਰ ਕਰਨ ''ਚ ਸਮਰੱਥ ਮਿਜ਼ਾਈਲ ਦਾ ਕੀਤਾ ਉਦਘਾਟਨ
Wednesday, Feb 09, 2022 - 04:59 PM (IST)
ਤੇਹਰਾਨ (ਭਾਸ਼ਾ): ਈਰਾਨ ਨੇ ਬੁੱਧਵਾਰ ਨੂੰ ਇਕ ਨਵੀਂ ਮਿਜ਼ਾਈਲ ਦਾ ਉਦਘਾਟਨ ਕੀਤਾ। ਇਸ ਮਿਜ਼ਾਈਲ ਦੀ ਰੇਂਜ ਖੇਤਰ ਅਮਰੀਕੀ ਫ਼ੌਜ ਅੱਡਿਆਂ ਦੇ ਨਾਲ-ਨਾਲ ਇਜ਼ਰਾਈਲ ਦੇ ਅੰਦਰੂਨੀ ਖੇਤਰ ਤੱਕ ਦੀ ਦੱਸੀ ਗਈ ਹੈ। ਸਰਕਾਰੀ ਟੀਵੀ ਨੇ ਦੱਸਿਆ ਹੈ ਕਿ ਮਿਜ਼ਾਈਲ 1450 ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰ ਸਕਦੀ ਹੈ। ਇਸ ਮਿਜ਼ਾਈਲ ਨੂੰ 'ਖੈਬਰ-ਬਸਟਰ' ਕਿਹਾ ਗਿਆ ਹੈ। ਖੈਬਰ ਬਸਟਰ ਦਾ ਮਤਲਬ ਇਸਲਾਮ ਦੇ ਸ਼ੁਰੂਆਤੀ ਦਿਨਾਂ ਵਿੱਚ ਮੁਸਲਿਮ ਯੋਧਾਵਾਂ ਦੁਆਰਾ ਇੱਕ ਯਹੂਦੀ ਮਹੱਲ 'ਤੇ ਕਬਜ਼ਾ ਕਰਨ ਤੋਂ ਹੈ।
ਪੜ੍ਹੋ ਇਹ ਅਹਿਮ ਖ਼ਬਰ- ਚੀਨ ਦੇ ਦਬਾਅ ਨਾਲ ਨਜਿੱਠਣ ਲਈ ਇਕੱਠੇ ਹੋਏ ਆਸਟ੍ਰੇਲੀਆ ਅਤੇ ਲਿਥੁਆਨੀਆ
ਖ਼ਬਰਾਂ ਮੁਤਾਬਕ ਦੇਸ਼ ਵਿੱਚ ਹੀ ਇਸ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਇਹ ਬਹੁਤ ਸਟੀਕਤਾ ਨਾਲ ਟੀਚਿਆਂ ਨੂੰ ਨਿਸ਼ਾਨਾ ਬਣਾ ਸਕਦੀ ਹੈ। ਇਹ ਮਿਜ਼ਾਈਲ ਪ੍ਰਤੀਰੱਖਿਆ ਪ੍ਰਣਾਲੀ ਨੂੰ ਵੀ ਚਕਮਾ ਦੇ ਸਕਦੀ ਹੈ। ਹਾਲਾਂਕਿ ਸੁਤੰਤਰ ਤੌਰ 'ਤੇ ਇਹਨਾਂ ਤੱਥਾਂ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਈਰਾਨ ਲਈ ਇਜ਼ਰਾਈਲ ਦਾ ਨਜ਼ਦੀਕੀ ਸਥਾਨ ਲਗਭਗ 1,000 ਕਿਲੋਮੀਟਰ ਦੂਰ ਹੈ। ਮਿਜ਼ਾਈਲ ਦਾ ਉਦਘਾਟਨ ਕਰਨ ਦੀ ਇਹ ਖ਼ਬਰ ਅਜਿਹੇ ਸਮੇਂ ਵਿਚ ਆਈ ਹੈ ਕਿ ਜਦੋਂ ਵਿਆਨਾ ਵਿੱਚ ਈਰਾਨ ਨਾਲ ਗਲੋਬਲ ਸ਼ਕਤੀਆਂ ਗੱਲਬਾਤ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।
ਪੜ੍ਹੋ ਇਹ ਅਹਿਮ ਖ਼ਬਰ -ਇਕ ਹੱਥ 'ਚ ਪਤਨੀ ਦਾ ਕੱਟਿਆ ਸਿਰ ਤੇ ਦੂਜੇ 'ਚ ਚਾਕੂ, ਵਾਇਰਲ ਵੀਡੀਓ ਦੇਖ ਸਹਿਮੇ ਲੋਕ
ਈਰਾਨ ਲੰਬੇ ਸਮੇਂ ਤੱਕ ਕਹਿੰਦਾ ਰਿਹਾ ਹੈ ਕਿ ਉਹ ਪ੍ਰਮਾਣੂ ਹਥਿਆਰ ਨਹੀਂ ਚਾਹੁੰਦਾ ਹੈ ਸਗੋਂ ਉਸ ਦਾ ਮਿਜ਼ਾਈਲ ਪ੍ਰੋਗਰਾਮ ਪ੍ਰਤੀਰੋਧੀ ਸਮੱਰਥਾ ਨੂੰ ਵਿਕਸਿਤ ਕਰਨ ਲਈ ਹੈ। ਈਰਾਨ ਕੋਲ ਕੁਝ ਅਜਿਹੀਆਂ ਮਿਜ਼ਾਈਲ ਹਨ, ਜੋ 2,000 ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰ ਸਕਦੀਆਂ ਹਨ। ਇਸ ਤੋਂ ਪਹਿਲਾਂ ਜਨਵਰੀ ਵਿੱਚ ਈਰਾਨ ਨੇ ਉਪਗ੍ਰਹਿਆਂ ਨੂੰ ਲਾਂਚ ਕਰਨ ਲਈ ਠੋਸ-ਈਂਧਨ ਚਾਲਿਤ ਰਾਕੇਟ ਦੇ ਇੱਕ ਇੰਜਣ ਦਾ ਪਰੀਖਣ ਕੀਤਾ ਸੀ।