ਈਰਾਨ ''ਚ ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 92

Wednesday, Mar 04, 2020 - 07:27 PM (IST)

ਈਰਾਨ ''ਚ ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 92

ਤਹਿਰਾਨ- ਈਰਾਨ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 92 ਹੋ ਗਈ ਹੈ ਜਦਕਿ ਇਸ ਨਾਲ ਹੁਣ ਤੱਕ 2,922 ਲੋਕ ਇਨਫੈਕਟਡ ਹੋਏ ਹਨ। ਈਰਾਨ ਦੇ ਸਿਹਤ ਤੇ ਮੈਡੀਕਲ ਸਿੱਖਿਆ ਮੰਤਰਾਲਾ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

ਸਿਹਤ ਮੰਤਰਾਲਾ ਦੇ ਮੁਤਾਬਕ ਪੂਰੇ ਈਰਾਨ ਵਿਚ ਇਸ ਵਾਇਰਸ ਦੇ 2,922 ਮਾਮਲੇ ਹਨ ਤੇ 552 ਲੋਕਾਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਈਰਾਨ ਵਿਚ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ 19 ਫਰਵਰੀ ਨੂੰ ਕਾਮ ਸ਼ਹਿਰ ਵਿਚ ਸਾਹਮਣੇ ਆਇਆ ਸੀ। ਇੱਥੇ ਦੱਸ ਦਈਏ ਕਿ ਚੀਨ ਵਿਚ ਕੋਰੋਨਾਵਾਇਰਸ ਨਾਲ 38 ਹੋਰ ਲੋਕਾਂ ਦੀ ਮੌਤ ਨਾਲ ਮਰਨ ਵਾਲਿਆਂ ਦਾ ਅੰਕੜਾ 2,981 ਹੋ ਗਿਆ ਹੈ। ਉੱਥੇ 119 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਮਰੀਜ਼ਾਂ ਦੀ ਗਿਣਤੀ 80,270 ਹੋ ਗਈ ਹੈ। 

ਇਹ ਵੀ ਪੜ੍ਹੋ- ਈਰਾਨ ਦੇ 8 ਫੀਸਦੀ MPs ਨੂੰ ਕੋਰੋਨਾਵਾਇਰਸ, UAE 'ਚ ਵੀ ਦਹਿਸ਼ਤ

ਪੋਲੈਂਡ 'ਚ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ, ਰੂਸ ਨੇ ਮੈਡੀਕਲ ਬਰਾਮਦ 'ਤੇ ਲਾਈ ਪਾਬੰਦੀ

ਕੋਰੋਨਾਵਾਇਰਸ : ਇਸ ਦੇਸ਼ ਦੀ ਸਰਕਾਰ ਨੇ ਮੁਸਲਿਮਾਂ ਲਈ ਜਾਰੀ ਕੀਤਾ ਨਵਾਂ ਆਦੇਸ਼

ਦੱਖਣੀ ਕੋਰੀਆ 'ਚ ਕੋਰੋਨਾਵਾਇਰਸ ਦੇ 435 ਨਵੇਂ ਮਾਮਲੇ, ਕੁੱਲ 5,621 ਲੋਕ ਇਨਫੈਕਟਡ


author

Baljit Singh

Content Editor

Related News