ਈਰਾਨ ਨੇ ਫਾਰਸ ਦੀ ਖਾੜੀ ''ਚ ਯੂਨਾਨ ਦੇ ਦੋ ਤੇਲ ਟੈਂਕਰ ਕੀਤੇ ਜ਼ਬਤ

Saturday, May 28, 2022 - 02:13 AM (IST)

ਦੁਬਈ-ਈਰਾਨ ਦੇ ਨੀਮ ਫੌਜੀ ਰੈਵੋਲਿਊਸ਼ਨਰੀ ਗਾਰਡ ਨੇ ਸ਼ੁੱਕਰਵਾਰ ਨੂੰ ਫਾਰਸ ਦੀ ਖਾੜੀ 'ਚ ਯੂਨਾਨ ਦੇ ਦੋ ਤੇਲ ਟੈਂਕਰਾਂ ਨੂੰ ਜ਼ਬਤ ਕਰ ਲਿਆ। ਇਹ ਕਾਰਵਾਈ ਉਸ ਵੇਲੇ ਕੀਤੀ ਗਈ ਜਦ ਯੂਨਾਨ ਨੇ ਭੂਮੱਧ ਸਾਗਰ 'ਚ ਪਾਬੰਦੀਆਂ ਦੀ ਕਥਿਤ ਉਲੰਘਣਾ ਨੂੰ ਲੈ ਕੇ ਈਰਾਨ ਦੇ ਤੇਲ ਟੈਂਕਰ ਨੂੰ ਜ਼ਬਤ ਕਰਨ 'ਚ ਅਮਰੀਕਾ ਦੀ ਸਹਾਇਤਾ ਕੀਤੀ।

ਇਹ ਵੀ ਪੜ੍ਹੋ : ਉੱਤਰ ਕੋਰੀਆ ਦੇ ਮਿਜ਼ਾਈਲ ਪ੍ਰੀਖਣ ਤੋਂ ਬਾਅਦ ਅਮਰੀਕਾ ਨੇ ਰੂਸੀ ਬੈਂਕਾਂ 'ਤੇ ਲਾਈਆਂ ਨਵੀਆਂ ਪਾਬੰਦੀਆਂ

ਰੈਵੋਲਿਊਸ਼ਨਰੀ ਗਾਰਡ ਨੇ ਇਹ ਐਲਾਨ ਅਜਿਹੇ ਸਮੇਂ ਕੀਤਾ ਜਦ ਈਰਾਨ ਦੇ ਤੇਜ਼ੀ ਨਾਲ ਵਧ ਰਹੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਗੱਲਬਾਤ 'ਚ ਰੁਕਾਵਟ ਨੂੰ ਲੈ ਕੇ ਈਰਾਨ ਅਤੇ ਪੱਛਮੀ ਦੇਸ਼ਾਂ ਦਰਮਿਆਨ ਤਣਾਅ ਵਧ ਗਿਆ ਹੈ। ਗਾਰਡ ਨੇ ਆਪਣੀ ਵੈੱਬਸਾਈਟ 'ਤੇ ਇਕ ਬਿਆਨ ਜਾਰੀ ਕਰਦੇ ਹੋਏ ਅਣਪਛਾਤੇ ਟੈਂਕਰਾਂ ਦੀ ਉਲੰਘਣਾ ਦਾ ਦੋਸ਼ ਲਾਇਆ ਪਰ ਇਨ੍ਹਾਂ ਦੇ ਬਾਰੇ 'ਚ ਜਾਣਕਾਰੀ ਨਹੀਂ ਦਿੱਤੀ। ਯੂਨਾਨ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਉਸ ਨੇ ਫਾਰਸ ਦੀ ਖਾੜੀ 'ਚ 'ਯੂਨਾਨ ਦੇ ਝੰਡੇ ਵਾਲੇ ਦੋ ਜਹਾਜ਼ਾਂ ਨੂੰ ਹਿੰਸਕ ਰੂਪ ਨਾਲ ਕਬਜ਼ੇ 'ਚ ਲੈਣ' ਨੂੰ ਲੈ ਕੇ ਏਥਨਜ਼ 'ਚ ਈਰਾਨ ਦੇ ਰਾਜਦੂਤ ਨੂੰ ਸਖਤ ਇਤਰਾਜ਼ ਦਰਜ ਕੀਤਾ ਹੈ।

ਇਹ ਵੀ ਪੜ੍ਹੋ :ਸਵਿਟਜ਼ਰਲੈਂਡ 'ਚ ਇੰਡੋਨੇਸ਼ੀਆ ਦੇ ਇਕ ਖੇਤਰੀ ਗਵਰਨਰ ਦਾ ਪੁੱਤਰ ਹੋਇਆ ਲਾਪਤਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News