ਵੱਡੀ ਖ਼ਬਰ ; ਸੀਜ਼ਫਾਇਰ ਦੇ ਕੁਝ ਘੰਟਿਆਂ ਬਾਅਦ ਹੀ ਜ਼ਬਰਦਸਤ ਧਮਾਕੇ ਨਾਲ ਕੰਬ ਗਿਆ ਇਰਾਨ
Wednesday, Apr 08, 2026 - 02:53 PM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਅਤੇ ਇਰਾਨ ਵਿਚਾਲੇ 2 ਹਫ਼ਤਿਆਂ ਦੀ ਜੰਗਬੰਦੀ ਦੇ ਐਲਾਨ ਦੇ ਕੁਝ ਹੀ ਘੰਟਿਆਂ ਬਾਅਦ ਹੀ, ਇਰਾਨ ਦੇ ਦੱਖਣੀ ਹਿੱਸੇ 'ਚ ਸਥਿਤ ਲਾਵਾਨ ਟਾਪੂ 'ਤੇ ਇੱਕ ਤੇਲ ਰਿਫਾਇਨਰੀ ਵਿੱਚ ਜ਼ਬਰਦਸਤ ਧਮਾਕਾ ਹੋਣ ਦੀ ਖ਼ਬਰ ਮਿਲੀ ਹੈ। ਇਸ ਧਮਾਕੇ ਤੋਂ ਬਾਅਦ ਰਿਫਾਇਨਰੀ ਦੇ ਇੱਕ ਵੱਡੇ ਹਿੱਸੇ ਵਿੱਚ ਅੱਗ ਲੱਗ ਗਈ, ਜਿਸ ਦੀਆਂ ਲਪਟਾਂ ਦੂਰ-ਦੂਰ ਤੱਕ ਦੇਖੀਆਂ ਗਈਆਂ ਹਨ।
ਜਾਣਕਾਰੀ ਅਨੁਸਾਰ ਇਹ ਧਮਾਕਾ ਲਾਵਾਨ ਤੇਲ ਰਿਫਾਇਨਰੀ ਦੇ ਡਿਸਟੀਲੇਸ਼ਨ ਯੂਨਿਟ ਵਿੱਚ ਹੋਇਆ। ਲਾਵਾਨ ਟਾਪੂ ਖਾੜੀ ਵਿੱਚ ਇਰਾਨ ਦਾ ਇੱਕ ਅਹਿਮ ਤੇਲ ਅਤੇ ਗੈਸ ਨਿਰਯਾਤ ਕੇਂਦਰ ਹੈ, ਜਿੱਥੇ ਧਮਾਕੇ ਕਾਰਨ ਵੱਡੇ ਪੱਧਰ 'ਤੇ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਸਥਾਨਕ ਮੀਡੀਆ ਅਨੁਸਾਰ, ਇਸ ਹਾਦਸੇ ਵਿੱਚ ਕੁਝ ਕਰਮਚਾਰੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਹਾਲਾਂਕਿ, ਅਜੇ ਤੱਕ ਕਿਸੇ ਮੌਤ ਦੀ ਪੁਸ਼ਟੀ ਨਹੀਂ ਹੋਈ ਹੈ।
ਇਹ ਵੀ ਪੜ੍ਹੋ- ਟਰੰਪ ਤੋਂ ਮੰਗ ਲਿਆ ਅਸਤੀਫ਼ਾ ! ਜੰਗਬੰਦੀ ਮਗਰੋਂ ਅਮਰੀਕਾ 'ਚ ਸਿਆਸੀ ਭੂਚਾਲ
ਹਾਲਾਂਕਿ ਇਰਾਨੀ ਅਧਿਕਾਰੀਆਂ ਨੇ ਸ਼ੁਰੂਆਤੀ ਜਾਂਚ ਵਿੱਚ ਇਸ ਨੂੰ ਇੱਕ 'ਗੈਸ ਲੀਕੇਜ' ਦਾ ਹਾਦਸਾ ਦੱਸਿਆ ਹੈ। ਪਰ ਜੰਗ ਦੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ, ਇਸ ਨੂੰ ਹਮਲੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ। ਲਾਵਾਨ ਟਾਪੂ ਇਰਾਨ ਦੀ ਆਰਥਿਕਤਾ ਲਈ ਬਹੁਤ ਮਹੱਤਵਪੂਰਨ ਹੈ। ਇਹ ਟਾਪੂ ਰੋਜ਼ਾਨਾ ਹਜ਼ਾਰਾਂ ਬੈਰਲ ਤੇਲ ਰਿਫਾਈਨ ਕਰਨ ਅਤੇ ਨਿਰਯਾਤ ਕਰਨ ਦੀ ਸਮਰੱਥਾ ਰੱਖਦਾ ਹੈ। ਜੇਕਰ ਇਹ ਰਿਫਾਇਨਰੀ ਲੰਬੇ ਸਮੇਂ ਲਈ ਬੰਦ ਹੁੰਦੀ ਹੈ, ਤਾਂ ਇਰਾਨ ਦੀ ਤੇਲ ਸਪਲਾਈ 'ਤੇ ਵੱਡਾ ਅਸਰ ਪੈ ਸਕਦਾ ਹੈ।
ਇਹ ਵੀ ਪੜ੍ਹੋ- ਲੱਗ ਗਈ Emergency ! 12-12 ਘੰਟੇ ਤੱਕ ਰਹੇਗਾ Blackout, ਮੈਡਾਗਾਸਕਰ 'ਚ ਹਾਲਾਤ ਬੇਕਾਬੂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
